ਜੈਤੋ, 28 ਮਈ 2020 – ਕੋਵਿਡ-19 ਦੇ ਚਲਦਿਆਂ ਪੂਰੇ ਦੇਸ਼ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ। ਇਹ ਲਾਕਡਾਊਨ ਲੋਕਾਂ ਵਿੱਚ ਆਪਸੀ ਦੂਰੀ ਬਨਾਉਣ ਲਈ ਲਗਾਇਆ ਗਿਆ। ਸੋਸਲ ਡਿਸਟਿੰਸ ਬਣਾਈ ਰੱਖਣ ਲਈ ਸਰਕਾਰ ਵੱਲੋਂ ਵੱਖ-ਵੱਖ ਹਦਾਇਤਾਂ ਵੀ ਜਾਰੀ ਹਨ। ਸਰਕਾਰ ਵੱਲੋਂ ਜਗ੍ਹਾ ਜਗ੍ਹਾ ਬੋਰਡ ਲਗਾ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਮਾਸਕ ਲਗਾਉਣ ਅਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਲਈ ਕਿਹਾ ਜਾ ਰਿਹਾ ਹੈ।
ਲਾਕ ਲਾਕਡਾਊਨ ਦੇ ਨਿਯਮ ਨਾ ਤੋੜਨ ਇਸ ਦੀ ਜਿੰਮੇਵਾਰੀ ਜਿਲੇ ਦੇ ਡਿਪਟੀ ਕਮਿਸ਼ਨਰ ਜਾਂ ਸਬ-ਡਵੀਜ਼ਨ ਦੇ ਐੱਸ.ਡੀ.ਐੱਮ. ਦੀ ਹੁੰਦੀ ਹੈ, ਪਰ ਜੈਤੋ ਵਿੱਚ ਤਾਂ ਐੱਸ.ਡੀ.ਐਮ. ਵੱਲੋਂ ਖੁਦ ਹੀ ਇਨਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਐਸ.ਡੀ.ਐਮ. ਜੈਤੋ ਨੂੰ ਸਨਮਾਨਿਤ ਕੀਤਾ ਗਿਆ ਹੈ। ਸਨਮਾਨ ਲੈਣ ਦੇ ਚੱਕਰ ਵਿੱਚ ਐੱਸ.ਡੀ.ਐਮ. ਜੈਤੋ ਵੱਲੋਂ ਕੋਵਿਡ19 ਨਾਲ ਸਬੰਧਤ ਸਰਕਾਰ ਦੀਆਂ ਹਦਾਇਤਾਂ ਦੀਆਂ ਆਪਣੇ ਹੀ ਦਫ਼ਤਰ ਵਿੱਚ ਜੰਮ ਕੇ ਧੱਜੀਆਂ ਉਡਾਈਆਂ ਗਈਆਂ।
ਸਨਮਾਨ ਦੇਣ ਵਾਲੇ ਵਿਅਕਤੀਆਂ ਅਤੇ ਐੱਸ.ਡੀ.ਐਮ. ਮੈਡਮ ਵਿੱਚ ਨਾਂ ਤਾਂ ਕੋਈ ਸੋਸ਼ਲ ਡਿਸਟੈਂਸ ਦਿਖਾਈ ਦਿੱਤਾ ਅਤੇ ਨਾ ਹੀ ਜਿਆਦਾਤਰ ਵਿਅਕਤੀਆਂ ਨੇ ਮਾਸਕ ਪਾਏ ਹੋਏ ਸਨ। ਆਮ ਲੋਕਾਂ ਵਿੱਚ ਹੁਣ ਚਰਚਾ ਬਣੀ ਹੋਈ ਹੈ ਕਿ ਜਿਸਦੀ ਡਿਊਟੀ ਕਾਨੂੰਨ ਅਤੇ ਹਦਾਇਤਾਂ ਦੀ ਪਾਲਣਾ ਕਰਵਾਉਣੀ ਹੋਵੇ ਜੇਕਰ ਉਹੀ ਉਨਾਂ ਨਿਯਮਾਂ ਦੀ ਪਾਲਣਾ ਨਹੀ ਕਰਦਾ ਤਾਂ ਆਮ ਲੋਕਾਂ ਤੋਂ ਕਿਵੇਂ ਕਰਾਏਗਾ। ਇਸੇ ਐੱਸ.ਡੀ.ਐਮ. ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਦੋ ਪੱਤਰਕਾਰਾਂ ਤੇ ਵੀ ਪਰਚਾ ਦਰਜ਼ ਕਰਵਾ ਦਿੱਤਾ ਗਿਆ ਸੀ। ਆਮ ਬੰਦਾ ਜੇਕਰ ਥੋੜੀ ਜਿਹੀ ਵੀ ਗਲਤੀ ਕਰਦਾ ਹੈ ਤਾਂ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਂਦੀ ਹੈ, ਪਰ ਜੇਕਰ ਅਧਿਕਾਰੀ ਕਿਸੇ ਨਿਯਮ ਦੀ ਪਰਵਾਹ ਨਹੀਂ ਕਰਦੇ ਪਰ ਉਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।