ਚੰਡੀਗੜ੍ਹ – ਪੁਲਿਸ ਮਹਾਨਿਦੇਸ਼ਕ (ਡੀਜੀਪੀ) ਹਰਿਆਣਾ, ਸ੍ਰੀ ਮਨੋਜ ਯਾਦਵ ਨੇ ਅੱਜ ਕੋਵਿਡ-19 ਵੈਕਸਿਨ ਟੀਕੇ ਦੀ ਦੂਜੀ ਖੁਰਾਕ ਲਈ। ਉਨ੍ਹਾਂ ਨੇ ਪੁਲਿਸ ਮੁੱਖ ਦਫਤਰ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਵੈਕਸੀਨੇਸ਼ਨ ਦਿੱਤੀ ਗਈ।ਹਰਿਆਣਾ ਪੁਲਿਸ ਦੇ ਫਰੰਟਲਾਇਨ ਵਰਕਰਸ ਦੇ ਲਈ 4 ਫਰਵਰੀ, 2021 ਨੂੰ ਸ਼ੁਰੂ ਹੋਏ ਟੀਕਾਕਰਣ ਮੁਹਿੰਮ ਵਿਚ ਪਹਿਲ ਕਰਦੇ ਹੋਏ ਡੀਜੀਪੀ ਨੇ ਪਹਿਲਾ ਟੀਕਾ ਲਗਵਾਇਆ ਸੀ।ਅੱਜ ਡੀਜੀਪੀ ਜੇਲ ਸ੍ਰੀ ਕੇ. ਸੈਲਵਰਾਜ, ਏਡੀਜੀਪੀ ਸੁਸਾਸ਼ਨ ਅਤੇ ਆਈਟੀ ਏ.ਐਸ. ਚਾਵਲਾ, ਆਈਜੀਪੀ ਸੀਐਮਐਫਐਸ ਰਾਜਿੰਦਰ ਕੁਮਾਰ, ਏਆਈਜੀ ਪ੍ਰੇਵਿਜਨਿੰਗ ਸੁਰਿੰਦਰ ਪਾਲ ਸਿੰਘ, ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ, ਸੰਜੈ ਮਹਾਜਨ ਸਮੇਤ ਹੋਰ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੂੰ ਵੀ ਵੈਕਸਿਨ ਦੀ ਦੂਜੀ ਖੁਰਾਕ ਦਿੱਤੀ ਗਈ ਹੈ।ਇਸ ਮੌਕੇ ‘ਤੇ ਬੋਲਦੇ ਹੋਏ ਸ੍ਰੀ ਯਾਦਵ ਨੇ ਕਿਹਾ ਕਿ ਇਹ ਟੀਕਾ ਸੁਰੱਖਿਅਤ ਹੈ ਅਤੇ ਇਸ ਨੂੰ ਲਗਵਾਉਣ ਵਿਚ ਕਿਸੇ ਵੀ ਤਰ੍ਹਾ ਦਾ ਸੰਕੋਚ ਜਾਂ ਡਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਅਫਵਾਹਾਂ ‘ਤੇ ਧਿਆਨ ਦਿੱਤੇ ਬਿਨ੍ਹਾਂ ਟੀਕਾਕਰਣ ਦੇ ਲਈ ਨਾਗਰਿਕ ਅੱਗੇ ਆਉਣ।ਸ੍ਰੀ ਯਾਦਵ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ‘ਤੇ ਰੋਕ ਲਗਾਉਣ ਲਈ ਅਗਰਿਮ ਪੰਕਤੀ ਵਿਚ ਕੰਮ ਕਰ ਰਹੇ ਵਰਕਰਸ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਟੀਕਾਕਰਣ ਮੁਹਿੰਮ ਚਲ ਰਹੀ ਹੈ, ਫਿਰ ਵੀ ਸਾਵਧਾਨੀ ਬਹੁਤ ਜਰੂਰੀ ਹੈ। ਪੁਲਿਸ ਵੱਲੋਂ ਨਾਗਰਿਕਾਂ ਨੂੰ ਸੰਕ੍ਰਮਣ ਦੇ ਖਤਰੇ ਬਾਰੇ ਵਿਚ ਜਾਗਰੁਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਬਾਹਰ ਕੱਢਣ ਸਮੇਂ ਮਾਸਕ ਜਰੂਰਰੀ ਪਹਿਨਣਾ ਚਾਹੀਦਾ ਹੈ ਅਤੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਸਬੰਧਿਤ ਵਿੰਭਾਗਾਂ ਵੱਲੋਂ ਨਿਰਧਾਰਿਤ ਸਾਰੇ ਮਾਨਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਵਰਨਣਯੋਗ ਹੈ ਕਿ ਹਰਿਆਣਾ ਪੁਲਿਸ ਵੱਲੋਂ ਸੂਬੇ ਵਿਚ ਨਾਗਰਿਕਾਂ ਨੂੰ ਫੇਸ ਮਾਸਕ ਪਹਿਨਣ ਦੇ ਬਾਰੇ ਪੜੇ ਲਿਖੇ ਅਤੇ ਜਾਗਰੁਕ ਕਰਨ ਦੇ ਲਈ ਦੋ ਹਫਤੇ ਦਾ ਇਕ ਹੋਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।