ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਕੂਲਾ ਵਿਚ ਬਨਣ ਵਾਲੇ ਰਾਜ ਪੁਰਾਤੱਤਵ ਅਜਾਇਬ ਘਰ ਨੂੰ ਸੈਰ-ਸਪਾਟੇ ਅਨੁਕੂਲ ਬਨਾਏ ਜਾਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਅੱਜ ਇੱਥੇ ਇਸ ਸਬੰਧ ਵਿਚ ਆਯੋਜਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਮੀਟਿੰਗ ਵਿਚ ਦਸਿਆ ਗਿਆ ਕਿ 1.83 ਏਕੜ ਥਾਂ ‘ਤੇ ਬਨਣ ਗਾਲੇ ਅਜਾਇਬ ਘਰ ਦੇ ਨਿਰਮਾਣ ਵਿਚ ਲਗਭਗ 60 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ। ਇੰਟੀਰਿਅਰ ਡਿਜਾਇਨਿੰਗ ਅਤੇ ਫਿਨੀਸ਼ਿੰਗ ਦਾ ਖਰਚ ਬਾਅਦ ਵਿਚ ਤੈਅ ਹੋਵੇਗਾ।ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਇਕ ਪੋ੍ਰਜੈਂਟੇਸ਼ਨ ਰਾਹੀਂ ਬਨਣ ਵਾਲੇ ਅਜਾਇਬ ਘਰ ਭਵਨ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਜਾਇਬ ਘਰ ਵਿਚ ਆਉਣ ਵਾਲੇ ਦਰਸ਼ਕਾਂ ਨੂੰ ਕਾਫੀ ਸਹੂਲਤਾਂ ਦਿੱਤੇ ਜਾਣ ਦੇ ਪ੍ਰਬੰਧ ਹੋਣੇ ਚਾਹੀਦੇ ਹਨ। ਦਰਸ਼ਕਾਂ/ਸੈਨਾਨੀਆਂ ਨੂੰ ਭਵਨ ਵਿਚ ਅਨੁਕੂਲ ਮਾਹੌਲ ਮਿਲੇ, ਇਸ ਦੇ ਲਈ ਭਵਨ ਦੇ ਵਿੱਚੋਂ ਵਿਚ ਹੀ ਓਪਨ ਗਾਰਡਨ ਦੀ ਵਿਵਸਥਾ ਵੀ ਕਰਣ, ਜਿਸ ਵਿਚ ਵੱਖ-ਵੱਖ ਤਰ੍ਹਾ ਦੇ ਫੁੱਲਾਂ ਦੇ ਪੌਧੇ ਹੋਣ। ਇਸ ਤੋਂ ਨਾ ਸਿਰਫ ਲੋਕਾਂ ਨੂੰ ਸਫੂਰਤੀ ਮਿਲੇਗੀ ਸਗੋ ਉਹ ਮਨੋਯੋਗ ਨਾਲ ਅਜਾਇਬ ਘਰ ਨੂੰ ਦੇਖਣਗੇ। ਉਨ੍ਹਾਂ ਨੇ ਕਿਹਾ ਕਿ ਬਿਲਫਿੰਗ ਵਿਚ ਕੈਡੇਟੇਰਿਆ ਦੀ ਵੀ ਕਾਫੀ ਵਿਵਸਥਾ ਹੋਵੇ।ਉਨ੍ਹਾਂ ਨੇ ਕਿਹਾ ਕਿ ਕਿਉਂਕਿ ਅਜਾਇਬ ਘਰ ਦੇਖਣ ਲਈ ਬੱਚੇ ਅਤੇ ਮਹਿਲਾਵਾਂ ਵੀ ਆਉਣਗੀਆਂ ਹੀ। ਇਸ ਲਈ ਭਵਨ ਵਿਚ ਕ੍ਰੈਚ ਅਤੇ ਬੇਬੀ ਫੀਡਿੰਗ ਰੂਮ ਦੀ ਵੀ ਵਿਵਸਥਾ ਕਰਣ। ਜਿਮ ਦੀ ਵਿਵਸਥਾ ਕਰਨ ਦੇ ਲਈ ਵੀ ਮੁੱਖ ਮੰਤਰੀ ਨੇ ਕਿਹਾ।ਮੀਟਿੰਗ ਵਿਚ ਦਸਿਆ ਗਿਆ ਕਿ ਇਸ ਅਜਾਇਬ ਘਰ ਵਿਚ ਨਾ ਸਿਰਫ ਇਤਿਹਾਸਕ ਜਾਣਕਾਰੀ ਉਪਲਬਧ ਹੋਵੇਗੀ ਸਗੋ ਇੱਥੇ ਆ ਕੇ ਖੋਜਕਰਤਾ ਖੋਜ ਕਾਰਜ ਵੀ ਕਰਣਗੇ। ਇਸ ਦੇ ਲਈ ਲਾਇਬ੍ਰੇਰੀ ਅਤੇ ਰਿਸਰਚ ਲੈਬ ਦੀ ਵਿਵਸਥਾ ਵੀ ਭਵਨ ਵਿਚ ਕੀਤੀ ਜਾਵੇਗੀ। ਅਜਾਇਬ ਘਰ ਵਿਚ ਬ੍ਰਿਟਿਸ਼ ਕਾਲ ਦੇ ਦਸਤਾਵੇਜ ਵੀ ਉਪਲਬਧ ਹੋਣਗੇ। ਭਵਨ ਵਿਚ ਸਿੰਧੂ ਘਾਟੀ ਅਤੇ ਹੜੱਪਾ ਸਭਿਆਚਾਰ ਦੇ ਸਵਰੂਪ ਦੇ ਦਰਸ਼ਨ ਹੋਣ, ਅਜਿਹਾ ਯਤਨ ਕੀਤਾ ਜਾਵੇਗਾ। ਅਜਾਇਬ ਘਰ ਵਿਚ ਈ ਲਾਇਬ੍ਰੇਰੀ ਵੀ ਹੋਵੇਗੀ ਅਤੇ ਪਵਨ ਵਿਚ ਇਕ ਸਟ੍ਰਾਂਗ ਰੂਮ ਵੀ ਬਣਾਇਆ ਜਾਵੇਗਾ।ਮੀਟਿੰਗ ਵਿਚ ਪਰਾਤੱਤਵ ਅਤੇ ਅਜਾਇਬ ਘਰ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਅਨੁਪ ਧਾਨਕ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਪੁਰਾਤੱਤਵ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਅਸ਼ੋਕ ਖੇਮਕਾ, ਮੁੱਖ ਮੰਤਰੀ ਦੀ ਉਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਪੁਰਾਤੱਤਵ ਵਿਭਾਗ ਦੀ ਨਿਦੇਸ਼ਕ ਮਨਦੀਪ ਕੌਰ ਪ੍ਰਮੁੱਖ ਰੂਪ ਨਾਲ ਮੌਜੂਦ ਰਹੇ।