ਚੰਡੀਗੜ੍ਹ – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਲੋਕਸਭਾ ਵਿਚ ਸਾਲ 2021-22 ਦੇ ਲਈ ਪੇਸ਼ ਕੀਤੇ ਗਏ ਆਮ ਬਜਟ ਦਾ ਸਵਾਗਤ ਕਰਦੇ ਹੋਏ ਇਸ ਨੂੰ ਇਕ ਸੰਤੁਲਿਤ ਬਜਟ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਜਟ ਸੂਬੇ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਏਗਾ ਕਿਉਂਕਿ ਇਹ ਬਜਟ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਭਕਾ ਸਾਥ, ਸਭਕਾ ਵਿਕਾਸ ਅਤੇ ਸਭਕਾ ਵਿਸ਼ਵਾਸ ਦੀ ਨੀਤੀ ‘ਤੇ ਅਧਾਰਿਤ ਹੈ।ਰਾਜ ਮੰਤਰੀ ਨੇ ਸਿਹਤ ਅਤੇ ਭਲਾਈ, ਭੌਤਿਕ ਅਤੇ ਵਿੱਤੀ ਪੂੰਜੀ ਅਤੇ ਬੁਨਿਆਦੀ ਢਾਂਚੇ, ਘੱਟ ਤੋਂ ਘੱਟ ਸਰਕਾਰ-ਵੱਧ ਤੋਂ ਵੱਧ ਸ਼ਾਸਨ, ਮਨੁੱਖ ਪੂੰਜੀ ਵਿਚ ਨਵਜੀਵਨ ਦਾ ਸੰਚਾਰ, ਨਵੇਂ ਬਦਲਾਅ ਅਤੇ ਖੋਜ ਅਤੇ ਵਿਕਾਸ, ਆਕਾਂਸ਼ੀ ਭਾਰਤ ਦੇ ਲਈ ਸਮਾਵੇਸ਼ੀ ਵਿਕਾਸ ਜਿਵੇਂ 6 ਮੁੱਖ ਖੰਭ ‘ਤੇ ਖੜੇ ਇਸ ਬਜਟ ਨੂੰ ਦੇਸ਼ ਦੀ ਅਰਥਵਿਵਸਥਾ ਨੂੰ ਫਿਰ ਤੋਂ ਪਟਰੀ ‘ਤੇ ਲਿਆਉਣ ਵਾਲਾ ਦਸਿਆ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਦੇ ਤੁਰੰਤ ਬਾਅਦ ਪੇਸ਼ ਹੋਏ ਇਸ ਪਹਿਲ ਡਿਜੀਟਲ ਬਜਟ ਵਿਚ ਸਰਕਾਰ ਵੱਲੋਂ ਲਏ ਗਏ ਸੰਕਲਪ ਹੋਰ ਮਜਬੂਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਬਜਟ ਵਿਚ ਵਿੱਤ ਸਾਲ 2021-22 ਦੇ ਲਈ 16.31 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਯਕੀਨੀ ਤੌਰ ‘ਤੇ ਮਹਿਲਾਵਾਂ ਅਤੇ ਬੱਚਿਆਂ ਦੇ ਵਿਕਾਸ ਅਤੇ ਭਲਾਈ ਦੀ ਦਿਸ਼ਾ ਵਿਚ ਬਦਲਾਅ ਆਵੇਗਾ।ਸ੍ਰੀਮਤੀ ਢਾਂਡਾ ਨੇ ਮਹਿਲਾਵਾਂ ਨੂੰ ਸਾਰੀਆਂ ਸ਼ਿਫਟਾਂ ਵਿਚ ਕੰਮ ਕਰਨ ਅਤੇ ਕਾਫੀ ਸੁਰੱਖਿਆ ਦੇ ਨਾਲ ਰਾਤ ਦੀ ਸ਼ਿਫਟ ਵਿਚ ਕੰਮ ਕਰਨ ਵਰਗੇ ਐਲਾਨ ਕਰਨ ‘ਤੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਬਜਟ ਵਿਚ ਜਿਸ ਤਰ੍ਹਾ ਨਾਲ ਮਹਿਲਾਵਾਂ ਦੇ ਜੀਵਨ ਨੂੰ ਆਸਾਨ ਕਰਨ ਦੇ ਲਈ ਉਨ੍ਹਾਂ ਦੇ ਸਿਹਤ, ਸਵੱਛਤਾ, ਪੋਸ਼ਨ, ਸ਼ੁੱਧ ਜਲ ਅਤੇ ਮੌਕਿਆਂ ਦੀ ਸਮਾਨਤਾ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ ਉਹ ਪ੍ਰਸੰਸਾਂਯੋਗ ਹੈ।