ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਸਮਾਜ ਦੇ ਉਥਾਨ ਅਤੇ ਵਿਕਾਸ ਲਈ ਕਾਰਜ ਕਰ ਰਹੀ ਹੈ| ਨਵੀਂ-ਨਵੀਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਪਰ ਇੰਨ੍ਹਾਂ ਯੋਜਨਾਵਾਂ ਦੇ ਸਫਲ ਲਾਗੂ ਕਰਨ ਲਈ ਸਮਾਜ ਦਾ ਨਾਲ ਹੋਣਾ ਬਹੁਤ ਜਰੂਰੀ ਹੈ| ਇਸ ਲਈ ਸਮਾਜਿਕ ਸੰਸਥਾਵਾਂ ਨੂੰ ਸਰਕਾਰ ਦਾ ਸਹਿਯੋਗ ਕਰਨ ਦੇ ਲਈ ਸਦਾ ਹੀ ਪਹਿਲੀ ਲਾਇਨ ਵਿਚ ਰਹਿਨਾ ਚਾਹੀਦਾ ਹੈ ਤਾਂਹੀ ਸਹੀ ਮੁਇਨਿਆਂ ਵਿਚ ਸੱਭਾ ਸਾਥ-ਸੱਭਕਾ ਵਿਕਾਸ ਦਾ ਮੂਲਮੰਤਰ ਸਾਰਥਕ ਹੋਵੇਗਾ|ਸ੍ਰੀ ਮਨੋਹਰ ਲਾਲ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਜਿਲ੍ਹਾ ਫਤਿਹਾਬਾਦ ਵਿਚ ਪੰਚਨਦ ਸਦਨ ਦਾ ਨੀਂਹ ਪੱਥਰ ਕਰਨ ਬਾਅਦ ਸੰਬੋਧਿਤ ਕਰ ਰਹੇ ਸਨ| ਮੁੱਖ ਮੰਤਰੀ ਨੇ ਇਸ ਪੰਚਨਦ ਸਦਨ ਦੇ ਨਿਰਮਾਣ ਦੇ ਲਈ ਸਰਕਾਰ ਵੱਲੋਂ 11 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕਰਨ ਦਾ ਵੀ ਐਲਾਨ ਕੀਤਾ|ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਵੱਲੋਂ ਨਿਰਮਾਣਿਤ ਇਸ ਤਰ੍ਹਾ ਦੇ ਭਵਨ ਸਦਾ ਹੀ ਸਮਾਜ ਨੂੰ ਜੋੜਨ ਦਾ ਕਾਰਜ ਕਰਦੇ ਹਨ, ਜਿੱਥੇ ਸਾਰੇ ਬਿਰਾਦਰੀ ਦੇ ਲੋਕ ਇਕੱਠੇ ਹੋ ਕੇ ਸਮਾਜਿਕ ਦ੍ਰਿਸ਼ਟੀਕੋਣ ਨਾਲ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਅੱਗੇ ਵੱਧਦੇ ਹਨ| ਉਨ੍ਹਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਆਪਣੀ ਜਿਮੇਵਾਰੀ ਨਿਭਾ ਰਹੀ ਹੈ| ਚਾਹੇ ਉਹ ਸਿਖਿਆ ਦੇ ਖੇਤਰ ਦੀ ਗਲ ਹੋਵੇ, ਗਰੀਬ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਗਲ ਹੋਵੇ ਜਾਂ ਸੂਬੇ ਦੇ ਨੌਜੁਆਨਾਂ ਨੂੱ ਰੁਜਗਾਰ ਮਹੁਇਆ ਕਰਵਾਊਣ ਦੀ ਗੱਲ ਹੋਵੇ| ਰਾਜ ਸਰਕਾਰ ਨੇ ਸਿਖਿਆ ਦੇ ਪੱਧਰ ਵਿਚ ਹੋਰ ਵੱਧ ਸੁਧਾਰ ਕਰਨ ਤਹਿਤ ਸਭਿਆਚਾਰ ਮਾਡਲ ਸਕੂਲ ਖੋਲਣ ਦਾ ਫੈਸਲਾ ਕੀਤਾ ਹੈ| ਇਸ ਤੋ ਇਲਾਵਾ, ਸ਼ੁਰੂ ਤੋਂ ਹੀ ਬੱਚਿਆਂ ਦੇ ਵਿਕਾਸ ‘ਤੇ ਧਿਆਨ ਕੇਦ੍ਰਿਤ ਕਰਦੇ ਹੋਏ 1 ਹਜਾਰ ਪਲੇ-ਵੇ ਸਕੂਲ ਵੀ ਖੋਲੇ ਜਾ ਰਹੇ ਹਨ|ਉਨ੍ਹਾਂ ਨੇ ਕਿਹਾ ਕਿ ਵਿਅਕਤੀ ਦੇ ਜੀਵਨ ਵਿਚ ਸਿਖਿਆ ਦੇ ਨਾਲ-ਨਾਲ ਹੁਨਰ ਦਾ ਵੀ ਬਹੁਤ ਮਹਤੱਵ ਹੁੰਦਾ ਹੈ| ਇਸੀ ਸੋਚ ਦੇ ਨਾਲ ਹਰਿਆਣਾ ਸਰਕਾਰ ਨੇ ਪਲਵਲ, ਵਿਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ, ਜੋ ਕਿ ਕੌਸ਼ਲ ਵਿਕਾਸ ਦੇ ਨਾਤੇ ਨਾਲ ਆਪਣਾ ਆਪ ਵਿਚ ਦੇਸ਼ ਦਾ ਪਹਿਲੀ ਯੂਨੀਵਰਸਿਟੀ ਹੈ| ਇਸ ਯੂਨੀਵਰਸਿਟੀ ਵਿਚ ਨੌਜੁਆਨਾਂ ਨੂੰ ਵੱਖ-ਵੱਖ ਤਰ੍ਹਾ ਦੇ ਕੌਸ਼ਲ ਦੀ ਸਿਲਖਾਈ ਦਿੱਤੀ ਜਾ ਰਹੀ ਹੈ, ਜਿਸ ਨਾਲ ਯੁਵਾ ਰੁਜਗਾਰ ਯੋਗ ਤਾਂ ਬਣ ਹੀ ਰਿਹਾ ਹੈ ਨਾਲ ਹੀ ਸਵੈ ਰੁਜਗਾਰ ਸਥਾਪਿਤ ਕਰ ਦੂਜਿਆਂ ਨੂੰ ਰੁਜਗਾਰ ਦੇਣ ਵਾਲੇ ਉਦਮੀ ਵਜੋ ਨਿਖਰ ਰਿਹਾ ਹੈ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਗਰੀਬ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਵੱਲ ਵਧੀ ਹੈ| ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਆਯੂਸ਼ਮਾਨ ਭਾਰਤ ਯੋਜਨਾ ਇਸੀ ਕੜੀ ਵਿਚ ਇਕ ਵੱਡਾ ਕਦਮ ਹੈ| ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੀ ਸਾਰੇ ਡਿਸਪੈਂਸਰੀ, ਪ੍ਰਾਥਮਿਕ ਸਿਹਤ ਕੇਂਦਰਾਂ, ਸਮੂਦਾਇਕ ਸਿਹਤ ਕੇਂਦਰਾਂ, ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਹਰ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਨੂੰ ਵਧਾ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਰ ਜਿਲ੍ਹਾ ਵਿਚ ਘੱਟ ਤੋਂ ਘੱਟ ਇਕ ਮੈਡੀਕਲ ਕਾਲਜ ਜਰੂਰ ਹੋਵੇਗਾ, ਹਿਹ ਸਪਲਾ ਵੀ ਜਲਦੀ ਪੂਰਾ ਹੋਣ ਵਾਲਾ ਹੈ| ਨਾਲ ਹੀ ਮੈਡੀਕਲ ਕਾਲਜਾਂ ਵਿਚ ਸੀਟਾਂ ਵੀ ਵਧਾਈਆਂ ਹਨ, ਜਿਸ ਨਾਲ ਅਗਲੇ ਪੰਜ ਸਾਲਾਂ ਵਿਚ ਸੂਬੇ ਵਿਚ ਸਰਕਾਰੀ ਡਾਕਟਰਾਂ ਦੀ ਕਮੀ ਪੂਰੀ ਹੋ ਜਾਵੇਗੀ|ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਜਿਮੇਵਾਰੀ ਸੂਬੇ ਦੇ ਹਰ ਵਿਅਕਤੀ ਦੀ ਚਿੰਤਾ ਕਰਨਾ ਹੈ| ਇਸ ਉਦੇਸ਼ ਅਤੇ ਸੋਚ ਦੇ ਚਲਦੇ ਸਰਕਾਰ ਇਕ ਮਹਤੱਵਪੂਰਣ ਯੋਜਨਾ ਪਰਿਵਾਰ ਪਹਿਚਾਣ ਪੱਤਰ ਚਲਾ ਰਹੀ ਹੈ, ਜਿਸ ਵਿਚ ਸੂਬੇ ਦੇ ਸਾਰੇ ਪਰਿਵਾਰਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਹੁਣ ਤਕ 55 ਫੀਸਦੀ ਪਰਿਵਾਰਾਂ ਦਾ ਰਜਿਸਟ੍ਰੇਸ਼ਣ ਹਹੋ ਚੁੱਕਾ ਹੈ ਅਤੇ ਜਿਨ੍ਹਾਂ ਨੇ ਹੁਣ ਤਕ ਰਜਿਸਟ੍ਰੇਸ਼ਣ ਨਹੀਂ ਕਰਵਾਇਆ ਹੈ ਉਹ ਵੀ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦਾ ਰਜਿਸਟ੍ਰੇਸ਼ਣ ਕਰਵਾ ਲੈਣ|ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਜਿਮੇਵਾਰੀਆਂ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਨੂੰ ਵੀ ਸਰਕਾਰ ਦੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸੇਵਾਭਾਵ ਨਾਲ ਸਮਾਜ ਦੇ ਲੋਕਾਂ ਦੀ ਭਲਾਈ ਲਈ ਕਾਰਜ ਕਰਨਾ ਚਾਹੀਦਾ ਹੈ|ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਵੀ ਮੌਜੂਦ ਸਲ| ਇਸ ਤੋਂ ਇਲਾਵਾ, ਵੀਡੀਓ ਕਾਨਫ੍ਰੈਸਿੰਗ ਰਾਹੀਂ ਫਰੀਦਾਬਾਦ ਤੋ ਸਵਾਮੀ ਧਰਮਦੇਵ ਜੀ ਮਹਾਰਾਜ, ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ, ਫਤਿਹਾਬਾਦ ਦੇ ਵਿਧਾਇਕ ਦੁੜਾ ਰਾਮ,ਰਾਤਿਆ ਦੇ ਵਿਧਾਇਕ ਲਕਛਮਣ ਨਾਪਾ ਅਤੇ ਪੰਚਨਦ ਟਰਸਟ ਦੇ ਜਿਲ੍ਹਾ ਪ੍ਰਧਾਨ ਰਾਧਾ ਕ੍ਰਿਸ਼ਣ ਨਾਰੰਗ ਤਹਿਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ|