ਕਿਸਾਨਾਂ ਨਿਤਿਨ ਗਡਕਰੀ ਦੇ ਬਿਆਨ ਦੀ ਸਖਤ ਸ਼ਬਦਾਂ ਵਿਚ ਕੀਤੀ ਨਿਖੇਧੀ
ਫਿਰੋਜ਼ਪੁਰ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਦਿੱਲੀ ਵਿੱਚ ਦੇਸ਼ ਵਿਆਪੀ ਅੰਦੋਲਨ ਦਾ ਜਾਇਜ਼ਾ ਲੈਣ ਲਈ ਅੱਜ ਪਿੰਡ ਆਰਫਕੇ ਦੇ ਗੁਰਦੁਆਰਾ ਸਾਹਿਬ ਵਿਖੇ 25 ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਬਰਸੰਮਤੀ ਨਾਲ ਮਤਾ ਪਾਸ ਕਰਕੇ ਫੇਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ 26 ਜਨਵਰੀ ਨੁੰ ਦਿੱਲੀ ਰਾਜਪੰਥ ਓੁਤੇ ਟਰੈਕਟਰ ਪਰੇਡ ਕਰਨ ਦੇ ਦਿੱਤੇ ਸੱਦੇ ਨੁ ਕਾਮਯਾਬ ਕਰਨ ਲਈ ਜਿਲਾ ਫਿਰੋਜ਼ਪੁਰ ਵਿੱਚੋਂ ਹਜਾਰਾ ਟਰੈਕਟਰਾ ਓਤੇ ਹਜ਼ਾਰਾਂ ਕਿਸਾਨ ਮਜ਼ਦੂਰ ਪਰਿਵਾਰਾ ਸਮੇਤ ਸਾਮਿਲ ਹੋਣਗੇ ਤੇ 13 ਤਰੀਕ ਨੂੰ ਲੋਹੜੀ ਉੱਤੇ ਖੇਤੀ ਦੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਸਾਹਿਬ ਸਿੰਘ ਦੀਨੇ ਕੇ ਰਣਜੀਤ ਸਿੰਘ ਕੱਚਰ ਵਾਲਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਦਿੱਤਾ ਬਿਆਨ ਕਿ ਦੇਸ਼ ਵਿੱਚ ਵਾਧੂ ਅਨਾਜ ਭੰਡਾਰ ਹੋਣ ਕਰਕੇ M.s.p ਨਹੀ ਦਿੱਤੀ ਜਾ ਸਕਦੀ । ਕੇਂਦਰ ਸਰਕਾਰ 2 ਫਸਲਾ ਦੀ ਖਰੀਦ ਤੋ ਬਾਹਰ ਹੋਣਾ ਚਹੁੰਦੀ ਹੇ.ਇਸ ਤੋ ਪਹਿਲਾ ਵੀ ਨਤਿਨ ਗਡਕਰੀ ਨੇ ਬਿਆਨ ਦਿੱਤਾ ਸੀ ਕਿ ਫਸਲਾ ਦੀ m.s.p ਦੇਸ ਦੀ ਆਰਥਿਕਤਾ ਲਈ ਖਤਰਾ ਹੇ।ਜਦੋ ਕਿ ਪਿਛਲੇ ਸਮੇ ਵਿੱਚ 50 ਲੱਖ ਕਰੋਡ਼ ਦੇ ਕਰਜੇ ਕਾਰਪੋਰੇਟਰ ਦੇ ਖਤਮ ਕੀਤੇ ਜਾ ਚੁੱਕੇ ਹਨ ਤੇ ਓਹਨਾ ਨੁੰ ਟੇਕਸ ਰਆਇਤਾ ਦਿੱਤੀ ਜਾ ਚੁਕੀਆਂ ਹਨ।ਕਿਸਾਨ ਆਗੁਆ ਨੇ ਕੇਦਰੀ ਮੰਤਰੀ ਦੇ ਬਿਆਨ ਨੁੰ ਕੇਂਦਰ ਸਰਕਾਰ ਦੀ ਨੀਤੀ ਨਾਲ ਜੋੜ੍ਦਿਆ ਇਸਦੀ ਸਖਤ ਨਿਖੇਦੀ ਕੀਤੀ ਤੇ ਕਿਹਾ ਕਿ ਪਿੰਡਾ ਵਿੱਚ ਜਿਲਿਆਂ ਵਿੱਚ ਤੇ ਤਹਿਸੀਲਾ ਵਿੱਚ ਵੱਡੀ ਲਾਮਬੰਦੀ ਕਰਕੇ ਕਿਸਾਨਾ ਮਜਦੂਰਾ ਨੁ ਜਾਗਰਤ ਕੀਤਾ ਜਾ ਰਿਹਾ ਹੇ ਤੇ ਆਮ ਵਰਗਾ ਵਿੱਚ ਇਸ ਇਤਿਹਾਸਕ ਕੋਮੀ ਕਿਸਾਨ ਅੰਦੋਲਨ ਪ੍ਰਤੀ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ .ਕਿਸਾਨ ਆਗੁਆ ਨੇ ਜੋਰਦਾਰ ਮੰਗ ਕੀਤੀ ਹੇ ਕਿ ਤਿੰਨੇ ਖੇਤੀ ਕਾਨੁਨ ਤਰੁੰਤ ਰੱਦ ਕਰਨ,ਫਸਲਾ ਦੀ ਗਰੰਟੀ ਵਾਲਾ m.s.p ਦਾ ਵੱਖਰਾ ਕਨੁਨ ਬਣਾਉਣ ,ਬਿਜਲੀ ਸੋਧ ਬਿੱਲ ਤੇ ਹਵਾ ਪਰਦੁਸਣ ਅੇਕਟ ਰੱਦ ਕਰਨ ਦਾ ਅਮਲ ਪੁਰਾ ਕੀਤਾ ਜਾਵੇ. ਇਸ ਮੌਕੇ ਗੁਰਮੇਲ ਸਿੰਘ ਫੱਤੇਵਾਲਾ,ਧਰਮ ਸਿੰਘ ਸਿੱਧੁ,ਨਰਿੰਦਰਪਾਲ ਸਿੰਘ ਜਤਾਲਾ,ਅੰਗਰੇਜ ਸਿੰਘ ਬੁਟੇਵਾਲਾ,ਸੁਖਵੰਤ ਸਿੰਘ ਲੋਹਕਾ,ਬਲਰਾਜ ਸਿੰਘ ਫੇਰੋਕੇ,ਅਮਨਦੀਪ ਸਿੰਘ ਕੱਚਰਭੱਨ,ਸੁਖਪਰੀਤ ਸਿੰਘ ਹਰਾਜ,ਬਲਵਿੰਦਰ ਸਿੰਘ ਲੋਹਕਾ,ਗੁਰਨਾਮ ਸਿੰਘ ਝੁਗੀਆ,ਬੁਟਾ ਸਿੰਘ ਕਰੀਆ,ਮੰਗਲ ਸਿੰਘ ,ਸੁਰਿੰਦਰ ਸਿੰਘ ਜਲਾਲਾਬਾਦ,ਬਲਜਿੰਦਰ ਸਿੰਘ ਤਲਵੰਡੀ ਆਦਿ ਆਗੁ ਹਾਜਰ ਸਨ।