ਨਵੀਂ ਦਿੱਲੀ, 2 ਜੂਨ ਦਿੱਲੀ ਵਿੱਚ ਕੋਰੋਨਾ ਦੇ ਵਧਦੇ ਇਨਫੈਕਸ਼ਨ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਲੋਕਾਂ ਨੂੰ ਚਿੰਤਾ ਨਾ ਕਰਨ ਦੀ ਅਪੀਲ ਕੀਤੀ ਹੈ| ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਹਾਡੇ ਘਰ ਵਿੱਚ ਕਿਸੇ ਨੂੰ ਕੋਰੋਨਾ ਹੁੰਦਾ ਹੈ ਤਾਂ ਅਸੀਂ ਇੰਤਜ਼ਾਮ ਕੀਤਾ ਹੈ ਕਿ ਉਸ ਨੂੰ ਬੈਡ ਮਿਲੇਗਾ| ਇਸ ਲਈ ਕੇਜਰੀਵਾਲ ਨੇ ਇਕ ਐਪ ਵੀ ਲਾਂਚ ਕੀਤੀ| ਕੇਜਰੀਵਾਲ ਨੇ ਕਿਹਾ,”ਦਿੱਲੀ ਵਿੱਚ ਕੋਰਨਾ ਦੇ ਮਾਮਲੇ ਵਧ ਰਹੇ ਹਨ ਪਰ ਅਸੀਂ ਇੰਨਾ ਇੰਤਜ਼ਾਮ ਕੀਤਾ ਹੋਇਆ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਲਈ ਬੈਡ, ਆਕਸੀਜਨ ਅਤੇ ਆਈ.ਸੀ.ਯੂ. ਦਾ ਇੰਤਜ਼ਾਮ ਹੈ| ਅੱਜ 6 ਹਜ਼ਾਰ 731 ਬੈਡ ਹਨ| ਦਿੱਲੀ ਦੇ ਹਸਪਤਾਲਾਂ ਵਿੱਚ 2600 ਮਰੀਜ਼ ਹਨ ਤਾਂ ਕਰੀਬ 4100 ਬੈੱਡ ਖਾਲੀ ਪਏ ਹਨ|”
ਐਪ ਲਾਂਚ ਕਰਦੇ ਹੋਏ ਕੇਜਰੀਵਾਲ ਨੇ ਕਿਹਾ,”ਲੋਕਾਂ ਦੇ ਸਾਹਮਣੇ ਸਮੱਸਿਆ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਕਿਹੜੇ ਹਸਪਤਾਲ ਵਿੱਚ ਬੈਡ ਖਾਲੀ ਹਨ| ਇਸ ਸਮੱਸਿਆ ਨੂੰ ਦੂਰ ਕਰਨ ਲਈ ਅਸੀਂ ਐਪ ਜਾਰੀ ਕਰ ਰਹੇ ਹਾਂ| ਇਹ ਐਪ ਤੁਹਾਨੂੰ ਜਾਣਕਾਰੀ ਦੇਵੇਗਾ ਕਿ ਦਿੱਲੀ ਦੇ ਕਿਹੜੇ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਵਿੱਚ ਕਿੰਨੇ ਬੈੱਡ ਖਾਲੀ ਹਨ|” ਕੇਜਰੀਵਾਲ ਨੇ ਕਿਹਾ ਕਿ ਹਾਲੇ ਦਿੱਲੀ ਵਿੱਚ 302 ਵੈਂਟੀਲੇਟਰ ਹਨ, ਜਿਸ ਵਿੱਚ 92 ਅਧਿਕ੍ਰਿਤ ਹਨ, ਜਦੋਂ ਕਿ 210 ਖਾਲੀ ਹਨ| ਇਹ ਐਪ ਦਿਨ ਵਿੱਚ 2 ਵਾਰ ਅਪਡੇਟ ਕੀਤੀ ਜਾਵੇਗੀ| ਸਵੇਰੇ 10 ਵਜੇ ਅਤੇ ਸ਼ਾਮ 6 ਵਜੇ ਐਪ ਨੂੰ ਅਪਡੇਟ ਕੀਤਾ ਜਾਵੇ| ਇਸ ਐਪ ਦਾ ਨਾਂ ਦਿੱਲੀ ਕੋਰੋਨਾ ਹੈ|
ਉਹਨਾਂ ਨੇ ਕਿਹਾ ਕਿ ਬੈਡ ਬਾਰੇ ਜਾਣਕਾਰੀ ਇਕ ਵੈਬਸਾਈਟ ਤੇ ਵੀ ਉਪਲੱਬਧ ਹੋਵੇਗਾ| ਇਸ ਤੋਂ ਇਲਾਵਾ 1031 ਹੈਲਪਲਾਈਨ ਤੇ ਵੀ ਤੁਹਾਨੂੰ ਬੈਡ ਬਾਰੇ ਜਾਣਕਾਰੀ ਮਿਲ ਜਾਵੇਗੀ| ਫੋਨ ਕਰਨ ਤੇ ਐਸ.ਐਮ.ਐਸ. ਰਾਹੀਂ ਜਾਣਕਾਰੀ ਭੇਜੀ ਜਾਵੇਗੀ|
ਉਨ੍ਹਾਂ ਨੇ ਕਿਹਾ,”ਜੇਕਰ ਬੈਡ ਖਾਲੀ ਹੋਣ ਤੋਂ ਬਾਅਦ ਕੋਈ ਹਸਪਤਾਲ ਮਰੀਜ਼ ਨੂੰ ਭਰਤੀ ਨਹੀਂ ਕਰਦਾ ਹੈ ਤਾਂ ਤੁਸੀਂ 1031 ਤੇ ਫੋਨ ਕਰੋ ਅਤੇ ਆਪਣੀ ਸਮੱਸਿਆ ਦੱਸੋ| ਇਸ ਦੀ ਜਾਣਕਾਰੀ ਤੁਰੰਤ ਸਿਹਤ ਮਹਿਕਮਾ ਦੇ ਉੱਚ ਅਧਿਕਾਰੀਆਂ ਨੂੰ ਹੋਵੇਗੀ ਅਤੇ ਉਹ ਤੁਰੰਤ ਉਸ ਹਸਪਤਾਲ ਨਾਲ ਗੱਲ ਕਰ ਕੇ ਤੁਹਾਨੂੰ ਉਸੇ ਸਮੇਂ ਬੈਡ ਦਿਵਾਉਣਗੇ|”