ਨਵੀਂ ਦਿੱਲੀ – ਕੋਰੋਨਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਖਾਸ ਹੁਕਮ ਜਾਰੀ ਕੀਤਾ ਹੈ| ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੋਈ ਵੀ ਰਾਜ ਕੋਵਿਡ-19 ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਨਾ ਲਗਾਏ| ਕੇਂਦਰ ਸਰਕਾਰ ਦੀ ਗਾਈਡਲਾਈਨ ਵਿੱਚ ਪਹਿਲਾਂ ਅਜਿਹੇ ਕੋਈ ਗੱਲ ਨਹੀਂ ਕਹੀ ਗਈ ਹੈ| ਸੁਪਰੀਮ ਕੋਰਟ ਨੇ ਪੋਸਟਰ ਲਗਾਉਣ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ| ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਪੋਸਟਰ ਲਗਾਉਣ ਦੇ ਹੁਕਮ ਰਾਜ ਤਾਂ ਹੀ ਦੇ ਸਕਦਾ ਹੈ, ਜਦੋਂ ਆਪਦਾ ਪ੍ਰਬੰਧਨ ਐਕਟ ਤਹਿਤ ਲੋੜੀਂਦੇ ਅਧਿਕਾਰੀ ਇਸ ਲਈ ਨਿਰਦੇਸ਼ ਜਾਰੀ ਕਰਨ| ਸੁਪਰੀਮ ਕੋਰਟ ਵਿੱਚ ਅੱਜ ਦੇਸ਼ ਭਰ ਵਿੱਚ ਕੋਰੋਨਾ ਦੇ ਹਾਲਾਤ ਤੇ ਸੁਣਵਾਈ ਹੋਈ ਹੈ| ਇਸ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਹਸਪਤਾਲਾਂ ਵਿੱਚ ਫਾਈਰ ਸੇਫਟੀ ਨੂੰ ਲੈ ਕੇ ਰਾਜ ਸਰਕਾਰਾਂ ਕੰਮ ਕਰ ਰਹੀਆਂ ਹਨ| ਕੇਂਦਰ ਨੇ ਸਾਰੇ ਰਾਜਾਂ ਨੂੰ ਚਿੱਠੀ ਲਿਖ ਕੇ ਫਾਇਰ ਸੇਫਟੀ ਤੇ ਰਿਪੋਰਟ ਮੰਗੀ ਹੈ| ਇਸ ਤੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਫਾਈਰ ਸੇਫਟੀ ਨੂੰ ਲੈ ਕੇ ਤੁਸੀਂ ਹੁਣ ਤੱਕ ਕਿੰਨੇ ਅਫਸਰ ਨਿਯੁਕਤ ਕੀਤੇ ਹਨ| ਕਮਿਊਨਿਟੀ ਹੈਲਥ ਸਰਵਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਅਤੇ ਪੁੱਛਿਆ ਕਿ ਇਸ ਮੁੱਦੇ ਤੇ ਕੀ ਕਦਮ ਚੁੱਕੇ ਗਏ ਹਨ| ਸੁਪਰੀਮ ਕਰੋਟ ਨੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਜਵਾਬ ਮੰਗਿਆ| ਇਸ ਦੇ ਨਾਲ ਹੀ ਕੋਰਟ ਨੇ ਰਾਜਕੋਟ ਹਸਪਤਾਲ ਅਤੇ ਅਹਿਮਦਾਬਾਦ ਦੀ ਘਟਨਾ ਤੇ ਜਾਂਚ ਠੀਕ ਢੰਗ ਨਾਲ ਨਾ ਹੋਣ ਤੇ ਨਾਰਾਜ਼ਗੀ ਪ੍ਰਗਟਾਈ ਹੈ|