ਚੰਡੀਗੜ੍ਹ, 2 ਜੂਨ 2020 – ਸਾਕਾ ਨੀਲਾ ਤਾਰਾ 3 – 8 ਜੂਨ 1984 ਨੂੰ ਭਾਰਤੀ ਫੌਜ ਦੁਆਰਾ ਸਿੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ‘ਤੇ ਫੌਜੀ ਕਾਰਵਾਈ ਕੀਤੀ ਗਈ ਸੀ, ਜਿਸ ‘ਚ ਹਰਿਮੰਦਰ ਸਾਹਿਬ ਵਿਖੇ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਨਤਮਸਤਕ ਹੋਣ ਪਹੁੰਚੀਆਂ ਸੈਂਕੜੇ ਸੰਗਤਾਂ ਦੀਆਂ ਜਾਨਾਂ ਗਈਆਂ।
ਫੌਜ ਵੱਲੋਂ ਕੀਤੀ ਇਹ ਕਾਰਵਾਈ ਪੂਰੀ ਦੁਨੀਆ ‘ਚ ਨਿੰਦੀ ਗਈ। ਜੋ ਹਾਲਾਤ, ਉਸ ਵਕਤ ਸਿੱਖਾਂ ਦੇ ਮਨਾਂ ‘ਚ ਅਤੇ ਪੰਜਾਬ ਦੀ ਆਬੋ ਹਵਾ ‘ਚ ਬਣੇ, ਉਸ ਬਾਰੇ ਕਈ ਮਹਾਨ ਸ਼ਖਸੀਅਤਾਂ, ਵਿਦਵਾਨਾਂ ਦੁਆਰਾ ਆਪਣੀਆਂ ਕਲਮਾਂ ਰਾਹੀਂ ਲਿਖਤਾਂ ਦੇ ਰੂਪ ‘ਚ ਬਿਆਨ ਕੀਤੇ ਗਏ ਹਨ, ਜੋ ਕਿ ਬਾਬੂਸ਼ਾਹੀ ਡਾਟ ਕਾਮ ਵੱਲੋਂ ਆਏ ਸਾਲ ਜੂਨ ਦੇ ਮਹੀਨੇ ‘ਚ ਛਾਪੇ ਗਏ ਅਤੇ ਦੇਸ਼ ਵਿਦੇਸ਼ਾਂ ‘ਚ ਬੈਠੇ ਸਿੱਖਾਂ ਤੇ ਹੋਰਨਾਂ ਧਰਮਾਂ ਨਾਲ ਸਬੰਧਤ ਲੋਕਾਂ ਲਈ ਸਾਕਾ ਦਰਬਾਰ ਸਾਹਿਬ ਬਾਰੇ ਉਨ੍ਹਾਂ ਗੁੱਝੀਆਂ ਗੱਲਾਂ ਦੇ ਭੇਤ ਖੋਲ੍ਹੇ, ਜਿੰਨ੍ਹਾਂ ਤੋਂ ਅਜੋਕੀ ਪੀੜ੍ਹੀ ਅਣਜਾਣ ਰਹੀ ਹੈ। ਸੋ, ਉਨ੍ਹਾਂ ਲਿਖਤਾਂ ਨੂੰ ਦੁਬਾਰਾ ਪਾਠਕਾਂ ਦੇ ਧਿਆਨ ਹਿਤ ਲਿਆਉਣ ਲਈ ਬਾਬੂਸ਼ਾਹੀ ਡਾਟ ਕਾਮ ਆਪਣੇ ‘ਡਾਟਾ ਬੈਂਕ’ ‘ਚੋਂ ਘੱਲੂਘਾਰਾ 84 ਨਾਲ ਸਬੰਧਤ ਲਿੰਕ “ਅੰਗ੍ਰੇਜ਼ੀ ਅਤੇ ਪੰਜਾਬੀ” ‘ਚ ਹੇਠ ਪਾ ਰਿਹਾ ਹੈ, ਜਿੰਨ੍ਹਾਂ ‘ਤੇ ਕਲਿੱਕ ਕਰ ਕੇ ਇਸ ਸਬੰਧੀ ਛਪੀਆਂ ਲਿਖਤਾਂ ਪੜ੍ਹੀਆਂ ਜਾ ਸਕਦੀਆਂ ਨੇ।