ਚੰਡੀਗੜ – ਮੁੱਖ ਮੰਤਰੀ ਨੇ ਸੋਸ਼ਲ ਮੀਡਿਆ ‘ਤੇ ਆਈ ਪੰਚਕੂਲਾ ਦੀ ਇਕ ਸ਼ਿਕਾਇਤ ‘ਤੇ ਤੁਰੰਤ ਪ੍ਰਭਾਵ ਨਾਲ 8 ਅਧਿਕਾਰੀਆਂ ਨੂੰ ਚਾਰਜਸ਼ੀਟ ਕਰਨ ਦੇ ਆਦੇਸ਼ ਦਿੱਤੇ ਹਨ|ਅੱਜ ਸੀਐਮ ਵਿੰਡੋ ਦੀ ਸਮੀਖਿਆ ਮੀਟਿੰਗ ਦੌਰਾਨ ਸੀਐਮ ਦੇ ਟ੍ਰਿਵਟਰ ਹੈਂਡਲ ‘ਤੇ ਰਮੇਸ਼ ਗੋਇਤ ਵੱਲੋਂ ਲਗਾਈ ਗਈ ਇਕ ਖਬਰ, ਜਿਸ ਵਿਚ ਪੰਚਕੂਲਾ ਵਿਚ ਘੱਘਰ ਪਾਰ ਦੇ ਸੈਕਟਰਾਂ ‘ਤੇ ਬਣੀ ਸੜਕਾਂ ‘ਤੇ ਠੇਕੇਦਾਰਾਂ ਨਾਲ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਪੰਚਕੂਲਾ ਦੇ ਅਧਿਕਾਰੀਆਂ ਵੱਲੋਂ ਮਿਲੀ ਭੁਗਤ ਕਰਕੇ ਸਰਕਾਰਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਏ ਜਾਣ ਦੀ ਜਾਣਕਾਰੀ ਦਿੱਤੀ ਗਈ, ‘ਤੇ ਧਿਆਨ ਲਿਆਇਆ ਗਿਆ|ਇਸ ਮਾਮਲੇ ਵਿਚ ਰਾਜ ਚੌਕਸੀ ਬਿਊਰੋ ਦੀ ਜਾਂਚ ਤੋਂ ਬਾਅਦ ਵੀ ਅਧਿਕਾਰੀ ਹੋਰ ਅਧਿਕਾਰੀਆਂ ਨੂੰ ਬਚਾਉਣ ਵਿਚ ਲਗੇ ਰਹੇ, ਜਿਸ ਦੇ ਚਲਦੇ ਅੱਜ ਇਸ ਮਾਮਲੇ ਵਿਚ ਸ਼ਾਮਿਲ ਦੋ ਕਾਰਜਕਾਰੀ ਇੰਜੀਨੀਅਰ ਅਸ਼ੋਕ ਰਾਣਾ ਅਤੇ ਆਦਿਤਯ ਸ਼ਰਮਾ, ਦੋ ਐਸਡੀਓ ਰਾਜੇਸ਼ ਖੁਰਾਨਾ ਅਤੇ ਐਸਪੀ ਸ਼ਰਮਾ, ਦੋ ਜੇਈ ਪੂਰਨ ਚੰਦ ਅਤੇ ਸੁਭਾਸ਼ ਚੰਦ, ਇਕ ਸੇਵਾਮੁਕਤ ਐਕਸਈਐਨ ਭੂਪੇਂਦਰ ਪਾਲ ਅਤੇ ਇਕ ਸੇਵਾਮੁਕਤ ਐਸਡੀਓ ਸੁਨੀਲ ਜੈਨ ‘ਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦੇ ਚਲਦੇ ਰੂਲ 7 ਦੇ ਤਹਿਤ ਜਾਂਚ ਦੇ ਆਦੇਸ਼ ਅਤੇ ਚਾਰਜਸ਼ੀਟ ਕਰਨ ਦੇ ਆਦੇਸ਼ ਦਿੱਤੇ ਹਨ|ਇਸ ਮਾਮਲੇ ਵਿਚ ਰਾਜ ਚੌਕਸੀ ਬਿਊਰੋ ਨੂੰ ਤੇਜੀ ਗਤੀ ਨਾਲ ਜਾਂਚ ਕਰਨ ਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿਚ ਕਿਸੇ ਤਰਾਂ ਦੇ ਭ੍ਰਿਸ਼ਟਾਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਸਮੀਖਿਆ ਮੀਟਿੰਗ ਵਿਚ ਕਿਹਾ ਗਿਆ ਕਿ ਸੂਬੇ ਵਿਚ ਹਰੇਕ ਕੰਮ ਨੂੰ ਪੂਰੀ ਪਾਰਦਰਸ਼ਤਾ ਨਾਲ ਕਰਦੇ ਹੋਏ ਸਰਕਾਰ ਵੱਲੋਂ ਹਰੇਕ ਕੰਮ ਪੂਰੀ ਤਰਾਂ ਨਾਲ ਲੋਕਾਂ ਲਈ ਕੀਤਾ ਜਾਵੇਗਾ|