ਫਿਰੋਜ਼ਪੁਰ – ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਨੂੰਨਾਂ ਖਿਲਾਫ ਫਿਰੋਜ਼ਪੁਰ ਦੇ ਕਿਸਾਨਾਂ ਵਲੋਂ ਅੱਜ ਇਕ ਟਰੈਕਟਰ ਮਾਰਚ ਕੱਢਿਆ ਗਿਆ। ਸੈਂਕੜੇ ਟਰੈਕਟਰਾਂ ਤੇ ਸਵਾਰ ਹੋ ਕਿਸਾਨ ਇਸ ਟਰੈਕਟਰ ਮਾਰਚ ਵਿੱਚ ਸ਼ਮਿਲ ਹੋਏ। ਇਸ ਮਾਰਚ ਦੀ ਅਗਵਾਈ ਸਮਾਜ ਸੇਵੀ ਅਤੇ ਕਿਸਾਨ ਆਗੂ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਵਲੋਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਮਾਰਚ ਕਿਸਾਨ, ਯੂਥ ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਮਜਦੂਰ, ਦੁਕਾਨਦਾਰ ਦੇ ਸਹਿਯੋਗ ਨਾਲ, ਅਤੇ ਖੇਤੀ ਕਨੂੰਨਾਂ ਦੇ ਵਿਰੋਧ ‘ਚ ਅਤੇ ਦਿੱਲੀ ਵਿਚ ਧਰਨੇ ਤੇ ਬੈਠੇ ਕਿਸਾਨਾਂ ਦੇ ਸਮਰਥਨ ਚ ਕੱਢਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹ ਟਰੈਕਟਰ ਮਾਰਚ ਗੁਰੂਦੁਆਰਾ ਸਾਰਾ ਗੜ੍ਹੀ ਤੋਂ ਅਰਦਾਸ ਕਰ ਕਿਸਾਨੀ ਅੰਦੋਲਨ ਦਰਮਿਆਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਸ਼ੁਰੂ ਕੀਤਾ ਗਿਆ ਹੈ।ਜੋ ਕੇ ਫਿਰੋਜ਼ਪੁਰ ਛਾਉਣੀ, ਬਸਤੀ ਟੈਂਕਾਂ ਵਾਲੀ, ਬਾਬਾ ਨਾਮਦੇਵ ਚੋਕ, ਸ਼ਹੀਦ ਊਧਮ ਸਿੰਘ ਚੌਕ, ਤੋਂ ਸ਼ਹਿਰ ਦੇ ਸਰਕੂਲਰ ਰੋਡ ਤੋਂ ਹੁੰਦਾ ਹੋਇਆ ਵਾਪਿਸ ਗੁਰੂਦੁਆਰਾ ਸਾਰਾਗੜ੍ਹੀ ਸਮਾਪਤ ਹੋਇਆ ਹੈ।