ਮੋਹਾਲੀ – ਫੈੱਡਰੇਸ਼ਨ ਆਫ ਸੈਲਫ ਫਾਇਨਾਂਸਿੰਗ ਐਂਡ ਟੈਕਨੀਕਲ ਇੰਸਟੀਟਿਊਸ਼ਨ ਦੇ ਪ੍ਰਧਾਨ ਅਤੇ ਚੇਅਰਮੈਨ ਆਰੀਅਨਜ ਗਰੁੱਪ ਆਫ਼ ਕਾਲੇਜਿਸ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਨੂੰ ਦੁਬਾਰਾ ਸ਼ੁਰੂ ਕਰਕੇ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਇਸ ਲਈ 58 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਸਾਰੇ ਦੇਸ਼ ਦੇ ਚਾਰ ਕਰੋੜ ਐਸਸੀ ਐਸਟੀ ਵਿਦਿਆਰਥੀਆਂ ਨੂੰ ਲਾਭ ਹੋਵੇਗਾ।ਡਾ: ਕਟਾਰੀਆ ਨੇ ਕੇਂਦਰ ਸਰਕਾਰ ਤੋ ਪੂਰੇ ਦੇਸ਼ ਵਿੱਚ ਦਾਖਲੇ ਲਈ 30 ਦਿਨ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਕੇਂਦਰ ਸਰਕਾਰ ਦੁਆਰਾ ਐਸਸੀ ਐਸਟੀ ਵਿਦਿਆਰਥੀਆਂ ਲਈ ਪੋਸਟ ਮੈਟਿ੍ਰਕ ਸਕਾਲਰਸ਼ਿਪ ਦੀ ਘੋਸ਼ਣਾ 29 ਦਸੰਬਰ 2020 ਨੂੰ ਕੀਤੀ ਗਈ ਸੀ, ਉਦੋ ਤੱਕ ਬਹੁਤੇ ਰਾਜਾਂ ਵਿੱਚ ਵਿਦਿਅਕ ਸ਼ੈਸ਼ਨ 2020–21 ਲਈ ਦਾਖਲੇ ਬੰਦ ਹੋ ਚੁੱਕੇ ਸੀ ਅਤੇ ਐਸਸੀ ਐਸਟੀ ਵਿਦਿਆਰਥੀ ਦਾਖਲਾ ਨਹ ਲੈ ਸਕੇ ਸਨ।ਫੈੱਡਰੇਸ਼ਨ ਦੇ ਜਨਰਲ ਸੈਕਟਰੀ, ਕੇ ਵੀ ਕੇ ਰਾਉ, ਨੇ ਦੱਸਿਆ ਇਸ ਨਾਲ ਐਸਸੀ ਐਸਟੀ ਵਿਦਿਆਰਥੀਆਂ ਦੇ ਦਾਖਲੇ ਦੇ ਅਨੁਪਾਤ ਵਿੱਚ ਭਾਰੀ ਗਿਰਾਵਟ ਆਈ ਹੈ, ਸਿਰਫ ਪੰਜਾਬ ਵਿੱਚ 3-4 ਸਾਲ ਪਹਿਲਾਂ ਐਸਸੀ ਐਸਟੀ ਦੇ ਤਿੰਨ ਲੱਖ ਵਿਦਿਆਰਥੀ ਦਾਖਲ ਹੋਏ ਸਨ, ਜੋ ਹੁਣ ਘੱਟ ਕੇ ਕਰੀਬ ਡੇਢ ਲੱਖ ਹੋ ਗਏ ਹਨ।ਇਸ ਸਬੰਧ ਵਿਚ, ਪੁੱਕਾ ਦਾ ਇਕ ਪ੍ਰਤੀਨਿਧੀ ਮੰਡਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨੂੰ ਮਿਲਿਆ ਜਿੰਨਾ ਨੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਜਲਦੀ ਹੀ ਇਹ ਮੁੱਦਾ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰੀਅਲ ‘ਨਿਸ਼ੰਕ’ ਅੱਗੇ ਉਠਾਇਆ ਜਾਵੇਗਾ।