ਚੰਡੀਗੜ – ਹਰਿਆਣਾ ਪੁਲਿਸ ਨੇ ਸੂਬੇ ਵਿਚ ਅਪਰਾਧੀਆਂ ਖਿਲਾਫ ਕਾਰਵਾਈ ਤੇਜ ਕਰਦੇ ਹੋਏ ਪਿਛਲੇ 10 ਦਿਨਾਂ ਵਿਚ 3 ਮੋਸਟ ਵਾਂਟੇਡ ਇਨਾਮੀ ਬਦਮਾਸ਼ਾਂ, ਖਤਰਨਾਕ ਅਪਰਾਧ ਵਿਚ ਸ਼ਾਮਿਲ 4 ਹੋਰ ਅਪਰਾਧੀਆਂ ਤੇ ਹਾਈਵੇ ਲੁੱਟ ਕਰਨ ਵਾਲੇ 4 ਅਪਰਾਧੀਆਂ ਨੂੰ ਕਾਬੂ ਕੀਤਾ ਹੈ| ਇਸ ਤੋਂ ਇਲਾਵਾ, ਪੈਟ੍ਰੋਲ ਪੰਪ ‘ਤੇ ਡਕੈਤੀ ਦੀ ਸਾਜਿਸ਼ ਰਚ ਰਹੇ ਅੰਤਰਾਜੀ ਲੁਟੇਰੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 5 ਮੈਂਬਰਾਂ ਨੂੰ ਵੀ ਕਾਬੂ ਕੀਤਾ ਹੈ| ਪੁਲਿਸ ਨੇ ਉਨਾਂ ਦੇ ਕਬਜੇ ‘ਚੋਂ 19 ਪਿਸਤੌਲ, 100 ਤੋਂ ਵੱਧ ਕਾਰਤੂਸ ਅਤੇ ਦੋ ਮੈਗਜੀਨ ਸਮੇਤ ਭਾਰੀ ਮਾਰਤਾ ਵਿਚ ਨਾਜਾਇਜ ਹਥਿਆਰ ਵੀ ਬਰਾਮਦ ਕੀਤੇ ਹਨ|ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਨੇ ਦਸਿਆ ਕਿ ਸਪੈਸ਼ਨ ਟਾਸਕ ਫੋਰਸ (ਐਸਟੀਐਫ) ਸਮੇਤ ਫੀਲਡ ਇਕਾਈਆਂ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਦੇ ਹੋਏ ਖੂੰਖਾਰ ਅਪਰਾਧੀਆਂ ‘ਤੇ ਕਾਰਵਾਈ ਕੀਤੀ ਹੈ| ਉਨਾਂ ਕਿਹਾ ਕਿ ਪੁਲਿਸ ਟੀਮਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਸੂਬ ਵਿਚ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ|ਸ੍ਰੀ ਯਾਦਵ ਨੇ ਦਸਿਆ ਕਿ ਗੁਰੂਗ੍ਰਾਮ ਵਿਚ ਪੁਲਿਸ ਨੇ ਇਕ ਮੁਕਾਬਲੇ ਤੋਂ ਬਾਅਦ ਬੰਦੂਕ ਦੀ ਨੋਕ ‘ਤੇ ਹਾਈਵੇ ਡਕੈਤੀ ਕਰਨ ਵਾਲੇ ਚਾਰ ਖੂੰਖਾਰ ਅਪਰਾਧੀਆਂ ਨੂੰ ਰਾਜਸਥਾਨ ਦੀ ਸੀਮਾ ਕੋਲ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ| ਇੰਨਾਂ ਬਦਮਾਸ਼ਾਂ ਖਿਲਾਫ ਹਰਿਆਣਾ ਅਤੇ ਰਾਜਸਥਾਨ ਵਿਚ ਲੁੱਟ, ਰੰਗਦਾਰੀ ਅਤੇ ਹਤਿਆ ਦੇ ਯਤਨ ਦੇ 15 ਤੋਂ ਵੱਧ ਮਾਮਲੇ ਦਰਜ ਹਨ| ਉਨਾਂ ਕੋਲ ਚਾਰ ਨਾਜਾਇਜ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ| ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਗੋਵਿੰਦ, ਮਾਮਨ, ਮੋਹਿਤ ਅਤੇ ਰੋਹਿਤ ਵੱਜੋਂ ਹੋਈ|ਅਪਰਾਧੀਆਂ ‘ਤੇ ਨਕੇਲ ਕਸਦੇ ਹੋਏ ਕੁਰੂਕਸ਼ੇਤਰ ਵਿਚ ਐਸਟੀਐਫ ਦੀ ਟੀਮ ਨੇ ਮੋਸਟ ਵਾਂਟੇਡ ਅਪਰਾਘੀ ਵਿੱਕੀ ਲਾਲ ਸਮੇਤ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ| ਪੁਲਿਸ ਨੇ ਉਨਾਂ ਦੇ ਕਬਜੇ ‘ਚੋਂ 5 ਨਾਜਾਇਜ ਪਿਸਤੌਲ ਅਤੇ 27 ਕਾਰਤੂਸ ਵੀ ਜਬਤ ਕੀਤੇ| ਹੋਰ ਦੋ ਦੀ ਪਛਾਣ ਬੰਟੀ ਅਤੇ ਅਮਨ ਵੱਜੋਂ ਹੋਈ| ਉਨਾਂ ਦਸਿਆ ਕਿ ਵਿੱਕੀ ਖਿਲਾਫ ਲਗਭਗ 10 ਮਾਮਲੇ ਦਰਜ ਹਨ, ਜਿਸ ਦੀ ਗ੍ਰਿਫਤਾਰੀ ‘ਤੇ 25,000 ਰੁਪਏ ਦਾ ਇਨਾਮ ਵੀ ਸੀ|ਇਸ ਤਰਾਂ, ਅਪਰਾਧ ‘ਤੇ ਰੋਕ ਲਗਦੇ ਹੋਏ ਪੁਲਿਸ ਨੇ ਜੀਂਦ ਤੋਂ ਇਕ ਲੱਖ ਰੁਪਏ ਦੇ ਇਨਾਮੀ ਤੇ ਮੋਸਟ ਵਾਂਟੇਡ ਅੰਕਿਤ ਨੂੰ ਵੀ ਗ੍ਰਿਫਤਾਰ ਕੀਤਾ| ਰੋਹਤਕ, ਝੱਜਰ ਅਤੇ ਗੁਰੂਗ੍ਰਾਮ ਵਿਚ ਉਸ ਖਿਲਾਫ ਹਤਿਆ, ਹਤਿਆ ਦਾ ਯਤਨ ਅਤੇ ਸਾਸ਼ਤਰ ਐਕਟ ਦੇ ਉਲੰਘਣ ਦੇ ਮਾਮਲੇ ਦਰਜ ਹਨ| ਨਾਜਾਇਜ ਹਥਿਆਰਾਂ ਸਮੇਤ ਸ਼ੁੱਕੀ ਨੌਜੁਆਨ ਦੀ ਹਾਜਿਰੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਬਦਮਾਸ਼ ਨੂੰ ਕਾਬੂ ਕੀਤਾ|ਅਪਰਾਧੀਆਂ ਨੂੰ ਫੜਣੇ ਹੋਏ ਐਸਟੀਐਫ ਸੋਨੀਪਤ ਅਤੇ ਗੁਰੂਗ੍ਰਾਮ ਵੱਲੋਂ ਇਕ ਸਾਂਝੀ ਮੁਹਿੰਮ ਵਿਚ 25,000 ਰੁਪਏ ਦੇ ਇਨਾਮੀ ਤੇ ਮੋਸਟ ਵਾਂਟੇਡ ਸੋਹਿਤ ਉਰਫ ਰੈਂਚੋ ਨੂੰ ਮੁਕਾਬਲੇ ਤੋਂ ਬਾਅਦ ਉਸ ਦੇ ਦੋ ਸਾਥੀਆਂ ਸਮੇਤ ਕਾਬੂ ਕੀਤਾ| ਤਿੰਨਾਂ ਦੇ ਕਬਜੇ ‘ਚੋਂ ਚਾਰ ਨਾਜਾਇਜ ਪਿਸਤੌਲ ਅਤੇ 13 ਕਾਰਤੂਸ ਬਰਾਮਦ ਹੋਏ| ਇਸ ਤਰਾਂ, ਜਿਲਾ ਸੋਨੀਪਤ ਤੋਂ ਹੀ 25,000 ਰੁਪਏ ਦਾ ਇਨਾਮੀ ਮੋਸਟ ਵਾਂਟੇਡ ਤੇ ਹਤਿਆ ਦੀ ਘਟਨਾ ਵਿਚ ਸਜਾਜਫਤਾ ਅਪਰਾਧੀ, ਪੈਰੋਲ ਜੰਪਰ ਤੇ ਯੂ.ਪੀ. ਪੁਲਿਸ ਦੇ ਹਿਸਟਰੀਸ਼ਿਟਰ ਨੂੰ ਗ੍ਰਿਫਤਾਰ ਕੀਤਾ|ਕੈਥਲ ਜਿਲੇ ਵਿਚ ਵੀ ਅਪਰਾਧੀਆਂ ‘ਤੇ ਸ਼ਿਕੰਜਾ ਕਸਦੇ ਹੋਏ ਪੈਟ੍ਰੋਲ ਪੰਪ ਨੂੰ ਲੁੱਟਣ ਦੀ ਸਾਜਿਸ਼ ਰਚ ਰਹੇ ਅੰਤਰਾਜੀ ਗਿਰੋਹਤ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ| ਉਨਾਂ ਕੋਲ ਪੁਲਿਸ ਨੂੰ ਪੰਜ ਪਿਸਤੌਲ ਅਤੇ 51 ਕਾਰਤੂਸ ਵੀ ਬਰਾਮਦ ਹੋਏ| ਪੰਜਾਂ ਖਿਲਾਫ ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿਚ ਹਤਿਆ, ਹਤਿਆ ਦਾ ਯਤਨ, ਜਬਰਨ ਵਸੂਲੀ, ਜਾਨ ਤੋਂ ਮਰਨ ਦੀ ਧਮਕੀ ਅਤੇ ਸਨੈਚਿੰਗ ਦੇ ਕਈ ਮਾਮਲੇ ਦਰਜ ਕੀਤੇ ਗਏ|