ਚੰਡੀਗੜ – ਹਰਿਆਣਾ ਬਿਜਲੀ ਵੰਡ ਨਿਗਮਾਂ ਨੇ ਬਿਜਲੀ ਨੂੰ ਪ੍ਰੀਪੇਡ ਵੱਜੋਂ ਦੇਣ ਦੀ ਤਿਆਰੀ ਪੂਰੀ ਕਰ ਲਈ ਹੈ| ਹੁਣ ਸਮਾਰਟ ਮੀਟਰ ਖਪਤਕਾਰ ਪ੍ਰੀਪੇਡ ਤੌਰ ‘ਤੇ ਆਪਣਾ ਬਿਜਲੀ ਦਾ ਕੁਨੈਕਸ਼ਨ ਲੈ ਸਕਦੇ ਹਨ| ਸਮਾਰਟ ਮੀਟਰ ‘ਤੇ ਪ੍ਰੀਪੇਡ ਬਿਲਿੰਗ ਦੀ ਸਹੂਨਤ 26 ਨਵੰਬਰ, 2020 ਨਾਲ ਪੂਰੇ ਸੂਬੇ ਵਿਚ ਸ਼ੁਰੂ ਕਰ ਦਿੱਤੀ ਗਈ ਹੈ| ਪ੍ਰੀਪੇਡ ਸਹੂਲਤ ਦੇਣ ਵਿਚ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਿਲ ਹੋ ਗਿਆ ਹੈ| ਨਿਗਮਾਂ ਨੇ ਕਰਨਾਲ, ਗੁਰੂਗ੍ਰਾਮ, ਪੰਚਕੂਲਾ, ਪਾਣੀਪਤ ਅਤੇ ਫਰੀਦਾਬਾਦ ਆਦਿ ਸ਼ਹਿਰਾਂ ਵਿਚ 10 ਲੱਖ ਸਮਾਰਟ ਮੀਟਰ ਲਗਾਉਣ ਲਈ 11 ਜੁਲਾਈ, 2018 ਨੂੰ ਈਈਐਸਐਲ ਨਾਲ ਸਮਝੌਤਾ ਕੀਤਾ ਸੀ| ਈਈਐਸਐਲ ਨੇ ਐਲਡਟੀ ਫਾਰਮ ਨਾਲ ਸਮਝੌਤਾ ਕੀਤਾ ਹੈ, ਜੋ ਹਰਿਆਣਾ ਵਿਚ ਸਮਾਰਟ ਮੀਟਰ ਲਗਾਉਣ ਦਾ ਕੰਮ ਕਰ ਰਹੀ ਹੈ|ਬਿਜਲੀ ਨਿਗਮ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰੀ-ਪੇਡ ਕੁਨੈਕਸ਼ਨ ਲੈਣ ‘ਤੇ ਕੋਈ ਵੀ ਐਡਵਾਂਸ ਨਹੀਂ ਦੇਣਾ ਹੋਵੇਗਾ ਅਤੇ ਨਾਲ ਹੀ ਮੀਟਰ ਰੀਡਿੰਗ ਲੈਣ ਦਾ ਝੰਝਟ ਵੀ ਖਤਮ ਹੋਵੇਗਾ| ਖਪਤਕਾਰਾਂ ਨੂੰ ਮਹੀਨੇ ਦੇ ਮੌਜ਼ੂਦਾ ਬਿਜਲ ਬਿਲ ਦੀ ਐਸਓਪੀ ‘ਤੇ 5 ਫੀਸਦੀ ਦੀ ਛੋਟ ਮਿਲੇਗੀ| ਖਪਤਕਾਰ ਮੋਬਾਇਲ ਐਪਲੀਕੇਸ਼ਨ ਰਾਹੀਂ ਆਪਣਾ ਅਕਾਊਂਟ ਬੈਲੇਸ ਚੈਕ ਕਰ ਸਕਦਾ ਹੈ|ਉਨਾਂ ਦਸਿਆ ਕਿ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ 20 ਕਿਲੋਵਾਟ ਤਕ ਦੇ ਲੋਡ ਵਾਲੇ ਘਰੇਲੂ, ਗੈਰ-ਘਰੇਲੂ ਤੇ ਸਨਅਤੀ ਸ਼੍ਰੇਣੀ ਦੇ ਮੌਜ਼ੂਦਾ ਸਮਾਰਟ ਮੀਟਰ ਖਪਤਕਾਰਾਂ ਲਈ ਪ੍ਰੀਪੇਡ ਬਿਲਿੰਗ ਸਹੂਲਤ ਸ਼ੁਰੂ ਕੀਤੀ ਹੈ| ਇਸ ਸਹੂਲਤ ਨਾਲ ਖਪਤਕਾਰ ਆਪਣੀ ਬਿਜਲੀ ਖਪਤ ਵਿਚ ਸੁਧਾਰ ਕਰਕੇ ਬਿਜਲੀ ਬਿਲਾਂ ਵਿਚ ਬਚਤ ਕਰ ਸਕੇਗਾ| ਮੌਜ਼ੂਦਾ ਸਮਾਰਟ ਮੀਟਰ ਖਪਤਕਾਰ ਆਪਣੇ ਪੋਸਟ ਪੇਡ ਬਿਲਿੰਗ ਨੂੰ ਪ੍ਰੀਪੇਡ ਬਿਲਿੰਗ ਵਿਚ ਬਦਲਣ ਲਈ ਆਪਣੇ ਸਬੰਧਤ ਬਿਜਲੀ ਦਫਤਰ ਜਾਂ ਡਿਸਕਾਮ ਕਾਲ ਸੈਂਟਰ 1912 ‘ਤੇ ਸੰਪਰਕ ਕਰ ਸਕਦੇ ਹਨ|ਉਨਾਂ ਦਸਿਆ ਕਿ ਨਿਗਮਾਂ ਵੱਲੋਂ ਅਜੇ ਤਕ ਕਰਨਾਲ, ਪੰਚਕੂਲਾ, ਪਾਣੀਪਤ ਅਤੇ ਗੁਰੂਗ੍ਰਾਮ ਆਦਿ ਸ਼ਹਿਰਾਂ ਵਿਚ ਲਗਭਗ 2.25 ਲੱਖ ਸਮਾਰਟ ਮੀਟਰ ਲਗਾਏ ਹਨ| ਇਸ ਲਈ ਖਪਤਕਾਰਾਂ ਤੋਂ ਬਿਨਾਂ ਕਿਸੇ ਵਾਧੂ ਫੀਸ ਲਈ ਮੌਜ਼ਦਾ ਪੁਰਾਣੇ ਮੀਟਰਾਂ ਨੂੰ ਸਮਾਰਟ ਮੀਟਰਾਂ ਵਿਚ ਬਦਲ ਦਿੱਤਾ ਹੈ| ਉਨਾਂ ਅੱਗੇ ਦਸਿਆ ਕਿ ਜੇਕਰ ਖਪਤਕਾਰ ਆਪਣੇ ਖਾਤੇ ਨੂੰ ਰਿਚਾਰਜ ਕਰਨ ਵਿਚ ਅਸਫਲ ਰਹਿੰਦਾ ਹੈ ਤਾਂ ਬੈਲੇਂਸ ਖਤਮ ਹੋਣ ਦੇ 48 ਘੰਟਿਆਂ ਅੰਦਰ ਕੁਨੈਕਸ਼ਨ ਕੱਟ ਦਿੱਤੀ ਜਾਵੇਗਾ| ਖਪਤਕਾਰ ਨੂੰ ਆਖਰੀ ਰਿਚਾਰਜ ਦੀਪ ਰਕਮ 30, 20 ਅਤੇ 10 ਫੀਸਦੀ ਰਹਿ ਜਾਣ ‘ਤੇ ਬਾਕੀ ਬੈਲੇਂਸ ਸਬੰਧੀ ਐਸਐਮਐਸ ਰਾਹੀਂ ਦਸਿਆ ਜਾਵੇਗਾ|