ਹਜ਼ਾਰਾਂ ਕਿਲੋਮੀਟਰ ਸੜਕਾਂ ਦੀ ਵਿਸ਼ੇਸ਼ ਮੁਰੰਮਤ ਅਤੇ ਸਰਕਾਰੀ ਰਿਹਾਇਸ਼ਾਂ ਨੂੰ ਨਵਾਂ ਰੂਪ ਦਿੱਤਾ
ਚੰਡੀਗੜ – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੀ.ਡਬਲਯੂ.ਡੀ. ਨੇ ਸਾਲ 2020 ਦੌਰਾਨ ਸੜਕੀ ਬੁਨਿਆਦੀ ਢਾਂਚੇ ਦੀ ਕਾਇਆ-ਕਲਪ ਦੀ ਮੁਹਿੰਮ ਜਾਰੀ ਰੱਖਣ ਦੇ ਨਾਲ ਅਨੇਕਾਂ ਸਰਕਾਰੀ ਇਮਾਰਤਾਂ ਦਾ ਨਿਰਮਾਣ ਤੇ ਮੁਰੰਮਤ ਲਈ ਵੀ ਅਨੇਕਾਂ ਮਹੱਤਵਪੂਰਨ ਕਦਮ ਚੁੱਕੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਵ ਮਨਾਉਂਦੇ ਹੋਏ ਇਸ ਸਮੇਂ ਦੌਰਾਨ 3 ਉੱਚ ਪੱਧਰੀ ਪੁਲ, 2 ਫੁੱਟ ਓਵਰ ਬਿ੍ਰਜ ਅਤੇ 3 ਪਨਟੂਨ ਬਿ੍ਰਜ ਉਸਾਰੇ ਗਏ ਅਤੇ ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿੱਚ 204 ਕਿਲੋਮੀਟਰ ਲੰਬੀਆਂ 29 ਸੜਕਾਂ ਦਾ ਪੱਧਰ ਉੱਚਾ ਚੁੱਕਿਆ ਗਿਆ ਹੈ ਅਤੇ ਇਨਾਂ ਦਾ ਨਵੀਨੀਕਰਨ ਕੀਤਾ ਗਿਆ। ਸੁਲਤਾਨਪੁਰ – ਕਪੂਰਥਲਾ – ਸੁਭਾਨਪੁਰ – ਬਿਆਸ – ਬਟਾਲਾ – ਡੇਰਾ ਬਾਬਾ ਨਾਨਕ ਸੜਕ ਦਾ 102 ਕਰੋੜ ਰੁਪਏ ਦੀ ਲਾਗਤ ਨਾਲ ਪੱਧਰ ਉੱਚਾ ਚੁੱਕਿਆ ਗਿਆ ਹੈ। ਇਸ ਦਾ ਨਾਮ ਪ੍ਰਕਾਸ਼ ਪੁਰਬ ਮਾਰਗ ਰੱਖਿਆ ਗਿਆ ਹੈ। ਇਸ ਮਾਰਗ ਨੂੰ ਹੁਣ ਸਿਧਾਂਤਕ ਤੌਰ ’ਤੇ ਨੈਸ਼ਨਲ ਹਾਈਵੇਅ ਘੋਸ਼ਿਤ ਕੀਤਾ ਗਿਆ ਹੈ। ਪੀ.ਡਬਲਯੂ.ਡੀ. (ਬੀ.ਐਡ ਆਰ) ਦੇ ਆਧਿਕਾਰ ਖੇਤਰੀ ਵਿੱਚ ਪੈਂਦੀਆਂ 15145 ਕਿਲੋਮੀਟਰ ਸੰਪਰਕ ਸੜਕਾਂ ਦੀ ਮੁਰੰਮਤ ਲਈ ਪ੍ਰਵਾਨਗੀ ਦਿੱਤੀ ਗਈ ਸੀ। ਵਿਸ਼ੇਸ਼ ਮੁਰੰਮਤ ਪ੍ਰੋਗਰਾਮ 2018-19 ਵਿੱਚ 1292 ਕਰੋੜ ਦੀ ਲਾਗਤ ਨਾਲ 13662 ਕਿਲੋਮੀਟਰ ਸੜਕਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਮੁਰੰਮਤ ਪ੍ਰੋਗਰਾਮ 2020-21 ਦੇ ਹੇਠ 418.15 ਕਰੋੜ ਰੁਪਏ ਦੀ ਲਾਗਤ ਨਾਲ 3047.09 ਕਿਲੋਮੀਟਰ ਸੜਕਾਂ ਦੀ ਮੁਰੰਮਤ ਦਾ ਟੀਚਾ ਵੀ ਰੱਖਿਆ ਗਿਆ ਹੈ। ਇਹ ਕੰਮ ਵਿੱਤੀ ਸਾਲ 2021-22 ਦੌਰਾਨ ਮੁਕੰਮਲ ਕੀਤਾ ਜਾਵੇਗਾ।ਸਰਕਾਰੀ ਇਮਾਰਤਾਂ ਦੇ ਰੱਖ ਰਖਾਓ ਅਤੇ ਵਿਸ਼ੇਸ਼ ਮੁਰੰਮਤ ਲਈ ਸਰਕਾਰ ਵੱਲੋਂ 25 ਕਰੋੜ ਰੁਪਏ ਖਰਚੇ ਗਏ ਹਨ। ਇਸ ਤੋਂ ਇਲਾਵਾ ਨਵੇਂ ਜੂਡੀਸ਼ੀਅਲ ਕੋਰਟ ਕੰਪਲੈਕਸਾਂ ਅਤੇ ਰਿਹਾਇਸ਼ੀ ਇਮਾਰਤਾਂ ਦੇ ਨਿਰਮਾਣ ਲਈ 31 ਕਰੋੜ ਰੁਪਏ ਖਰਚੇ ਗਏ ਹਨ। ਤਹਿਸੀਲਾਂ, ਸਕੂਲਾਂ, ਸਰਕਾਰੀ ਕਾਲਜਾਂ/ਮੈਡੀਕਲ ਕਾਲਜਾਂ ਤੇ ਹਸਪਤਾਲਾਂ, ਜੇਲਾਂ ਅਤੇ ਯਾਦਗਾਰਾਂ ਆਦਿ ਦੇ ਨਿਰਮਾਣ ਲਈ 86 ਕਰੋੜ ਰੁਪਏ ਖਰਚ ਕੀਤੇ ਗਏ ਹਨ।ਰਾਸ਼ਟਰੀ ਮਾਰਗਾਂ ਦੇ ਸਬੰਧ ਵਿੱਚ ਬੁਲਾਰੇ ਨੇ ਦੱਸਿਆ ਕਿ 2086 ਕਰੋੜ ਦੀ ਲਾਗਤ ਨਾਲ 96 ਕਿਲੋਮੀਟਰ ਰਾਸ਼ਟਰੀ ਮਾਰਗਾਂ ਨੂੰ ਚਾਰ ਮਾਰਗੀ ਬਨਾਉਣ ਦਾ ਕੰਮ ਜਾਰੀ ਹੈ। ਇਸ ਦੇ ਨਾਲ ਹੀ 2੍ਵ144 ਕਰੋੜ ਦੀ ਲਾਗਤ ਨਾਲ ਚਾਰ ਆਰ.ਓ.ਬੀਜ.ਸਣੇ 376 ਕਿਲੋਮੀਟਰ ਕੌਮੀ ਮਾਰਗਾਂ ਦਾ ਪੱਧਰ ਉੱਚਾ ਚੁੱਕਣ ਦਾ ਕੰਮ ਵੀ ਪ੍ਰਗਤੀ ਅਧੀਨ ਹੈ ਜਦਕਿ ਸੀ.ਆਰ.ਐਫ਼ ਸਕਮ ਦੇ ਹੇਠ 123 ਕਰੋੜ ਦੀ ਲਾਗਤ ਨਾਲ 264 ਕਿਲੋਮੀਟਰ ਲੰਮੀਆਂ ਸੜਕਾਂ ਦਾ ਪੱਧਰ ਉੱਚਾ ਚੁੱਕਿਆ ਗਿਆ ਹੈ।ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀ.ਐਮ.ਜੀ.ਐਸ.ਵਾਈ) ਇੱਕ ਅਤੇ ਦੋ ਦੇ ਹੇਠ ਸਾਰਾ ਕੰਮ ਮੁਕੰਮਲ ਹੋ ਗਿਆ ਹੈ। ਇਸ ਸਕੀਮ ਦੇ ਹੇਠ ਤੀਜੇ ਪੜਾਅ ਦੌਰਾਨ 2500 ਕਰੋੜ ਦੀ ਅਨੁਮਾਨਤ ਲਾਗਤ ਨਾਲ 3362 ਕਿਲੋਮੀਟਰ ਦਿਹਾਤੀ ਸੜਕਾਂ ਦਾ ਪੱਧਰ ਉੱਚਾ ਚੁੱਕਣ ਲਈ ਯੋਜਨਾ ਬਣਾਈ ਗਈ ਹੈ। ਪੀ.ਐਮ.ਜੀ.ਐਸ.ਵਾਈ-3 ਬੈਚ-1 ਦੇ ਪ੍ਰੋਜੈਕਟ ਦੀ ਪ੍ਰਵਾਨਗੀ ਦੀ ਵਿਭਾਗ ਵੱਲੋਂ ਉਡੀਕ ਕੀਤੀ ਜਾ ਰਹੀ ਹੈ।1091 ਕਰੋੜ ਦੀ ਅਨੁਮਾਨਤ ਲਾਗਤ ਨਾਲ 1648 ਕਿਲੋਮੀਟਰ ਲੰਮੀਆਂ 10 ਸੜਕਾਂ ਦੇ ਕੰਮਾਂ ਨੂੰ ਪ੍ਰਵਾਨਗੀ ਮਿਲ ਗਈ ਹੈ। ਇਸ ਦੇ ਨਾਲ ਹੀ 210 ਕਰੋੜ ਰੁਪਏ ਦੀ ਲਾਗਤ ਨਾਲ 90 ਪੁਲਾਂ ਦੇ ਕੰਮ ਨੂੰ ਪ੍ਰਵਾਨ ਕੀਤਾ ਜਾ ਚੁੱਕਾ ਹੈ। ਬੁਲਾਰੇ ਅਨੁਸਾਰ 182 ਕਰੋੜ ਰੁਪਏ ਦੀ ਲਾਗਤ ਨਾਲ 319 ਕਿਲੋਮੀਟਰ 53 ਦਿਹਾਤੀ ਸੜਕਾਂ ਦਾ ਪੱਧਰ ਉੱਚਾ ਚੁੱਕਣ ਅਤੇ 7 ਪੁਲਾਂ ਦੇ ਨਿਰਮਾਣ ਦੀ ਨਾਬਾਰਡ ਦੀ ਆਰ.ਆਈ.ਡੀ.ਐਫ. ਸਕੀਮ ਹੇਠ ਪ੍ਰਵਾਨਗੀ ਦਿੱਤੀ ਗਈ।