ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ ਵਿੱਚ ਵਾਧੇ ਵਾਲੀਆ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ।
ਫਿਰੋਜਪੁਰ – ਸੁਬਾਈ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਯੂ.ਟੀ ਮੁਲਾਜਮ ਅਤੇ ਪੈਨਸ਼ਨਰ ਸਾਝਾਂ ਫਰੰਟ ਫਿਰੋਜਪੁਰ ਵੱਲੋ ਡਿਪਟੀ ਕਮਿਸ਼ਨਰ ਫਿਰੋਜਪੁਰ ਦੇ ਦਫਤਰ ਸਾਹਮਣੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਤੇ ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ ਵਿਚ ਕੀਤੇ ਵਾਧੇ ਦੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆ। ਅਰਥੀਫੂਕ ਮੁਜਾਹਰੇ ਦੀ ਅਗਵਾਈ ਕਿਸ਼ਨ ਚੰਦ ਜਾਗੋਵਾਲੀਆ , ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਰਕੇਸ਼ ਸ਼ਰਮਾ ,ਬਲਵੀਰ ਸਿੰਘ,ਅਜੀਤ ਸਿੰਘ ਸੋਢੀ, ਪ੍ਰਵੀਨ ਕੁਮਾਰ ਜਨਰਲ ਸਕੱਤਰ, ਮਨੋਹਰ ਲਾਲ ਨੇ ਕੀਤੀ।ਆਗੂਆ ਨੇ ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ ਵਿਚ ਕੀਤੇ ਗਏ ਦੇ ਵਿਰੋਧ ਕਿਹਾ ਕਿ ਪੰਜਾਬ ਸਰਕਾਰ ਹਰ ਵਾਰ ਗੱਲ ਕਰ ਕੇ ਮੁਕਰ ਜਾਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾ ਸਮੇਤ ਹਰ ਵਰਗ ਦਾ ਜ਼ਿਊਣਾ ਮੁਸ਼ਿਕਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਮਾਣ ਭੱਤਾ ਇਨਸੇਟਿਵ ਮੁਲਾਜਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ,ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਘੇਰੇ ਵਿਚ ਨਹੀ ਲਿਆਂਦਾ ਜਾ ਰਿਹਾ, ਇਸ ਦੇ ਉਲਟ ਸਰਕਾਰ ਨੇ ਨਵੀ ਭਰਤੀ ਕੇਂਦਰੀ ਸਕੇਲਾ ਤੇ ਕਰਨੀ ਸ਼ੁਰੂ ਕਰ ਦਿੱਤੀ ਹੈ, ਪੁਨਰਗੱਠਨ ਦੇ ਨਾ ਤੇ ਵੱਖ-ਵੱਖ ਵਿਭਾਗਾਂ ਵਿੱਚ ਅਸਾਮੀਆਂ ਖਤਮ ਕਰਕੇ ਅਦਾਰਿਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ।ਮੁਲਾਜਮ ਆਗੂਆਂ ਨੇ ਮੰਗ ਕੀਤੀ ਕਿ ਮੈਡੀਕਲ ਭੱਤੇ ਵਿਚ ਵਾਧਾ ਕੀਤਾ ਜਾਣ, ਡਿਵੈਲਪਮੈਂਟ ਦੇ ਨਾ ਤੇ 200 ਰੁਪਏ ਲਾਇਆ ਜਜੀਆ ਟੈਕਸ ਵਾਪਸ ਲਿਆ ਜਾਵੇ। ਸਾਝੇ ਫਰੰਟ ਦੇ ਆਗੂਆਂ ਨੇ ਐਲਾਨ ਕੀਤਾ ਕਿ ਅਗਲਾ ਤਿੱਖਾ ਸ਼ੰਘਰਸ਼ ਉਲੀਕਣ ਲਈ ਸਾਝੇ ਫਰੰਟ ਦੀ ਮੀਟਿੰਗ ਕੀਤੀ ਜਾਵੇਗੀ। ਆਰਥੀਫੂਕ ਮੁਜਾਹਰੇ ਵਿੱਚ ਹਰ ਭਗਵਾਨ ਕੰਬੋਜ ਅਜੀਤ ਸਿੰਘ ਸੋਢੀ, ਅਮਰੀਕ ਸਿੰਘ, ਪ੍ਰਵੀਨ ਕੁਮਾਰ, ਉਮ ਪ੍ਰਕਾਸ਼, ਸ਼ਾਮ ਸਿੰਘ, ਮਲਕੀਤ ਸਿੰਘ, ਬਲਵੀਰ ਸਿੰਘ, ਸ਼ਵਿੰਦਰ ਪਾਲ ਕੌਰ ,ਸਵੀਤਾ ਦੇਵੀ,ਸ਼ਰੇਸ਼ ਰਾਣੀ, ਊਮਾ ਰਾਣੀ,ਆਸ਼ਾ ਰਾਣੀ, ਜਗਤਾਰ ਸਿੰਘ, ਮਾਹਗਾ ਸਿੰਘ, ਨਰਿੰਦਰ ਸ਼ਰਮਾ, ਮਨਿੰਦਰ ਸਿੰਘ, ਅਜੀਤ ਗੀੱਲ, ਰੋਬਿਨ ਸੈਮਸਨ, ਪਿੱਪਲ ਸਿੰਘ, ਪ੍ਰਦੀਪ ਵਿਨਾਇਕ, ਰਮਨਦੀਪ, ਦਲਜੀਤ ਸਿੰਘ ,ਰਮੇਸ਼ ਕੁਮਾਰ ਭੱਟੀ, ਲਾਲਜੀਤ, ਮੁਨਸ਼ੀ ਰਾਮ, ਵਿਲਸਨ, ਭਗਵੰਤ,ਮਹੇਸ਼ ਕੁਮਾਰ,ਸੁਖਵਿੰਦਰ ਸਿੰਘ, ਦਵਿੰਦਰ ਅਟਵਾਲ ਆਦਿ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਮੁਲਾਂਜ਼ਮਾ ਦੀਆਂ ਵੱਖ-ਵੱਖ ਮੰਗਾਂ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕਰਵਾਉਣ ਸਬੰਧੀ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਵੱਲੋਂ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਇਸ ਤੋ ਵੱਡੇ ਸੰਘਰਸ਼ ਕੀਤੇ ਜਾਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।