ਚੰਡੀਗੜ੍ਹ – ਹਰਿਆਣਾ ਪੁਲਿਸ ਸੰਗੀਨ ਅਪਰਾਧ ਦੇ ਦੋਸ਼ੀਆਂ ਨੂੰ ਉਨ੍ਹਾਂ ਦੇ ਅੰਜਾਮ ਤਕ ਪਹੁੰਚਾਉਣ ਦੇ ਲਈ ਲਗਾਤਾਰ ਯਤਨਸ਼ੀਲ ਹੈ। ਇਸ ਕੜੀ ਵਿਚ ਪੁਲਿਸ ਨੇ ਕੋਰਟ ਵਿਚ ਦਮਦਾਰ ਪੈਰਵੀ ਕਰਦੇ ਹੋਏ ਜਨਵਰੀ ਮਹੀਨੇ ਵਿਚ ਪੋਕਸੋ, ਐਨਡੀਪੀਐਸ ਤੇ ਭਾਰਤੀ ਦੰਡ ਸੰਹਿਤਾ ਦੇ ਤਹਿਤ ਦਰਜ ਮਾਮਲਿਆਂ ਵਿਚ ਗੁਣਾਗਾਰਾਂ ਨੂੰ ਸਖਤ ਸਜਾ ਦਿਲਵਾਈ ਹੈ।ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਦੀ ਦਮਦਾਰ ਪੈਰਵੀ ਦੇ ਚਲਦੇ ਦੁਸ਼ਕਰਮ ਸਮੇਤ ਹੱਤਿਆ ਵਰਗੇ ਸੰਗੀਨ ਅਪਰਾਧਾਂ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਅੰਜਾਮ ਤਕ ਪਹੁੰਚਾਇਆ ਜਾ ਰਿਹਾ ਹੈ। ਜਨਵਰੀ ਮਹੀਨੇ ਵਿਚ ਕੋਰਟ ਵੱਲੋਂ 1 ਦਰਿੰਦੇ ਨੂੰ ਆਜੀਵਨ ਕਾਰਾਵਾਸ ਦੀ ਸਜਾ, 2 ਗੁਣਾਗਾਰਾਂ ਨੂੰ 20-20 ਸਾਲ ਕੈਦ, 4 ਨੂੰ 10-10 ਸਾਲ ਕਾਰਾਵਾਸ ਅਤੇ ਇਕ ਦੋਸ਼ੀ ਨੂੰ 7 ਸਾਲ ਕਾਰਾਵਾਸ ਦੇ ਲਈ ਸਜਾ ਦਿੱਤੀ ਗਈ ਹੈ।ਉਨ੍ਹਾਂ ਨੇ ਦਸਿਆ ਕਿ ਪੁਲਿਸ ਮਹਾਨਿਦੇਸ਼ਕ (ਲੀਜੀਪੀ) ਹਰਿਆਣਾ ਸ੍ਰੀ ਮਨੋਜ ਯਾਦਵ ਵੱਲੋਂ ਕਮਿਸ਼ਨਰਾਂ ਅਤੇ ਜਿਲ੍ਹਾ ਪੁਲਿਸ ਸੁਪਰਡੈਂਟਾਂ ਦੇ ਨਾਲ ਬਾਲ ਦੁਸ਼ਕਰਮ ਸਮੇਤ ਹੋਰ ਗੰਭੀਰ ਅਪਰਾਧ ਨਾਲ ਸਬੰਧਿਤ ਮਾਮਲਿਆਂ ਵਿਚ ਪ੍ਰਭਾਵੀ ਪੈਰਵੀ ਯਕੀਨੀ ਕਰਨ ਲਈ ਕੜੀ ਨਿਗਰਾਨੀ ਕੀਤੀ ਜਾ ਰਹੀ ਹੈ। ਪੀੜਤਾਂ ਨੂੰ ਜਲਦੀ ਨਿਆਂ ਉਪਲਬਧ ਕਰਵਾਉਣ ਲਈ ਪੁਲਿਸ ਵੱਲੋਂ ਸਾਰੀ ਮਹਤੱਵਪੂਰਣ ਮਾਮਲਿਆਂ ਨੂੰ ਚੋਣ ਕੀਤੇ ਅਪਰਾਧ ਦੀ ਸ਼੍ਰੇਣੀ ਵਿਚ ਰੱਖ ਕੇ ਅਭਿਯੋਜਨ ਤੇ ਹੋਰ ਜਾਂਚ ਏਜੰਸੀ ਦੇ ਨਾਲ ਤਾਲਮੇਲ ਬਣਾਉਂਦੇ ਹੋਏ ਤੇਜੀ ਨਾਲ ਪ੍ਰਭਾਵੀ ਟ੍ਰਾਇਲ ਯਕੀਨੀ ਕੀਤਾ ਜਾਂਦਾ ਹੈ। ਇਸ ਤਰ੍ਹਾ ਦੇ ਮਾਮਲਿਆਂ ਦਾ ਪ੍ਰਾਥਮਿਕਤਾ ਨਾਲ ਨਿਪਟਾਨ ਤੇ ਸਖਤ ਸਜਾ ਦੇ ਲਈ ਸਹੀ ਜਾਂਚ ਦੇ ਬਾਅਦ ਜਲਦੀ ਤੋਂ ਜਲਦੀ ਚਾਰਜਸ਼ੀਟ ਦਾਇਰ ਕੀਤੀ ਜਾਂਦੀ ਹੈ।ਸਜਾ ਦੇ ਵੇਰਵਾ ਦਿੰਦੇ ਹੋਏ ਬੁਲਾਰੇ ਨੇ ਦਸਿਆ ਕਿ ਯਮੁਨਾਨਗਰ ਵਿਚ ਕੋਰਟ ਨੇ 5 ਸਾਲ ਦੀ ਬੱਚੀ ਨਾਲ ਕੁਕਰਮ ਦੇ ਦੋਸ਼ੀ 65 ਸਾਲ ਦੇ ਦੋਸ਼ੀ ਨੂੰ ਆਈਪੀਸੀ ਦੀ ਧਾਰਾ 376 ਏਬੀ ਤੇ ਪੋਕਸੋ ਐਕਟ ਵਿਚ ਦੋਸ਼ੀ ਮੰਨਦੇ ਹੋਏ 20 ਸਾਲ ਕੈਦ ਸਮੇਤ 10 ਹਜਾਰ ਜੁਰਮਾਨਾ ਦੀ ਸਜਾ ਸੁਣਾਈ।ਇਸ ਤਰ੍ਹਾ, ਦਸਵੀਂ ਕਲਾਸ ਦੀ ਨਬਾਲਿਗ ਵਿਦਿਆਰਥਣ ਨਾਲ ਕੁਕਰਮ ਕਰਨ ਦੇ ਦੋਸ਼ੀਆਂ ਨੁੰ ਦੋਸ਼ੀ ਕਰਾਰ ਦਿੰਦੇ ਹੋਏ ਰਿਵਾੜੀ ਦੀ ਆਦਲਤ ਨੇ 20 ਸਾਲ ਦੀ ਕੈਦ ਤੇ 22 ਹਜਾਰ ਰੁਪਏ ਜੁਰਮਾਨਾ ਦੀ ਸਜਾ ਸੁਣਾਈ। ਜੁਰਮਾਨਾ ਨਾ ਭਰਨ ‘ਤੇ 6 ਮਹੀਨੇ ਦੀ ਵੱਧ ਸਜਾ ਕੱਟਨੀ ਹੋਵੇਗੀ।ਮੇਲੇ ਵਿਚ ਗਏ 12 ਸਾਲ ਦੇ ਬੱਚੇ ਦੀ ਕੁਕਰਮ ਦੇ ਬਾਅਦ ਹੱਤਿਆ ਕਰਨ ਦੇ ਮਾਮਲੇ ਵਿਚ ਯਮੁਨਾਨਗਰ ਕੋਰਟ ਨੇ ਧਾਰਾ 302 ਵਿਚ ਉਮਰਕੈਦ ਤੇ 10 ਹਜਾਰ ਜੁਰਮਾਨਾ ਅਤੇ ਪੋਕਸੋ ਐਕਟ ਵਿਚ 20 ਸਾਲ ਕੈਦ ਅਤੇ 10 ਹਜਾਰ ਦਾ ਜੁਰਮਾਨਾ ਲਗਾਇਆ। ਇਸ ਹੋਰ ਮਾਮਲੇ ਵਿਚ ਗੁਰੂਗ੍ਰਾਮ ਵਿਚ ਯੁਵਤੀ ਨਾਲ ਕੁਕਰਮ ਤੇ ਬਲੈਕਮੇਲਿੰਗ ਦੇ ਦੋਸ਼ੀ ਨੂੰ ਪੁਖਤਾ ਸਬੂਤਾਂ ਤੇ ਗਵਾਹਾਂ ਦੇ ਆਧਾਰ ‘ਤੇ ਦੋਸ਼ੀ ਠਹਿਰਾਉਂਦੇ ਹੋਏ ਕੋਰਟ ਨੇ 10 ਸਾਲ ਦੀ ਕੈਦ ਤੇ 55 ਹਜਾਰ ਰੁਪਏ ਜੁਰਮਾਨਾ ਦੀ ਸਜਾ ਸੁਣਾਈ। ਜੁਰਮਾਨਾ ਚੁਕਾਉਣ ਦੇ ਮਾਮਲੇ ਵਿਚ ਦੋ ਸਾਲ ਵੱਧ ਜੇਲ ਵਿਚ ਭੁਗਤਨਾ ਹੋਵੇਗਾ।ਮਰਡਰ ਦੇ ਹਿਕ ਮਾਮਲੇ ਵਿਚ ਭਿਵਾਨੀ ਦੀ ਕੋਰਟ ਨੇ ਇਕ ਦੋਸ਼ੀ ਨੂੰ ਦੋਸ਼ੀ ਮੰਨਦੇ ਹੋਏ 10 ਸਾਲ ਕੈਦ ਦੀ ਸਜਾ ਸਮੇਤ 25000 ਰੁਪਏ ਜੁਰਮਾਨਾ ਵੀ ਲਗਾਇਆ। ਦੋਸ਼ੀ ਨੇ ਪੁਰਾਣੀ ਰੰਜਿਸ਼ ਦੇ ਚਲਦੇ ਕੋਰਟ ਪਰਿਸਰ ਵਿਚ ਹੀ ਆਪਣੇ ਚਚੇਰੇ ਭਾਈ ਨੂੰ ਗੋਲੀ ਮਾਰ ਦਿੱਤੀ ਸੀ।ਉੱਥੇ ਐਨਡੀਪੀਐਸ ਦੇ ਕੇਸ ਵਿਚ ਸੁਣਵਾਈ ਦੌਰਾਨ ਸਿਰਸਾ ਦੀ ਅਦਾਲਤ ਨੇ ਦੋਸ਼ੀਆਂ ਨੂੰ ਨਸ਼ੀਲੀ ਦਵਾਈਆਂ ਦੀ ਤਸਕਰੀ ਦਾ ਦੋਸ਼ੀ ਠਹਿਰਾਉਂਦੇ ਹੋਏ 10-10 ਸਾਲ ਕੈਦ ਤੇ ਇਕ-ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ। ਜੁਰਮਾਨਾ ਨ ਭਰਨ ‘ਤੇ ਦੋ-ਦੋ ਸਾਲ ਵੱਧ ਜੇਲ ਭੁਗਤਨੀ ਹੋਵੇਗੀ।ਗੁਰੂਗ੍ਰਾਮ ਵਿਚ ਅਦਾਲਤ ਨੇ ਇਕ ਜੇਲ ਵਾਰਡਰ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਦੋਸ਼ੀ ਮੰਨਦੇ ਹੋਏ 7 ਸਾਲ ਕੈਦ ਤੇ 50,000 ਰੁਪਏ ਜੁਰਮਾਨੇ ਦੀ ਸਜਾ ਸੁਣਾਈ। ਕੋਰਟ ਨੇ ਜੁਰਮਾਨਾ ਨਾ ਭਰਨ ‘ਤੇ 6 ਮਹੀਨੇ ਦਾ ਵੱਧ ਜੇਲ ਭੁਗਤਨ ਦੇ ਆਦੇਸ਼ ਵੀ ਦਿੱਤੇ।