ਬਠਿੰਡਾ, 18 ਜੂਨ 2020: ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਨੇ ਮਿ੍ਰਤਕਾਂ ਦੇ ਵਾਰਿਸਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ’ਚ ਕੋਈ ਕਾਰਵਾਈ ਨਾਂ ਕਰਨ ਤੇ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਜੱਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਜਨਰਲ ਸਕੱਤਰ ਮੱਖਣ ਵਹਿਦਪੁਰੀ, ਮੀਤ ਪ੍ਰਧਾਨ ਜਸਵੀਰ ਸਿੰਘ ਖੋਖਰ, ਮਨਜੀਤ ਸੈਣੀ, ਬਲਬੀਰ ਚੰਦ, ਗਰਵਿੰਦਰ ਖਮਾਣੋ, ਗੁਰਦੀਪ ਸਿੰਘ ਬਠਿੰਡਾ ਅਤੇ ਹਰਪਰੀਤ ਗਰੇਵਾਲ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਡਿਪਟੀ ਡਾਇਰੈਕਟਰ ਪ੍ਰਸ਼ਾਸ਼ਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿਛਲੇ ਸਮੇਂ *ਚ ਲਿਖਤੀ ਤੌਰ ਤੇ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ । ਮਿ੍ਰਤਕ ਕਰਮਚਾਰੀਆਂ ਦੇ ਕੇਸ ਦੋ ਦੋ ਸਾਲ ਤੋਂ ਲੰਬਿਤ ਪਏ ਹਨ ਅਤੇ ਡਿਪਟੀ ਡਾਇਰੈਕਟਰ ਵਲੋਂ ਮਿ੍ਰਤਕਾਂ ਦੇ ਵਾਰਿਸਾਂ ਨੂੰ ਨੌਕਰੀਆਂ ਦੇਣ ਤੋਂ ਬੇਵਜਹਾ ਆਨਾਕਾਨੀ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਚ ਕਵਰ ਹੋਏ ਸੈਂਕੜੇ ਕਰਮਚਾਰੀਆਂ ਦੇ ਬਕਾਏ ਲੰਬਿਤ ਪਏ ਹਨ, ਜੀ.ਪੀ.ਐਫ. ਦੀਆਂ ਫਾਇਨਲ ਪੇਮੈਂਟਾਂ, ਮੈਡੀਮਲ ਬਿੱਲਾਂ ਦੇ ਬਕਾਏ ,ਅਦਾਲਤਾਂ ਦੇ ਫ਼ੇਸਲੇ ਬਾਅਦ ਪੱਕੇ ਹੋਏ ਕਾਮਿਆਂ ਨੁੰ ਸਿਰਫ਼ ਬੇਸਿਕ ਤਨਖਾਹ ਦੇਣਾ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਲਟਕ ਅਵਸਥਾ ਚ ਪਈਆਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਰਜਾ ਚਾਰ ਕਾਮਿਆਂ ਨੂੰ ਪ੍ਮੋਸਨਾਂ ਨਹੀ ਦਿਤੀਆਂ ਜਾ ਰਹੀਆਂ ਜਿਸ ਕਾਰਨ ਮੁਲਾਜਮਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਵਿਭਾਗ ਮਿ੍ਰਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀਆਂ , ਦਰਜਾ ਚਾਰ ਕਰਮਚਾਰੀਆਂ ਨੂੰ ਤਰੱਕੀਆਂ ਅਤੇ ਮੰਗ ਪੱਤਰ ’ਚ ਦਕਰਜ ਮੰਗਾਂ ਦਾ ਹੱਲ ਨਾ ਕੀਤਾ ਤਾਂ ਡਿਪਟੀ ਡਾਇਰੈਕਟਰ ਪ੍ਰਸ਼ਾਸ਼ਨ ਦਫਤਰ ਅੱਗੇ ਮਿਤੀ 22ਜੂਨ ਨੂੰ ਰੋਸ ਧਰਨਾ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਮੋਹਨ ਸਿੰਘ ਪੁਨੀਆ, ਗੁਰਵਿੰਦਰ ਬਾਜਵਾ, ਸਤਿਅਮ ਮੋਗਾ, ਸੁਰਿੰਦਰ ਸਿੰਘ ਗੁਰਦਾਸਪੁਰ, ਹਰਜੀਤ ਸਿੰਘ ਫ਼ਤਿਹਗੜ ਸਾਹਿਬ, ਲਾਲ ਚੰਦ ਅਬੋਹਰ ਤੇ ਕਿਸ਼ੋਰ ਚੰਦ ਗਾਜ ਬਠਿੰਡਾ ਆਦਿ ਆਗੂ ਹਾਜਰ ਸਨ।