ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਚ ਫੱਤੇਵਾਲਾ, ਕਾਮਲਵਾਲਾ ਦੇ ਜੀ ਓ ਟਾਵਰਾਂ ਦਾ ਕੀਤਾ ਘੋਗਾ ਚਿੱਤ,ਲਗਾਏ ਜਿੰਦਰੇ
ਫਿਰੋਜ਼ਪੁਰ – ਦਿੱਲੀ ਲੱਗੇ ਮੋਰਚੇ ਤੋਂ ਹੋਏ ਨਿੱਜੀ ਘਰਾਣਿਆਂ ਦੇ ਬਾਈਕਾਟ ਦੇ ਸਬੰਧ ਵਿੱਚ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਜੱਥੇਬੰਦੀ ਪੰਜਾਬ ਵੱਲੋਂ ਪਿੰਡਾਂ ਵਿੱਚ ਲੱਗੇ ਜੀਓ ਕੰਪਨੀ ਦੇ ਟਾਵਰਾਂ ਦੀ ਬਿਜਲੀ ਸਪਲਾਈ ਕੱਟੀ ਅਤੇ ਕਈਆਂ ਦੇ ਐਮ ਸੀ ਬੰਦ ਕਰਕੇ ਟਾਵਰ ਬੰਦ ਕਰ ਦਿੱਤੇ ਗਏ ਹਨ । ਜਾਨਕਾਰੀ ਦਿੰਦੇ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਜੋਨ ਮੱਲਾਂਵਾਲਾ ਦੇ ਜੋਨ ਸਕੱਤਰ ਗੁਰਮੇਲ ਸਿੰਘ ਦੱਸਿਆ ਕਿ ਪਿੰਡ ਦੀ ਇਕਾਈ ਦੇ ਪ੍ਰਧਾਨ ਰਛਪਾਲ ਸਿੰਘ , ਸਕੱਤਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਫੱਤੇ ਵਾਲਾ ਦੇ ਜੀਓ ਕੰਪਨੀ ਦਾ ਟਾਵਰ ਬੰਦ ਕੀਤਾ ਗਿਆ । ਇਸੇ ਤਰ੍ਹਾਂ ਹੀ ਪਿੰਡ ਕਾਮਲ ਵਾਲਾ ਜੀਓ ਟਾਵਰ ਸੀਨੀਆਰ ਮੀਤ ਪ੍ਰਧਾਨ ਗੁਰਭੇਜ ਸਿੰਘ ਤੇ ਜਲ ਸਪਲਾਈ ਵਿਭਾਗ ਦੇ ਆਗੂ ਹਰਜਿੰਦਰ ਸਿੰਘ ਮੋਮੀ ਮੁਖਤਿਆਰ ਸਿੰਘ ਤੇ ਜਸਵੰਤ ਸਿੰਘ ਐਜਬ ਸਿੰਘ ਦੀ ਅਗਵਾਈ ਵਿੱਚ ਬੰਦ ਕਰ ਦਿੱਤਾ ਗਿਆ ਹੈ ।ਉਕਤ ਆਗੂਆਂ ਨੇ ਦੱਸਿਆ ਕਿ ਚਿੱਟੇ ਦਿਨ ਉਕਤ ਜੀਓ ਟਾਵਰਾਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਅਤੇ ਟਾਵਰ ਦੇ ਹੇਠ ਉਸਨੂੰ ਚਲਾਉਣ ਲਈ ਲੱਗੀਆਂ ਐਮ ਸੀ ਮਸ਼ੀਨਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ । ਉਨ੍ਹਾਂ ਕਿਹਾ ਇਹ ਵਿਰੋਧ ਕੇਂਦਰ ਸਰਕਾਰ ਦੇ ਅੜੀਅਲ ਰਵੀਏ ਨੂੰ ਦੇਖਦਿਆਂ ਕੀਤਾ ਜਾ ਰਿਹਾ ਹੈ । ਆਉਣ ਵਾਲੇ ਸਮੇਂ ਅੰਦਰ ਹੋਰ ਵੀ ਟਾਵਰਾਂ ਦੀ ਸਪਲਾਈ ਕੱਟੀ ਜਾਵੇਗੀ । ਉਕਤ ਆਗੂਆਂ ਨੇ ਲੋਕਾਂ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੀਓ ਸਿੰਮਾ ਤੇ ਅੰਬਾਨੀ ਤੇ ਅੰਡਨੀ ਦੇ ਪਰਡੈਕਟਾ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਜਦੋਂ ਤੱਕ ਤਿੰਨ ਖੇਤੀ ਕਾਲੇ ਕਨੂੰਨ , ਬਿਜਲੀ ਸੋਧ ਐਕਟ 2020 ਤੇ ਪਰਾਲੀ ਸਬੰਧੀ ਬਿੱਲ ਕੇਂਦਰ ਸਰਕਾਰ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ।ਉਨ੍ਹਾਂ ਕਿਹਾ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਹੈ , ਕਿ ਪੰਜਾਬ ਅੰਦਰ ਤਿੰਨ ਕਾਲੇ ਕਾਨੂੰਨਾਂ ਰਾਹੀਂ ਦੇਸ਼ ਦੇ ਨਿੱਜੀ ਘਰਾਣਿਆਂ ਨੂੰ ਕਿਸਾਨਾਂ ਦੀ ਜ਼ਮੀਨ ਅਤੇ ਕਿਰਤ ਫਸਲਾਂ ਨੂੰ ਲੁਟ ਕਰਵਾਉਣਾ ਚਾਹੁੰਦੀ ਹੈ , ਇਹ ਵਿਉਂਤ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ । ਪਰ ਪੰਜਾਬ ਦਾ ਕਿਸਾਨ ਜੇ ਤੇਰੇ ਵੱਲੋਂ ਲਗਾਏ ਟਾਵਰਾਂ ਦੀ ਬਿਜਲੀ ਕੱਟ ਸਕਦਾ ਹੈ , ਤਾਂ ਨਿੱਜੀ ਘਰਾਣਿਆਂ ਨੂੰ ਫਸਲ ਵੀ ਖਰੀਦਣ ਨਹੀਂ ਦੇਵੇਗਾ । ਜਿਹੜੇ ਨਿੱਜੀ ਘਰਾਣੇ ਅੰਬਾਨੀ ਅਡਾਨੀ ਜਾਂ ਹੋਰ ਪੰਜਾਬ ਅੰਦਰ ਕਿਸਾਨਾਂ ਨੂੰ ਲੁੱਟਣ ਆਉਣਾ ਚਾਹੁੰਦੇ ਹਨ , ਉਹ ਆਪਣਾ ਹੋਣ ਵਾਲਾ ਹਸ਼ਰ ਪਹਿਲਾਂ ਹੀ ਤੱਕ ਲੈਣ , ਉਨ੍ਹਾਂ ਕਿਹਾ ਕਿ ਇਹ ਵਿਰੋਧ ਉਨ੍ਹਾਂ ਚਿਰ ਜਾਰੀ ਰਹੇਗਾ , ਜਿੰਨਾ ਚਿਰ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ । ਇਸ ਮੌਕੇ ਕੇਵਲ ਸਿੰਘ , ਧਾਰਾ ਸਿੰਘ , ਜੋਗਿੰਦਰ ਸਿੰਘ ਆਦਿ ਕਿਸਾਨ ਵੀ ਹਾਜਰ ਸਨ ।