ਚੰਡੀਗੜ੍ਹ – ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਰਾਜ ਦੇ ਨੌਜੁਆਨਾਂ ਵਿਚ ਉਦਮਸ਼ੀਲਤਾ ਦੇ ਗੁਣਾਂ ਨੂੰ ਨਿਖਾਰਣ ਲਈ ਪੇਂਡੂ ਤੇ ਸ਼ਹਿਰੀ ਖੇਤਰ ਵਿਚ ਰਿਟੇਲ ਆਊਟਲੇਟ ਖੋਲ੍ਹੇ ਜਾਣਗੇ। ਇਸ ਯੋੋਜਨਾ ਦੇ ਤਹਿਤ ਸੂਬੇ ਵਿਚ ਪੇਂਡੂ ਖੇਤਰਾਂ ਵਿਚ 1500 ਅਤੇ ਸ਼ਹਿਰੀ ਖੇਤਰਾਂ ਵਿਚ 500 ਰਿਟੇਲ ਆਊਟਲੇਟ ਖੋਲ੍ਹੇ ਜਾਣਗੇ। ਉਨ੍ਹਾਂ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਫਰਵਰੀ ਮਹੀਨੇ ਵਿਚ ਰਿਟੇਲ ਅਕਸਪੇਂਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ, ਉਨ੍ਹਾਂ ਦਸਿਆ ਕਿ ਮਹਿਲਾ ਸਸ਼ਕਤੀਕਰਣ ਨੂੰ ਪ੍ਰੋਤਸਾਹਨ ਦੇਣ ਅਤੇ ਨੌਜੁਆਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਇਸ ਯੋਜਨਾ ਦੇ ਤਹਿਤ ਫ੍ਰੈਂਚਾਇਜੀ ਪਾਲਿਸੀ ਵਿਚ ਪ੍ਰਵਧਾਨ ਵੀ ਕੀਤਾ ਜਾਵੇਗਾ।ਸਹਿਕਾਰਤਾ ਮੰਤਰੀ ਨੇ ਦਸਿਆ ਕਿ ਇੰਨ੍ਹਾਂ ਰਿਟੇਲ ਆਊਟਲੇਟ ਵਿਚ ਰੋਜਮਰਾ ਦੇ ਉਤਪਾਦ ਤੇ ਖੁਰਾਕ ਪਦਾਰਥ ਰੱਖੇ ਜਾਣਗੇ। ਇੰਨ੍ਹਾਂ ਆਊਟਲੇਟ ਵਿਚ 30 ਫੀਸਦੀ ਉਤਪਾਦ ਸਰਕਾਰੀ ਅਦਾਰਿਆਂ ਜਿਵੇਂ ਹੈਫੇਡ, ਵੀਟਾ, ਅਮੂਲ, ਨੈਫੇਡ, ਖਾਦੀ ਬੋਰਡ, ਸਵੈ ਸਹਾਇਤਾ ਸਮੂਹ ਅਤੇ ਕਿਸਾਨ ਉਤਪਾਦਕ ਸੰਗਠਨ ਆਦਿ ਵੀ ਉਪਲੱਬਧ ਹੋਣਗੇ। ਇਸ ਤੋਂ ਇਲਾਵਾ, 30 ਫੀਸਦੀ ਉਤਪਾਦ ਹਰਿਆਣਾ ਤੇ ਨੇੜਲੇ ਖੇਤਰ ਦੇ ਲਘੂ, ਮੱਧਮ ਅਤੇ ਸੂਖਮ ਉਦਯੋਗਾਂ ਵੱਲੋਂ ਤਿਆਰ ਉਤਪਾਦ ਰੱਖੇ ਜਾਣਗੇ। ਨਾਲ ਹੀ, 40 ਫੀਸਦੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ ਪ੍ਰਾਪਤ ਬ੍ਰਾਂਡ ਵੀ ਉਤਪਾਦ ਹੋਣਗੇ।ਡਾ. ਬਨਵਾਰੀ ਲਾਲ ਨੇ ਕਿਹਾ ਕਿ ਹੈਫੇਡ ਦੇ ਸਾਰੇ ਰਿਟੇਲ ਸੇਲ ਆਊਟਲੇਟ ਹੁਣ ਪੂਰੇ ਹਫਤੇ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤਕ ਖੋਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਸਹਿਕਾਰਤਾ ਮੰਤਰੀ ਨੇ ਦਸਿਆ ਕਿ ਹਰਿਆਣਾ ਵਿਚ ਵੱਡੀ ਗਿਣਤੀ ਵਿਚ ਖਪਤਕਾਰਾਂ ਤਕ ਪਹੁੰਚਣ ਲਈ ਹੈਫੇਡ ਨੇ ਆਪਣੇ ਖਪਤਕਾਰ ਖੁਰਾਕ ਉਤਪਾਦਾਂ ਦੀ ਵਿਕਰੀ ਦਾ ਟੀਚਾ ਮਾਲੀ ਵਰ੍ਹੇ 2021-22 ਵਿਚ 300 ਕਰੋੜ ਰੁੀਂਪਏ ਦਾ ਨਿਰਧਾਰਿਤ ਕੀਤਾ ਹੈ, ਜਿਸ ਲਈ ਹੈਫੇਡ ਨੇ ਹਰਿਆਣਾ ਰਾਜ ਵਿਚ ਆਪਣੇ ਮੌੌਜ਼ੂਦਾ 29 ਰਿਟੇਲ ਸੇਲ ਆਊਟਲੇਟਾਂ ਦਾ ਪੂਰੀ ਤਰ੍ਹਾਂ ਕੰਪਿਊਟਰੀਕਰਣ ਸ਼ੁਰੂ ਕੀਤਾ ਹੈ।ਉਨ੍ਹਾਂ ਦਸਿਆ ਕਿ ਹੈਫੇਡ ਨੇ 29 ਵਿਕਰੀ ਕੇਂਦਰਾਂ ਸਮੇਤ ਭਵਿੱਖ ਵਿਚ ਪ੍ਰਸਤਾਵਿਤ ਹੈਫੇਡ ਬਾਜਾਰ ਆਊਟਲੇਟਾਂ ਵਿਚ ਵੀ ਕੰਪਿਊਟਰਕਰਣ ਪ੍ਰਣਾਲੀ ਸ਼ੁਰੂਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਸਿਆ ਕਿ ਹੈਫੇਡ ਬਾਜਾਰ ਯੋਜਨਾ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ।