ਚੰਡੀਗੜ – ਵੱਖ-ਵੱਖ ਪਿੰਡਾਂ ਵਿਚ ਚੱਕਬੰਦੀ ਦੇ ਕੰਮ ਵਿਚ ਤੇਜੀ ਲਿਆਉਣ ਅਤੇ ਪੂਰਾ ਕਰਨ ਦੇ ਮੰਤਵ ਨਾਲ ਹਰਿਆਣਾ ਸਰਕਾਰ ਨੇ 15 ਨਾਇਬ ਤਹਿਸੀਲਦਾਰਾਂ ਨੂੰ ਸਹਾਇਕ ਚੱਕਬੰਦੀ ਅਧਿਕਾਰੀ ਦਾ ਵਾਧੂ ਚਾਰਜ ਦੇਣ ਦਾ ਫੈਸਲਾ ਕੀਤਾ ਹੈ|ਮਾਲੀਆ ਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰੇਕ ਰਿਵੇਨਯੂ ਅਸਟੇਟ ਜਾਂ ਪਿੰਡ ਵਿਚ ਇਕ ਕਾਨੂੰਨਗੋਅਤੇ ਦੋ ਪਟਵਾਰੀਆ ਨੂੰ ਤੈਨਾਤ ਕਰਨ ਦਾ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਸੀ| ਚੱਕਬੰਦੀ ਕੰਮ ਦੇ ਹਰੇਕ ਪੜਾਅ ਲਈ ਡਿਪਟੀ ਕਮਿਸ਼ਨਰ ਸਮਾਂ ਸੀਮਾ ਵੀ ਨਿਰਧਾਰਿਤ ਕਰੇਗਾ| ਉਹ ਕੰਮ ਦੀ ਬਾਰਿਕੀ ਨਾਲ ਨਿਗਰਾਨੀ ਕਰੇਗਾ ਅਤੇ ਕੰਮ ਦੀ ਤਰੱਕੀ ਦੀ ਸਮੀਖਿਆ ਹਰੇਕ ਪੰਦਰਵਾੜੇ ‘ਤੇ ਕਰੇਗਾ| ਉਨਾਂ ਇਹ ਵੀ ਦਸਿਆ ਕਿ ਵਿਭਾਗ ਦੇ ਪੱਧਰ ‘ਤੇ ਸਮੀਖਿਆ ਮੀਟਿੰਗਾਂ ਵੀ ਹਰੇਕ ਮਹੀਨੇ ਹੋਵੇਗੀ|ਸ੍ਰੀ ਕੌਸ਼ਲ ਨੇ ਉਮੀਦ ਜਤਾਈ ਕਿ ਰਾਜ ਸਰਕਾਰ ਦੇ ਇਸ ਫੈਸਲਾ ਨਾਲ ਚੱਕਬੰਦੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਵਿਚ ਮਦਦ ਮਿਲੇਗੀ, ਜੋਕਿ ਕਰਮਚਾਰੀਆਂ ਦੀ ਕਮੀ ਨਾਲ ਪ੍ਰਭਾਵਿਤ ਹੋ ਰਹੇ ਹਨ, ਕਿਉਂਕਿ ਮੌਜ਼ੂਦਾ ਵਿਚ ਰਾਜ ਵਿਚ ਸਿਫਰ ਦੋ ਸਹਾਇਕ ਚੱਕਬੰਦੀ ਅਧਿਕਾਰੀ ਹਨ|