ਨਵੀਂ ਦਿੱਲੀ – ਪੈਟਰੋਲ ਦੀ ਕੀਮਤ ਦੇਸ਼ ਵਿਚ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋਣ ਪਿੱਛੋਂ ਵੀ ਅੱਜ ਪੈਟਰੋਲ-ਡੀਜ਼ਲ ਕੀਮਤਾਂ ਵਿਚ 31-33 ਪੈਸੇ ਪ੍ਰਤੀ ਲਿਟਰ ਦਾ ਹੋਰ ਵਾਧਾ ਕੀਤਾ ਗਿਆ ਹੈ। ਕੀਮਤਾਂ ਵਿਚ ਵਾਧੇ ਦਾ ਇਹ ਲਗਾਤਾਰ 11ਵਾਂ ਦਿਨ ਹੈ ਅਤੇ ਇਸ ਦੌਰਾਨ ਪੈਟਰੋਲ 3.24 ਰੁਪਏ ਅਤੇ ਡੀਜ਼ਲ 3.47 ਰੁਪਏ ਮਹਿੰਗਾ ਹੋ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 90.19 ਰੁਪਏ ਅਤੇ ਡੀਜ਼ਲ ਦੀ 80.60 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਇਸ ਸਾਲ ਜਨਵਰੀ ਅਤੇ ਫਰਵਰੀ ਵਿਚ ਕੁੱਲ ਮਿਲਾ ਕੇ ਹੁਣ ਤੱਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 23 ਵਾਰ ਵਧਣ ਨਾਲ ਪੈਟਰੋਲ 6.38 ਰੁਪਏ ਅਤੇ ਡੀਜ਼ਲ ਵਿਚ 6.73 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।ਰਾਜਸਥਾਨ ਦੇ ਸ੍ਰੀਗੰਗਾਨਗਰ ਵਿਚ ਪੈਟਰੋਲ ਦੀ ਕੀਮਤ 100.82 ਰੁਪਏ ਅਤੇ ਡੀਜ਼ਲ ਦੀ 92.83 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਮੱਧ ਪ੍ਰਦੇਸ਼ ਦੇ ਅਨੂਪੁਰ ਵਿਚ ਪੈਟਰੋਲ 100.57 ਰੁਪਏ ਅਤੇ ਡੀਜ਼ਲ 91.04 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ ਵਿਚ ਵੀ ਪੈਟਰੋਲ ਸੈਂਕੜਾ ਲਾਉਣ ਦੇ ਨੇੜੇ ਹੈ, ਜੋ 96.62 ਰੁਪਏ ਪ੍ਰਤੀ ਲਿਟਰ ਤੇ ਪਹੁੰਚ ਗਿਆ ਹੈ ਅਤੇ ਡੀਜ਼ਲ ਇੱਥੇ ਹੁਣ 87.67 ਰੁਪਏ ਪ੍ਰਤੀ ਲਿਟਰ ਵਿਚ ਵਿਕ ਰਿਹਾ ਹੈ।ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 91 ਰੁਪਏ 18 ਪੈਸੇ ਅਤੇ ਡੀਜ਼ਲ ਦੀ 82 ਰੁਪਏ 33 ਪੈਸੇ ਪ੍ਰਤੀ ਲਿਟਰ ਤੇ ਪਹੁੰਚ ਗਈ ਹੈ। ਪਟਿਆਲਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 91 ਰੁਪਏ 61 ਪੈਸੇ ਤੇ ਡੀਜ਼ਲ ਦੀ 82 ਰੁਪਏ 72 ਪੈਸੇ ਪ੍ਰਤੀ ਲਿਟਰ ਅਤੇ ਲੁਧਿਆਣਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 91 ਰੁਪਏ 73 ਪੈਸੇ ਤੇ ਡੀਜ਼ਲ ਦੀ 82 ਰੁਪਏ 83 ਪੈਸੇ ਪ੍ਰਤੀ ਲਿਟਰ ਤੇ ਪਹੁੰਚ ਗਈ ਹੈ।ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 91 ਰੁਪਏ 80 ਪੈਸੇ ਅਤੇ ਡੀਜ਼ਲ ਦੀ 82 ਰੁਪਏ 89 ਪੈਸੇ ਹੋ ਗਈ ਹੈ। ਮੁਹਾਲੀ ਵਿੱਚ ਪੈਟਰੋਲ ਦੀ ਕੀਮਤ 92 ਰੁਪਏ 09 ਪੈਸੇ ਅਤੇ ਡੀਜ਼ਲ ਦੀ 83 ਰੁਪਏ 15 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 86 ਰੁਪਏ 79 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 80 ਰੁਪਏ 30 ਪੈਸੇ ਪ੍ਰਤੀ ਲਿਟਰ ਰਹੀ।