ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵਿਖੇ13 ਵਾਂ ਸਲਾਨਾ ਸਭਿਆਚਾਰਕ ਸਮਾਗਮ ਰੋਸ਼ਾਨ 7 ਦਸੰਬਰ ਨੂੰ ਆਯੋਜਿਤ
ਮੋਹਾਲੀ – ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਰਾਜਪੁਰਾ, ਨੇੜੇ ਚੰਡੀਗੜ ਵਿਖੇ ਪੰਜਾਬੀ ਗਾਇਕ ਅਲੀ ਬ੍ਰਦਰਜ਼, ਕਸ਼ਮੀਰੀ ਗਾਇਕ ਬਾਬਰ ਮੁਦਾਸਿਰ ਅਤੇ ਬਿਹਾਰੀ ਗਾਇਕ ਵਿਕਾਸ ਝਾਅ 7 ਦਸੰਬਰ ਨੂੰ ਆਰੀਅਨਜ਼ ਦੇ 13 ਵੇਂ ਕਲਚਰਲ ਐਕਸਟ੍ਰਾਵਗੰਜਾ “ਰੋਸ਼ਾਨ” ਵਿੱਚ ਆਪਣੀ ਪੇਸ਼ਕਾਰੀ ਕਰਨਗੇ।ਆਰੀਅਨਜ਼ ਗਰੁੱਪ ਦੇ ਡਾਇਰੈਕਟਰ ਪ੍ਰੋ ਬੀ ਐਸ ਸਿੱਧੂ ਨੇ ਦੱਸਿਆ ਕਿ ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ, ਆਰੀਅਨਜ਼ ਕਾਲਜ ਆਫ਼ ਲਾਅ, ਆਰੀਅਨਜ਼ ਇੰਸਟੀਚਿਵਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਆਰੀਅਨਜ਼ ਇੰਸਟੀਚਿ੍ਵਟ ਆਫ ਨਰਸਿੰਗ, ਆਰੀਅਨਜ਼ ਬਿਜ਼ਨਸ ਸਕੂਲ, ਆਰੀਅਨਜ਼ ਡਿਗਰੀ ਕਾਲਜ ਅਤੇ ਆਰੀਅਨਜ਼ ਕਾਲਜ ਆਫ਼ ਫਾਰਮੇਸੀ ਦੇ 3500 ਤੋਂ ਵੱਧ ਵਿਦਿਆਰਥੀ ਆਦਿ ਆਰੀਅਨਜ਼ ਦੇ ਸਾਲਾਨਾ ਉਤਸਵ ਵਿੱਚ ਭਾਗ ਲੈਣਗੇ। ਕੋਵਿਡ -19 ਮਹਾਂਮਾਰੀ ਕਾਰਨ ਪ੍ਰੋਗਰਾਮ ਵਿੱਚ ਦੇਰੀ ਹੋ ਰਹੀ ਹੈ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ 13 ਵਾਂ ਸਲਾਨਾ ਸਭਿਆਚਾਰਕ ਸਮਾਗਮ ਵਰਚੁਅਲ ਮੋਡ ਵਿੱਚ ਮਨਾਇਆ ਜਾਵੇਗਾ।ਇਸ ਸਮਾਰੋਹ ਵਿੱਚ “ਸਮਾਨ“ ਕਰਾਸਬਲੇਡ ਤੋ ਪ੍ਰਸਿੱਧ, ਨੌਜਵਾਨ ਸੂਫੀ ਗਾਇਕ ਪੇਸ਼ਕਾਰੀ ਕਰਨਗੇ। ਬਾਬਰ ਮੁਦਾਸਿਰ ਕਸ਼ਮੀਰੀ ਕਲਾਕਾਰ ਅਤੇ ਉਸ ਦੇ ਬੈਂਡ ਮੈਡ ਰੌਕਸਟਾਰਜ਼ ਅਤੇ ਬਿਹਾਰ ਦੇ ਕਲਾਕਾਰ ਵਿਕਾਸ ਝਾਅ ਵੀ ਇਸ ਮੈਗਾ ਵਰਚੁਅਲ ਕਲਚਰਲ ਵਿਚ ਪੇਸ਼ਕਾਰੀ ਕਰਨਗੇ।