ਪਨਬੱਸ ਰੋਡਵੇਜ਼ ਦੀਆਂ ਬੱਸਾਂ ਨਾ ਚੱਲਣ ਕਾਰਨ ਸਵਾਰੀਆਂ ਨੂੰ ਕਰਨਾ ਪੈਂਦਾ ਮੁਸ਼ਕਿਲਾਂ ਦਾ ਸਾਹਮਣਾ
ਮੱਲਾਂਵਾਲਾ – ਫਿਰੋਜ਼ਪੁਰ ਤੋਂ ਕਸਬਾ ਮੱਲਾਂਵਾਲਾ ,ਮੱਖੂ, ਜੀਰਾ, ਹਰੀਕੇ, ਨੂੰ ਜਾਂਦੀਆਂ ਰੋਡਵੇਜ਼ ਦੀਆਂ ਬੱਸਾਂ ਆਪਣੇ ਟਾਇਮ ਟੇਬਲ ਤੇ ਨਾ ਚੱਲਣ ਤੇ ਇਨ੍ਹਾਂ ਰੂਟਾਂ ਤੇ ਬੰਦ ਪਈਆਂ ਰੋਡਵੇਜ਼ ਦੀਆਂ ਬੱਸਾਂ ਨਾ ਚੱਲਣ ਕਾਰਨ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਿ ਪਨਬੱਸ ਦਾ ਹਰੀਕੇ ਟੈਮ ਹੋਣ ਕਾਰਨ ਡਰਾਈਵਰ ਆਪਣੀ ਮਰਜ਼ੀ ਨਾਲ ਹਰੀਕੇ ਜਾਣ ਦੀ ਬਜਾਏ ਮੱਖੂ ਚਲਿਆ ਜਾਦਾ ਹੇ ।ਸਰਕਾਰੀ ਮੁਲਾਜ਼ਮਾਂ ਅਤੇ ਟੀਚਰਾਂ ਨੇ ਦੱਸਿਆ ਹੈ ਕਿ ਹਰੀਕੇ ਨੂੰ ਜ਼ਾਦੀ ਪਨਬੱਸ ਆਪਣੇ ਸਹੀ ਟੈਮ ਟੇਬਲ ਤੇ ਨਹੀਂ ਜਾ ਰਹੀ ਜਿਸ ਕਾਰਨ ਸਾਨੂੰ ਡਿਊਟੀ ਤੇ ਜਾਣ ਤੇ ਆਉਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਰਿੰਕੂ ਪ੍ਰਧਾਨ , ਰਾਹੁਲ ਖੋਖਰ ਚੇਅਰਮੈਨ ਅੇਸ ਸੀਂ ਸੈੱਲ ਕਾਂਗਰਸ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਤੇ ਪਨਬੱਸ ਦਾ ਫ਼ਿਰੋਜ਼ਪੁਰ ਤੋਂ ਮੱਲਾਂਵਾਲਾ,ਮੱਖੁ ਟਾਇਮ ਦੋ ਤਿੱਨ ਸਾਲ ਤੋਂ ਬੰਦ ਪਿਆ ਹੈ । ਇਸ ਤਰ੍ਹਾਂ ਪੰਜਾਬ ਰੋਡਵੇਜ਼ ਦੀ ਫਿਰੋਜ਼ਪੁਰ ਤੋਂ ਮੱਖੂ ਚੱਲਦੀ ਬੱਸ ਵੀ ਕਾਫ਼ੀ ਚਿਰਾਂ ਤੋਂ ਬੰਦ ਪਈ ਹੈ ਉੱਥੇ ਹੀ ਮੱਲਾਂਵਾਲਾ ਤੋਂ ਫਿਰੋਜ਼ਪੁਰ ਨੂੰ ਸਾਮ ਦੇ ਟਾਇਮ ਜਾਂਦੀ ਬੱਸ ਵੀ ਲੰਘੇ ਟਾਇਮ ਹੀ ਚਲਦੀ ਹੈ ।ਜਿਸ ਕਾਰਨ ਕਸਬਾ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਫਿਰੋਜ਼ਪੁਰ ,ਮੱਲਾਂਵਾਲਾ,ਮੱਖੂ, ਜ਼ੀਰਾ ਹਰੀਕੇ ਜਾਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਕਸਬਾ ਮੱਲਾਂਵਾਲਾ ਦੇ ਵਾਸੀਆਂ ਦੀ ਪੰਜਾਬ ਰੋਡਵੇਜ਼ ਪਨਬੱਸ ਵਿਭਾਗ ਤੋਂ ਮੰਗ ਹੈ ਕਿ ਉਕਤ ਰੂਟਾਂ ਤੇ ਬੰਦ ਪਈਆਂ ਬੱਸਾਂ ਤੁਰੰਤ ਚਲਾਈਆਂ ਜਾਣ ਤਾਂ ਜੋ ਲੋਕਾਂ ਨੂੰ ਠੰਡ ਦੇ ਮੌਸਮ ਮੌਕੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ।