ਧਾਨਕ ਸਮਾਜ ਨੇ ਸੰਤ ਕਬੀਰ ਦਾਸ ਜੈਯੰਤੀ ‘ਤੇ ਪੂਰੇ ਸੂਬੇ ਵਿਚ ਪੋ੍ਰਗ੍ਰਾਮ ਆਯੋਜਿਤ ਕਰਾਉਣ ਲਈ ਜਤਾਇਆ ਧੰਨਵਾਦ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਧਾਨਕ ਸਮਾਜ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਉੱਚ ਸਿਖਿਆ ਗ੍ਰਹਿਣ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਰੁਜਗਾਰ ਦੇ ਚੰਗੇ ਮੌਕੇ ਉਪਲਬਧ ਹੋ ਸਕਣ। ਮੁੱਖ ਮੰਤਰੀ ਨੇ ਇਹ ਗਲ ਅੱਜ ਇੱਥੇ ਉਨ੍ਹਾਂ ਦੇ ਨਿਵਾਸ ‘ਤੇ ਪੂਰੇ ਸੂਬੇ ਤੋਂ ਆਏ ਧਾਨਕ ਸਮਾਜ ਦੇ ਵਫਦ ਨਾਲ ਗਲਬਾਤ ਦੇ ਦੌਰਾਨ ਕਹੀ।ਧਾਨਕ ਸਮਾਜ ਦੇ ਵਫਦ ਦੀ ਅਗਵਾਈ ਮੁੱਖ ਮੰਤਰੀ ਦੇ ਓਐਸਡੀ ਰਹੇ ਅਮਰਜੀਤ ਸਿੰਘ ਨੇ ਕੀਤੀ। ਕੋਵਿਡ ਕਾਰਨ ਪੂਰੇ ਸੂਬੇ ਵਿਚ ਸੰਤ ਕਬੀਰਦਾਸ ਜੈਯੰਤੀ ‘ਤੇ ਮੁੱਖ ਮੰਤਰੀ ਵਰਚੂਅਲੀ ਸ਼ਾਮਿਲ ਹੋਏ ਸਨ, ਇਸ ਦੇ ਲਈ ਸਮਾਜ ਦੇ ਲੋਕ ਉਨ੍ਹਾਂ ਦਾ ਧੰਨਵਾਦ ਪ੍ਰਗਟਾਉਣ ਪਹੁੰਚੇ ਸਨ। ਸਮਾਜ ਦੇ ਲੋਕਾਂ ਨੇ ਸੰਤ ਕਰੀਬ ਦਾਸ ਦੀ ਜੈਯੰਤੀ ਦੇ ਮੌਕੇ ‘ਤੇ ਪੂਰੇ ਸੂਬੇ ਵਿਚ ਪੋ੍ਰਗ੍ਰਾਮ ਆਯੋਜਿਤ ਕਰਵਾਉਣ ਦੇ ਲਈ ਮੁੱਖ ਮੰਤਰੀ ਧੰਨਵਾਦ ਜਤਾਇਆ। ਵਫਦ ਨੇ ਮੁੱਖ ਮੰਤਰੀ ਨੂੰ ਸੰਤ ਕਬੀਰਦਾਸ ਦਾ ਚਿੱਤਰ ਭੇਂਟ ਕਰ ਸਨਮਾਨਿਤ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਮਜੋਰ ਵਰਗ ਦੀ ਭਲਾਈ ਲਈ ਅਨੇਕ ਯੋਜਨਾ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਹਰ ਸੰਭਵ ਯਤਨ ਹੈ ਕਿ ਗਰੀਬ ਪਰਿਵਾਰਾਂ ਦੇ ਨੌਜੁਆਨਾਂ ਨੂੰ ਰੁਜਗਾਰ ਦੇ ਵੱਧ ਤੋਂ ਵੱਧ ਮੌਕੇ ਉਪਲਬਧ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਕੋਵਿਡ ਦੌਰਾਨ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੇ ਆਪਣੇ ਮਾਂਪਿਆਂ ਨੂੰ ਖੋਹ ਦਿੱਤਾ ਹੈ ਉਨ੍ਹਾਂ ਦੀ ਪਰਵਰਿਸ਼ ਦੇ ਲਈ ਮੁੱਖ ਮੰਤਰੀ ਗਰੀਬ ਭਲਾਈ ਯੋਜਨਾ ਚਲਾਈਆਂ ਜਾ ਰਹੀਆਂ ਹਨ। ਅਜਿਹੇ ਪਰਿਵਾਰਾਂ ਨੂੱ ਕੋਵਿਡ ਸਮੇਂ ਵਿਚ ਆਰਥਕ ਮਦਦ ਵੀ ਪ੍ਰਦਾਨ ਕੀਤੀ ਗਈ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਊਟਸੋਰਸਿੰਗ ਨੀਤੀ ਵਿਚ ਵੀ ਨਿਯਮ ਅਨੁਸਾਰ 20 ਫੀਸਦੀ ਰਾਖਵੇਂ ਦਾ ਪ੍ਰਾਵਧਾਨ ਕੀਤਾ ਹੈ। ਜਿਨ੍ਹਾ ਪਰਿਵਾਰਾਂ ਵਿਚ ਸਰਕਾਰੀ ਨੌਕਰੀ ਨਹੀਂ ਹੈ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਹਰਿਆਣਾ ਸਰਕਾਰ 5 ਫੀਸਦੀ ਵੱਧ ਨੰਬਰ ਪ੍ਰਦਾਨ ਕਰਨ ਦਾ ਲਾਭ ਦੇ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਾਰੇ ਵਰਗਾਂ ਨੂੰ ਅੱਗੇ ਵੱਧਣ ਦੇ ਸਮਾਨ ਮੌਕੇ ਪ੍ਰਦਾਨ ਕਰ ਰਹੀ ਹੈ। ਵਿਸ਼ੇਸ਼ ਰੂਪ ਨਾਲ ਸਿਖਿਆ ਦੇ ਖੇਤਰ ਵਿਚ ਯੁਵਾ ਅੱਗੇ ਵੱਧਣਗੇ ਤਾਂ ਮੁਕਾਬਲੇ ਵਿਚ ਵੀ ਜਰੂਰ ਹੀ ਅੱਗੇ ਹੋਣਗੇ।ਇਸ ਮੌਕੇ ‘ਤੇ ਮੁੱਖ ਮੰਤਰਹੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਓਐਸਡੀ ਭੁਪੇਸ਼ਵਰ ਦਿਆਲ ਵੀ ਮੌਜੂਦ ਸਨ।