ਡਾ ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ਪੁੱਕਾ ਪ੍ਰਤੀਨਿਧੀ ਮੰਡਲ ਨੇ ਏਆਈਸੀਟੀਈ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ
ਮੋਹਾਲੀ – ਪੁੱਕਾ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਅੱਜ ਏਆਈਸੀਟੀਈ ਦੇ ਉਪ ਚੇਅਰਮੈਨ ਡਾ ਐਮਪੀ ਪੂਨੀਆ ਅਤੇ ਮੈਂਬਰ ਸੈਕਟਰੀ ਪ੍ਰੋ ਰਾਜੀਵ ਕੁਮਾਰ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ । ਡਾ ਅੰਸ਼ੂ ਕਟਾਰੀਆ, ਪ੍ਰਧਾਨ, ਪੁੱਕਾ ਅਤੇ ਚੇਅਰਮੈਨ, ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦੀ ਅਗਵਾਈ ਹੇਠ ਪ੍ਰਤੀਨਿਧੀ ਮੰਡਲ ਨੇ ਏਆਈਸੀਟੀਈ ਨੂੰ ਅਪੀਲ ਕੀਤੀ ਕਿ ਪਹਿਲਾ ਰੇਲ ਰੌਕੋ ਅੰਦੌਲਨ ਅਤੇ ਕਿਸਾਨਾਂ ਦੇ ਵਿਰੋਧ ਨੂੰ ਨਜ਼ਰ ਵਿੱਚ ਰੱਖਦਿਆਂ ਪੰਜਾਬ ਵਿਚ ਦਾਖਲੇ ਦੀ ਆਖਰੀ ਤਰੀਕ ਨੂੰ 31 ਦਸੰਬਰ ਤੱਕ ਵਧਾਉਣਾ ਚਾਹੀਦਾ ਹੈ।ਇਸ ਪ੍ਰਤੀਨਿਧੀ ਮੰਡਲ ਵਿੱਚ ਪੁੱਕਾ ਵਲੌ ਸਰਦਾਰ ਸਵਿੰਦਰ ਸਿੰਘ ਗਿੱਲ, ਡਾ: ਮੋਹਿਤ ਮਹਾਜਨ, ਸ੍ਰੀ ਅਸ਼ਵਨੀ ਗਰਗ, ਸ੍ਰੀ ਅਸ਼ੌਕ ਗਰਗ ਅਤੇ ਸ੍ਰੀ ਰਾਜੇਸ਼ ਗਰਗ ਵੀ ਸ਼ਾਮਲ ਸਨ।ਡਾ ਕਟਾਰੀਆ ਨੇ ਕਿਹਾ ਕਿ ਜਦੋ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਤਾਮਿਲਨਾਡੂ ਆਦਿ ਰਾਜਾਂ ਨੇ ਦਾਖਲੇ ਦੀ ਤਰੀਕ 31 ਦਸੰਬਰ ਤਕ ਵਧਾ ਦਿਤੀ ਹੈ, ਤਾਂ ਪੰਜਾਬ ਰਾਜ ਤਾਂ ਫਿਰ ਇਸ ਸਮੇਂ ਸਭ ਤੋ ਵੱਧ ਪ੍ਰਭਾਵਿਤ ਹੋਇਆ ਹੈ ਕਿਉਂਕਿ 2 ਮਹੀਨਿਆਂ ਤੋਂ ਪੰਜਾਬ ਦੇ ਨੌਜਵਾਨ ਕਿਸਾਨਾਂ ਦੇ ਵਿਰੌਧ ਦੇ ਸਮਰਥਨ ਵਿਚ ਡਟੇ ਹੋਏ ਹਨ। ਅਤੇ ਦੂਸਰੇ ਰਾਜਾਂ ਦੇ ਵਿਦਿਆਰਥੀ ਵੀ ਰੇਲ ਰੌਕੋ ਅੰਦੋਲਨ ਕਰਕੇ ਇਥੇ ਦਾਖਲਾ ਨਹੀ ਲੈ ਸਕੇ।ਡਾ ਐਮਪੀ ਪੂਨੀਆ ਨੇ ਪ੍ਰਤੀਨਿਧੀ ਮੰਡਲ ਨੂੰ ਭਰˉਸਾ ਦਿਵਾਇਆ ਕਿ ਏਆਈਸੀਟੀਈ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਹਿੱਤਾਂ ਲਈ ਕੰਮ ਕਰਦੀ ਹੈ ਅਤੇ ਵਿਦਿਆਰਥੀ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਜਲਦੀ ਹੀ ਇਸ ’ਤੇ ਇਕ ਹਾ-ਪੱਖੀ ਫੈਸਲਾ ਲਿਆ ਜਾਵੇਗਾ। ਇੰਨਾ ਹੀ ਨਹ, ਡਾ ਐਮਪੀ ਪੂਨੀਆ ਨੇ ਪ੍ਰਤੀਨਿਧੀ ਮੰਡਲ ਨੂੰ ਏਆਈਸੀਟੀਈ ਗਰਾਂਟ ਸਕੀਮਾਂ ਅਪਲਾਈ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਏਆਈਸੀਟੀਈ ਦੀ ਵਿੱਤੀ ਸਹਾਇਤਾ ਨਾਲ ਕਾਲਜਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਇਆ ਜਾ ਸਕੇ।ਜ਼ਿਕਰਯੋਗ ਹੈ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਏਆਈਸੀਟੀਈ ਦੀ ਨਟੀਫਿਕੇਸ਼ਨ ਅਨੁਸਾਰ ਦਾਖਲੇ 5 ਦਸੰਬਰ ਨੂੰ ਬੰਦ ਕਰ ਦਿੱਤੇ ਗਏ ਸਨ, ਪਰ ਜਿਨਾਂ ਰਾਜਾਂ ਵਿੱਚ ਕਾੳ੍ਵਸਲਿੰਗ ਚੱਲ ਰਹੀ ਸੀ, ਉਨਾਂ ਨੂੰ ਏਆਈਸੀਟੀਈ ਨੇ 31 ਦਸੰਬਰ ਤੱਕ ਮਨਜ਼ੂਰੀ ਦੇ ਦਿੱਤੀ।