ਚੰਡੀਗੜ੍ਹ, 29 ਮਈ 2020 – ਅੱਜ ਮਨੁੱਖਤਾ ਨੂੰ ਮੁੱਖ ਰੱਖਦੇ ਹੋਏ ਜਾਤ-ਪਾਤ ਧਰਮ ਸੰਸਕਾਰਾਂ ਤੋਂ ਉੱਪਰ ਉੱਠ ਕੇ ਸ਼ਿਵਸੈਨਾ ਯੁਵਾ ਦੁਆਰਾ ਲਏ ਸੰਕਲਪ ਨੂੰ ਪੂਰਾ ਕਰਦੇ ਹੋਏ ਪੰਜਾਬ ਮਹਿਲਾ ਵਿੰਗ ਅਧਿਅਕਸ਼ ਮੋਨਿਕਾ ਸ਼ਰਮਾ ਜੀ ਨੇ ਪੀ.ਜੀ.ਆਈ. ਹਸਪਤਾਲ ਨੂੰ ਮਰਨ ਤੋਂ ਬਾਅਦ ਆਪਣਾ ਸ਼ਰੀਰ ਦਾਨ ਕਰਨ ਦੀ ਰਸਮ ਪੂਰੀ ਕੀਤੀ। ਪਾਰਟੀ ਦੁਆਰਾ ਸੰਕਲਪ ਲਿਆ ਗਿਆ ਸੀ ਕਿ ਉਹ ਮਰਨ ਤੋਂ ਬਾਅਦ ਵੀ ਆਪਣੇ ਸ਼ਰੀਰ ਨੂੰ ਦਾਨ ਕਰਕੇ ਜ਼ਰੂਰਤਮੰਦਾਂ ਦੀ ਮਦਦ ਕਰੇਗੀ ਅਤੇ ਜ਼ਰੂਰੀ ਮੈਡੀਕਲ ਰਿਸਰਚ ਦੇ ਲਈ ਅੇਟਾਮਿਕ ਸੈਂਟਰ ਨੂੰ ਆਪਣਾ ਸ਼ਰੀਰ ਦਾਨ ਕਰਨਗੇ, ਪਾਰਟੀ ਪ੍ਰਮੁੱਖ ਅਮਿਤ ਸ਼ਰਮਾ ਦੇ ਬਾਅਦ ਲੜੀਵਾਰ ਸਿਲਸਿਲੇ ‘ਚ ਹੁਣ ਤੱਕ ਪਾਰਟੀ 50 ਵਰਕਰਾਂ ਅਤੇ ਨੇਤਾ ਸ਼ਰੀਰ ਅੇਟਾਮਿਕ ਸੈਂਟਰ ਨੂੰ ਦਾਨ ਕਰ ਚੁੱਕੇ ਹਨ। ਇਸ ਮਹਾਂਮਾਰੀ ਦੇ ਦੌਰਾਨ ਵੀ ਇਹੀ ਸੋਚ ਰੱਖਕੇ ਅਤੇ ਲੋਕਾਂ ਨੂੰ ਅੰਗਦਾਨ ਦੇ ਲਈ ਉਤਸਾਹਿਤ ਕਰਨ ਲਈ ਕਦਮ ਉਠਾਏ ਗਏ ਤਾਂ ਜੋ ਲੋਕ ਆਪਣਾ ਸ਼ਰੀਰ ਦਾਨ ਕਰਕੇ ਇਨਸਾਨੀਅਤ ਨੂੰ ਜਿਉਦਾ ਰੱਖਣ ਨਾ ਕਿ ਫਾਲਤੂ ਦੇ ਸੰਸਕਾਰਾਂ ਵਿੱਚ ਫਸ ਕੇ ਰਾਖ ਹੋ ਜਾਣ।
ਪਾਰਟੀ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਕਈ ਜਵਾਨਾਂ ਨੇ ਇਸ ਵੱਲ ਕਦਮ ਵਧਾਉਣ ਦੀ ਇੱਛਾ ਜਾਹਿਰ ਕੀਤੀ ਹੈ। ਆਉਣ ਵਾਲੇ ਸਮੇ ਵਿੱਚ ਇਹ ਸੰਕਲਪ ਦਾ ਪਾਲਣ ਕਰਦੇ ਹੋਏ ਹੋਰ ਵਰਕਰ ਵੀ ਇਸ ਵੱਲ ਅੱਗੇ ਵਧੇਗਾ।