ਚੰਡੀਗੜ੍ਹ – ਹਰਿਆਣਾ ਪੁਲਿਸ ਵੱਲੋਂ ਅਪਰਾਧ ਦੀ ਜਾਂਚ ਵਿਚ ਤੇਜੀ ਲਿਆਉਣ ਲਈ ਸੂਬੇ ਵਿਚ ਸਥਾਪਿਤ ਚੌਥੀ ਰੀਜਨਲ ਫਾਰੇਂਸਿਕ ਸਾਇੰਸ ਲੈਬ (ਐਫਐਸਐਲ) ਨੇ ਹਿਸਾਰ ਵਿਚ ਕਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਬੇ ਵਿਚ ਤਿੰਨ ਰੀਜਨਲ ਲੈਬ ਗੁਰੂਗ੍ਰਾਮ ਦੇ ਭੋਂਡਸੀ, ਰੋਹਤਕ ਦੇ ਸੁਨਾਰਿਆ ਅਤੇ ਪੰਚਕੂਲਾ ਦੇ ਮੋਗੀਨੰਦ ਵਿਚ ਪਹਿਲਾਂ ਤੋਂ ਹੀ ਸੰਚਾਲਿਤ ਹੈ। ਇਸ ਤੋਂ ਇਲਾਵਾ, ਮਧੂਬਨ ਵਿਚ ਮੁੱਖ ਫਾਰੇਂਸਿਕ ਸਾਇੰਸ ਲੈਬ ਦੀ ਸਹੂਲਤ ਹੈ। ਨਵੀਂ ਰੀਜਨਲ ਐਫਐਸਐਲ ਨੇ 12 ਫਰਵਰੀ, 2021 ਤੋਂ ਨਾਰਕੋਟਿਕ, ਟੋਕਸਿਕੋਲਾਜੀ ਅਤੇ ਸੇਰੋਲਾਜੀ ਡਿਵੀਜਨ ਵਿਚ ਵੱਖ-ਵੱਖ ਅਪਰਾਧਿਕ ਮਾਮਲਿਆਂ ਨਾਲ ਸਬੰਧਿਤ ਸੈਂਪਲ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲੈਬ ‘ਤੇ ਸਿਰਫ ਤਿੰਨ ਜਿਲ੍ਹਿਆਂ ਹਿਸਾਰ, ਫਤਿਹਾਬਾਦ ਅਤੇ ਸਿਰਸਾ ਸਮੇਤ ਪੁਲਿਸ ਜਿਲ੍ਹਾ ਹਾਂਸੀ ਦੇ ਕੇਸਾਂ ਦੀ ਜਾਂਚ ਦਾ ਹੀ ਭਾਰ ਹੋਵੇਗਾ। ਰੀਜਨਲ ਲੈਬ ਦੀ ਸਥਾਪਨਾ ਦਾ ਉਦੇਸ਼ ਵੈਗਿਆਨਕ ਢੰਗਾਂ ਦੀ ਵਰਤੋ ਕਰ ਕੇ ਵੱਧ ਕੁਸ਼ਲ ਜਾਂਚ ਪ੍ਰਕ੍ਰਿਆ ਯਕੀਨੀ ਕਰਨਾ ਹੈ। ਲੈਬ ਦੇ ਸ਼ੁਰੂ ਹੋਣ ਨਾਲ ਉਪਰੋਕਤ ਜਿਲ੍ਹਿਆਂ ਦੇ ਲੋਕਾਂ ਨੂੰ ਜਲਦੀ ਨਿਆਂ ਮਿਲੇਗਾ।ਇਸ ਤੋਂ ਪਹਿਲਾਂ ਇੰਨ੍ਹਾਂ ਚਾਰਾਂ ਜਿਲ੍ਹਿਆਂ ਵਿਚ ਹੋਣ ਵਾਲੇ ਅਪਰਾਧਾਂ ਨਾਲ ਸਬੰਧਿਤ ਸੈਂਪਲ ਦੀ ਜਾਂਚ ਐਫਐਸਐਲ ਮਧੂਬਨ ਵਿਚ ਕੀਤੀ ਜਾਂਦੀ ਸੀ। ਉੱਥੇ ਕੇਸ ਜਮ੍ਹਾਂ ਅਤੇ ਰਿਪੋਰਅ ਪ੍ਰਾਪਤ ਕਰਨ ਲਈ ਵੱਧ ਸਮੇਂ ਅਤੇ ਸੰਸਾਧਨ ਦੋਨਾਂ ਦੀ ਖਪਤ ਹੋ ਰਹੀ ਸੀ, ਨਾਲ ਹੀ ਜਾਂਚ ਦਾ ਕਾਰਜ ਵੱਧ ਹੋਣ ਦੇ ਕਾਰਣ ਰਿਪੋਰਟ ਆਉਣ ਵਿਚ ਵੀ ਦੇਰੀ ਹੁੰਦੀ ਸੀ। ਹੁਣ ਰੀਜਨਲ ਲੈਬ ਸੰਚਾਲਿਤ ਹੋਣ ਨਾਲ ਪੂਰੀ ਜਾਂਚ ਪ੍ਰਕ੍ਰਿਆ ਤੇਜ ਹੋਵੇਗੀ ਅਤੇ ਆਮ ਜਨਤਾ ਨੂੱ ਜਲਦੀ ਤੋਂ ਜਲਦੀ ਨਤੀਜੇ ਮਿਲਣਗੇ।ਵਰਨਣਯੋਗ ਹੈ ਕਿ ਡੀਜੀਪੀ, ਹਰਿਆਣਾ ਸ੍ਰੀ ਮਨੋਜ ਯਾਦਵ ਦੀ ਦੇਖਰੇਖ ਵਿਚ ਨਿਦੇਸ਼ਕ ਐਫਐਸਐਲ ਹਰਿਆਣਾ ਮਧੂਬਨ, ਡਾ. ਆਰ.ਸੀ. ਮਿਸ਼ਰਾ ਅਤੇ ਆਈਜੀਪੀ ਹਿਸਾਰ ਰੇਂਜ, ਸ੍ਰੀ ਸੰਜੈ ਕੁਮਾਰ ਦੇ ਸਹਿਯੋਗ ਨਾਲ ਖੇਤਰੀ ਐਫਐਸਐਲ ਦੀ ਸਥਾਪਨਾ ਕੀਤੀ ਗਈ ਹੈ ਅਤੇ ਡਾ. ਅਜੈ ਕੁਮਾਰ ਨੂੰ ਰੀਜਨਲ ਐਫਐਸਐਲ, ਹਿਸਾਰ ਦਾ ਸਹਾਇਕ ਨਿਦੇਸ਼ਕ ਅਤੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ।