ਚੰਡੀਗੜ੍ਹ – ਹਰਿਆਣਾ ਦੇ ਸਹਿਕਾਰਿਤਾ ਅਤੇ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਮੰਤਰੀ ਡਾ. ਬਨਵਾਰੀ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਰਕਾਰ ਦੀ ਭਲਾਈਕਾਰੀ ਯੌਜਨਾਵਾਂ ਦਾ ਲਾਭ ਦੂਰ-ਦਰਾਜ ਪਿੰਡ ਦੇ ਲੋਕਾਂ ਤਕ ਪਹੁੰਚੇ ਤਾਂ ਜੋ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਅੰਤੋਦੇਯ ਦਾ ਸਪਨਾ ਸਾਕਾਰ ਹੋ ਸਕੇ। ਡਾ. ਬਨਵਾਰੀ ਲਾਲ ਅੱਜ ਇੱਥੇ ਸੂਬੇ ਵਿਚ ਸਮਾਜ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਵੱਖ-ਵੱਖ ਭਲਾਈਕਾਰੀ ਯੌਜਨਾਵਾਂ ਦੀ ਸਮੀਖਿਆ ਦੇ ਲਈ ਜਿਲ੍ਹਾ ਭਲਾਈ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮਹੀਨੇ ਵਿਚ ਦੋ ਦਿਨਕਿਸੇ ਵੀ ਪਿੰਡ ਵਿਚ ਜਾ ਕੇ ਸਰਕਾਰ ਦੀ ਯੋਜਨਾਵਾਂ ਦੀ ਜਾਣਕਾਰੀ ਦੇਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਦੇ ਭਲਾਈ ਲਈ ਅਨੇਕ ਯੋਜਨਾਵਾਂ ਚਲਾ ਰਹੀ ਹੈ। ਅਜਿਹੇ ਨਾ ਹੋਵੇ ਕਿ ਜਾਣਕਾਰੀ ਦੇ ਅਭਾਵ ਵਿਚ ਲੋਕ ਉਨ੍ਹਾਂ ਦਾ ਲਾਭ ਚੁੱਕ ਪਾਉਣ ਤੋਂ ਵਾਂਝੇ ਰਹਿ ਜਾਣ।ਡਾ. ਬਨਵਾਰੀ ਲਾਲ ਨੇ ਕਿਹਾ ਕਿ ਸਹੀ ਵਿਅਕਤੀ ਨੂੱ ਯੋਜਨਾਵਾਂ ਦਾ ਹਰ ਹਾਲ ਵਿਚ ਲਾਭ ਮਿਲਨਾ ਚਾਹੀਦਾ ਹੈ। ਇਸ ਦੌਰਾਨ ਲਾਪ੍ਰਵਾਹੀ ਅਧਿਕਾਰੀਆਂ ਦੇ ਪ੍ਰਤੀ ਸਖਤ ਰੁੱਖ ਅਪਨਾਉਣ ਦੀ ਗਲ ਵੀ ਉਨ੍ਹਾਂ ਨੇ ਕਹੀ ਅਤੇ ਲੰਬਿਤ ਮਾਮਲਿਆਂ ਦਾ ਸਮੇਂ ਤੋਂ ਨਿਸਤਾਰਣ ਕਰਨ ਦੇ ਨਿਰਦੇਸ਼ ਵੀ ਦਿੱਤੇ।ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚ ਪ੍ਰਵਾਸ ਦੌਰਾਨ ਸਰਪੰਚ, ਬਲਾਕ ਕਮੇਟੀ ਮੈਂਬਰ, ਜਿਲ੍ਹਾ ਪਰਿਸ਼ਦ ਮੈਂਬਰਾਂ ਨੂੰ ਨਾਲ ਲੈ ਕੇ ਲੋਕਾਂ ਦੇ ਵਿਚ ਜਾਣ ਅਤੇ ਉਨ੍ਹਾਂ ਨੂੰ ਯੋਜਨਾਵਾਂ ਦੀ ਜਾਣਕਾਰੀ ਦੇਣ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਸਮਾਜ ਦੇ ਆਖੀਰੀ ਪਾਇਦਾਨ ਦੇ ਖੜੇ ਵਿਅਕਤੀ ਦਾ ਉਥਾਨ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਅਧਿਕਾਰੀ ਜਲਦੀ ਤੋਂ ਜਲਦੀ ਕਾਰਜ ਕਰਣ।ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਆਪਣੇ ਦਫਤਰ ਵਿਚ ਸਰਕਾਰ ਦੀ ਭਲਾਈਕਾਰੀ ਯੌਜਨਾਵਾਂ ਦੀ ਜਾਣਕਾਰੀ ਨੂੰ ਦਰਸ਼ਾਉਣ ਵਾਲੇ ਬੋਰਡ ਲਗਾਉਣ ਅਤੇ ਉਨ੍ਹਾਂ ਦਾ ਫੋਟੋ ਮੁੱਖ ਦਫਤਰ ਭੇਜਣ ਲਈ ਵੀ ਕਿਹਾ ਗਿਆ।ਮੀਟਿੰਗ ਵਿਚ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ, ਡਾ. ਭੀਮਰਾਓ ਅੰਬੇਦਕਰ ਰਿਹਾਇਸ਼ ਨਵੀਕਰਣ ਯੋਜਨਾ, ਡਾ. ਅੰਬੇਦਕਰ ਮੇਧਾਵੀ ਵਿਦਿਆਰਥੀ ਸੰਸ਼ੋਧਿਤ ਯੋਜਨਾ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਨਾਲ ਸਬੰਧਿਤ ਸੰਸਥਾਵਾਂ ਅਤੇ ਸੋਸਾਇਟੀਆਂ ਨੂੰ ਵਿੱਤੀ ਸਹਾਇਤਾ, ਮੁੱਖ ਮੰਤਰੀ ਸਮਾਜਿਕ ਸਮਰਸਤਾ ਅੰਤਰਜਾਤੀ ਵਿਆਹ ਸ਼ਗਨ ਯੋਜਨਾ, ਅਤਿਆਚਾਰਾਂ ਤੋਂ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ, ਕਾਨੂੰਨੀ ਸਹਾਇਤਾ, ਪੰਚਾਇਤਾਂ ਨੂੰ ਪੋ੍ਰਤਸਾਹਨ ਆਦਿ ਯੋਜਨਾਵਾਂ ਦੀ ਸਮੀਖਿਆ ਕੀਤੀ ਗਈ।