ਇਨੋਵੇਸ਼ਨ ਅਤੇ ਵੈਲਯੂ ਕ੍ਰਿਏਸ਼ਨ ਵਿਚ ਬੌਧਿਕ ਜਾਇਦਾਦ ਦੀ ਭੂਮਿਕਾ ਬਾਰੇ ਇਕ ਵਰਕਸ਼ਾਪ ਆਯੋਜਿਤ ਕੀਤੀ ਗਈ
ਮੋਹਾਲੀ – ਅੰਤਰਰਾਸ਼ਟਰੀ ਅੋਰਤ ਦਿਵਸ ਨੂੰ ਉਭਾਰਨ ਵਾਲੀਆਂ ਮਹਿਲਾ ਖੋਜਕਰਤਾਵਾਂ ਲਈ ਖਾਸ ਤੌਰ ਤੇ ਚੰਡੀਗੜ ਨੇੜੇ, ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ ਵਿਖੇ, “ਇੰਟੈਲੋਚੁਅਲ ਪ੍ਰਾਪਰਟੀ ਇਨ ਇਨੋਵੇਸ਼ਨ ਐਂਡ ਵੈਲਯੂ ਕ੍ਰਿਏਸ਼ਨ” ਵਿਸ਼ੇ ਤੇ ਵਰਚੁਅਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸ਼੍ਰੀਮਤੀ ਪੂਜਾ ਕੁਮਾਰ, ਬਾਨੀ ਡਾਇਰੈਕਟਰ, ਮਹਿਲਾ ਉਦਮੀ ; ਇਨੋਇਲ ਇੰਟੈਲੀਕੇਟਸ, ਪੇਟੈਂਟ ਏਜੰਟ, ਭਾਰਤ ਸਰਕਾਰ, ਨੇ ਆਰੀਅਨਜ਼ ਦੇ ਇੰਜੀਨੀਅਰਿੰਗ, ਨਰਸਿੰਗ, ਫਾਰਮੇਸੀ, ਕਾਨੂੰਨ, ਪ੍ਰਬੰਧਨ, ਸਿੱਖਿਆ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਡਾ ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਵੈਬਿਨਾਰ ਦੀ ਪ੍ਰਧਾਨਗੀ ਕੀਤੀ।ਸ੍ਰੀਮਤੀ ਕੁਮਾਰ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੇਟੈਂਟ ਬੌਧਿਕ ਜਾਇਦਾਦ ਦਾ ਇੱਕ ਰੂਪ ਹੈ ਜੋ ਇਸਦੇ ਮਾਲਕ ਨੂੰ ਕਾਨੂੰਨੀ ਅਧਿਕਾਰ ਦਿੰਦਾ ਹੈ ਕਿ ਉਹ ਕਿਸੇ ਇਨੋਵੇਸ਼ਨ ਦੇ ਜਨਤਕ ਖੁਲਾਸਾ ਦੇ ਬਦਲੇ ਵਿੱਚ ਸੀਮਤ ਸਾਲਾਂ ਲਈ, ਇਨੋਵੇਸ਼ਨ, ਵਰਤਣ ਜਾਂ ਵੇਚਣ ਦਾ ਅਧਿਕਾਰ ਲੇ ਸਕਦਾ ਹੈ।ਉਸਨੇ ਦੱਸਿਆ ਕਿ ਪੇਟੈਂਟਸ ਐਕਟ 1970, ਪੇਟੈਂਟਸ ਨਿਯਮ 1972 ਦੇ ਨਾਲ, 20 ਅਪ੍ਰੈਲ 1972 ਨੂੰ ਲਾਗੂ ਹੋਇਆ ਸੀ, ਜਿਸ ਵਿੱਚ ਇੰਡੀਅਨ ਪੇਟੈਂਟਸ ਐਂਡ ਡਿਜ਼ਾਈਨ ਐਕਟ 1911 ਦੀ ਥਾਂ ਲੈ ਲਈ ਗਈ ਸੀ। ਬਹੁਤੇ ਦੇਸ਼ਾਂ ਵਿੱਚ, ਪੇਟੈਂਟ ਅਧਿਕਾਰ ਨਿੱਜੀ ਕਾਨੂੰਨ ਅਧੀਨ ਆਉਂਦੇ ਹਨ ਉਸਨੇ ਦੱਸਿਆ ਕਿ ਪੇਟੈਂਟ ਦੇਣ ਦੀ ਵਿਧੀ, ਪੇਟੈਂਸੀ ਤੇ ਰੱਖੀਆਂ ਗਈਆਂ ਜਰੂਰਤਾਂ ਅਤੇ ਵਿਸ਼ੇਸ਼ ਅਧਿਕਾਰਾਂ ਦੀ ਹੱਦ ਕੌਮੀ ਕਾਨੂੰਨਾਂ ਅਤੇ ਅੰਤਰਰਾਸ਼ਟਰੀ ਸਮਝੌਤਿਆਂ ਦੇ ਅਨੁਸਾਰ ਦੇਸ਼ਾਂ ਵਿੱਚ ਵੱਖਰੋ ਵੱਖਰੀ ਹੈ। ਪੇਟੈਂਟ ਆਰਥਿਕ ਤੌਰ ਤੇ ਕੁਸ਼ਲ ਖੋਜ ਅਤੇ ਵਿਕਾਸ (ਆਰਐਂਡਡੀ) ਲਈ ਪ੍ਰੋਤਸਾਹਨ ਪ੍ਰਦਾਨ ਕਰਦੀਆਂ ਹਨ।