ਨਵੀਂ ਦਿੱਲੀ – 26 ਜਨਵਰੀ ਨੂੰ ਦਿੱਲੀ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਦੀਪ ਸਿੱਧੂ ਵੱਲੋਂ ਅਦਾਲਤ ‘ਚ ਆਪਣੇ ਖਿਲਾਫ਼ ਦਰਜ ਕੇਸ ਵਿੱਚ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਇੱਕ ਪਟੀਸ਼ਨ ਪਾਈ ਸੀ। ਜਿਸ ‘ਤੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਸੁਣਵਾਈ ਕਰਦਿਆਂ ਦਿੱਲੀ ਪੁਲਿਸ ਨੂੰ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੇ ਹੁਕਮ ਦਿੱਤੇ ਹਨ।ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਹੈ ਕਿ ਸਾਰੀ ਘਟਨਾ ਦੀ ਸੀਸੀਟੀਵੀ ਦੀ ਦੇਖੀ ਜਾਵੇ ਅਤੇ ਦੀਪ ਸਿੱਧੂ ਵੱਲੋਂ ਕੀਤੇ ਗਏ ਹਰ ਇੱਕ ਦਾਅਵੇ ਦੀ ਜਾਂਚ ਕੀਤੀ ਜਾਵੇ। ਅਸਲ ‘ਚ ਦੀਪ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਉਹ ਬਾਅਦ ‘ਚ ਲਾਲ ਕਿਲ੍ਹੇ ‘ਤੇ ਪਹੁੰਚਿਆ ਸੀ ਤੇ ਉੱਥੇ ਪਹੁੰਚ ਕੇ ਉਸ ਨੇ ਨੌਜਵਾਨਾਂ ਨੂੰ ਪੁਲਿਸ ਨਾਲ ਨਾ ਲੜਨ ਲਈ ਕਿਹਾ ਅਤੇ ਹਾਲਾਤਾਂ ‘ਤੇ ਕਾਬੂ ਪਾਇਆ, ਉਹ ਹਿੰਸਾ ਨੂੰ ਰੋਕਣ ‘ਚ ਪੁਲਿਸ ਦੀ ਮਦਦ ਕਰ ਰਿਹਾ ਸੀ ਨਾ ਕਿ ਉਹ ਹਿੰਸਾ ਲਈ ਕਿਸੇ ਨੂੰ ਭੜਕਾ ਰਿਹਾ ਸੀ।