ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੱਲ ਦੇਰ ਸ਼ਾਮ ਦਿੱਲੀ, ਵਿਸ਼ੇਸ਼ਤੌਰ ‘ਤੇ ਲਾਲ ਕਿਲੇ ‘ਤੇ ਹੋਈ ਘਟਨਾਵਾਂ ਦੀ ਕੜੀ ਨਿੰਦਾ ਕਰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਹੁਣ ਇਸ ਦੇ ਨੇਤਾਵਾਂ ਦੇ ਕੰਟਰੋਲ ਤੋਂਂ ਬਾਹਰ ਹੋ ਚੁੱਕਾ ਹੈ ਅਤੇ ਆਪਦੀ ਦਿਸ਼ਾ ਤੋਂ ਭਟਕ ਚੁੱਕਾ ਹੈ। ਨਾਲ ਹੀ, ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕੱਲ ਦੀ ਦੁਖਦ ਘਟਨਾਵਾਂ ਦੇ ਬਾਅਦ ਆਪਣੇ ਘਰਾਂ ਨੂੰ ਮੁੜ ਜਾਣ।ਮੁੱਖ ਮੰਤਰੀ ਨੇ ਇਹ ਗਲ ਗਣਤੰਤਰ ਦਿਵਸ ਦੇ ਮੌਕੇ ‘ਤੇ ਹੋਈ ਘਟਨਾਵਾਂ ਦੇ ਬਾਅਦ ਬੁਲਾਈ ਗਈ ਹਰਿਆਣਾ ਕੈਬੀਨੇਟ ਦੀ ਵਿਸ਼ੇਸ਼ ਮੀਟਿੰਗ ਦੇ ਬਾਅਦ ਕਹੀ। ਉਨ੍ਹਾਂ ਨੇ ਕਿਹਾ ਕਿ ਪੂਰੀ ਕੈਬੀਨੇਅ ਇਸ ਗਲ ‘ਤੇ ਇਕਮੱਤ ਹਨ ਕਿ ਇਸ ਸਮੇਂ ਸੂਬੇ ਦੀ ਜਨਤਾ ਮਿਲ ਕੇ ਅਸਮਾਜਿਕ ਤੱਤਾਂ ਦੇ ਨਾਪਾਕ ਇਰਾਦਿਆਂ ਨੂੰ ਅਸਫਲ ਕਰਨ ਅਤੇ ਦੇਸ਼ ਤੇ ਸੂੋਬੇ ਵਿਚ ਸ਼ਾਂਤੀ ਬਣਾਏ ਰੱਖਣ ਵਿਚ ਸਹਿਯੋਗ ਦੇਣ।ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਲਾਲ ਕਿਲੇ ‘ਤੇ ਕੌਮੀ ਝੰਡੇ ਤੋਂ ਇਲਾਵਾ ਕਿਸੇ ਹ ਝੰਡੇ ਦਾ ਫਹਿਰਾਇਆ ਜਾਣਾ ਕੋਈ ਵੀ ਭਾਰਤੀ ਬਰਦਾਸ਼ਤ ਨਹੀਂ ਕਰ ਸਕਦਾ। ਅਜਿਹਾ ਕਰਨਾ ਉਨ੍ਹਾਂ ਮਹਾਨ ਸੁਤੰਤਰਤਾ ਸੈਨਾਨੀਆਂ ਅਤੇ ਅਮਰ ਸ਼ਹੀਦਾਂ ਦਾ ਅਪਮਾਨ ਹੈ, ਜਿਨ੍ਹਾਂ ਨੇ ਲਾਲ ਕਿਲੇ ‘ਤੇ ਲਗਾਤਾਰ ਤਿਰੰਗਾ ਫਹਿਰਾਉਣ ਦੇ ਲਈ ਆਪਣੀ ਜਾਣ ਤਕ ਕੁਰਬਾਨ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਸੁਤੰਤਰ ਸੈਨਾਨੀਆਂ ਨੇ ਅਸੀਂ ਆਜਾਦੀ ਇਸ ਤਰ੍ਹਾ ਦੀ ਅਰਾਜਕਤਾ ਫੈਲਾਉਣ ਲਈ ਨਹੀਂ ਦਿਵਾਈ ਸੀ।ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਸੰਗਠਨਾਂ ਨੇ ਦਿੱਲੀ ਵਿਚ ਸ਼ਾਂਤੀਪੂਰਣ ਪ੍ਰਦਰਸ਼ਨ ਲਈ ਗੰਹਿਨ ਭਰੋਸੇ ਦਿੱਤੇ ਸਨ ਪਰ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਅੰਦੋਲਨ ਦੀ ਅਗਵਾਈ ਉਨ੍ਹਾਂ ਹੱਥਾਂ ਵਿਚ ਚਲੀ ਗਈ ਹੈ ਜਿਨ੍ਹਾਂ ਦੀ ਕੱਥਨੀ ਅਤੇ ਕਰਨੀ ਵਿਚ ਅੰਤਰ ਹੈ। ਇਸ ਲਈ ਹੁਣ ਕਿਸਾਨ ਭਰਾਵਾਂ ਨੂੰ ਇਸ ਵਿਸ਼ਾ ‘ਤੇ ਗੰਭੀਰ ਵਿਚਾਰ ਕਰਲ ਚਾਹੀਦਾ ਹੈ ਕਿ ਇਹ ਅੰਦੋਲਨ ਕਿਸ ਦਿਸ਼ਾ ਵਿਚ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਮੱਤਭੇਦਾਂ ਨੂੰ ਦੂਰ ਕਰਨ ਦੀ ਕਾਫੀ ਗੁੰਜਾਇਸ਼ ਹੈ। ਇਸ ਲਈ ਸਾਰੇ ਮਤਭੇਦਾਂ ਨੂੰ ਮਿਲ-ਬੈਠ ਕੇ ਦੁਰ ਕੀਤਾ ਜਾ ਸਕਦਾ ਹੈ।