ਉਦਯੋਗ ਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਨਫੋਸਿਸ ਕੈਂਪਸ ਦਾ ਕੀਤਾ ਦੌਰਾ
ਚੰਡੀਗੜ – ਮੁਹਾਲੀ ਜੋ ਕਿ ਰਾਜ ਦੇ ਅਗਲੇ ਵੱਡੇ ਆਈ.ਟੀ. ਹੱਬ ਵਜੋਂ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਇੰਫੋਸਿਸ, ਸਾੱਫਟਵੇਅਰ ਟੈਕਨਾਲੋਜੀ ਪਾਰਕ ਆਫ ਇੰਡੀਆ (ਐਸ.ਟੀ.ਪੀ.ਆਈ), ਕੁਆਰਕ ਸਿਟੀ, ਬੈਸਟੈਕ ਟਾਵਰਜ਼ ਵਰਗੀਆਂ ਸਿਰਮੌਰ ਆਈ.ਟੀ. ਕੰਪਨੀਆਂ ਦੀ ਮੌਜੂਦਗੀ ,ਆਈ.ਟੀ. ਖੇਤਰ ਵਿਚ ਵਿਸ਼ਵ ਪੱਧਰ ’ਤੇ ਸ਼ਹਿਰ ਦੇ ਵੱਧ ਰਹੇ ਕੱਦ ਦੀ ਗਵਾਹੀ ਭਰਦੀ ਹੈਇਹ ਪ੍ਰਗਟਾਵਾ ਅੱਜ ਇਥੇ ਇਨਵੈਸਟਮੈਂਟ ਪ੍ਰੋਮੋਸ਼ਨ, ਉਦਯੋਗ ਅਤੇ ਵਣਜ ਅਤੇ ਆਈ.ਟੀ. ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਇਨਫੋਸਿਸ ਕੈਂਪਸ ਵਿੱਚ ਆਪਣੀ ਫੇਰੀ ਦੌਰਾਨ ਕੀਤਾ ਅਤੇ ਆਈ.ਟੀ ਸਿਟੀ ਮੁਹਾਲੀ ਵਿਖੇ ਇੰਫੋਸਿਸ ਦੇ ਵਿਸਥਾਰ ਸਬੰਧੀ ਯੋਜਨਾਵਾਂ ਤੋਂ ਜਾਣੂ ਕਰਵਾਇਆ।ਆਈ.ਟੀ. ਖੇਤਰ ਨੂੰ ਹੋਰ ਪ੍ਰਫੁੱਲਿਤ ਕਰਨ ਸਬੰਧੀ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਗਮਾਡਾ ਰਾਹੀਂ ਆਈ.ਟੀ. ਸਿਟੀ ਮੋਹਾਲੀ ਵਿਖੇ ਆਈ.ਟੀ / ਆਈਟੀਈਐਸ ਖੇਤਰ ਦੀਆਂ ਸੰਭਾਵਿਤ ਕੰਪਨੀਆਂ ਨੂੰ ਪਲਾਟਾਂ ਦੀ ਪੇਸ਼ਕਸ਼ ਕਰ ਰਹੀ ਹੈ ਜਿਸ ਵਿਚ ਵਿਸ਼ਵ ਪੱਧਰ ਦੀਆਂ ਅਤਿ ਆਧੁਨਿਕ ਸਹੂਲਤਾਂ ਅਤੇ ਆਲਮੀ ਪੱਧਰ ਦਾ ਬੁਨਿਆਦੀ ਢਾਂਚਾ ਮੌਜੂਦ ਹੈ। ਇਸ ਤੋਂ ਇਲਾਵਾ ਰਣਨੀਤਕ ਤੌਰ ‘ਤੇ ਆਈ.ਟੀ. ਸਿਟੀ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਸਥਿਤ ਹੈ ਅਤੇ ਚਾਰੋ ਪਾਸਿਆਂ ਤੋਂ ਐਰੋਸਿਟੀ , ਵਿਸ਼ਵ ਵਪਾਰ ਕੇਂਦਰ, ਪ੍ਰਮੁੱਖ ਖੋਜ ਅਤੇ ਅਕਾਦਮਿਕ ਸੰਸਥਾਵਾਂ ਨਾਲ ਘਿਰਿਆ ਹੋਇਆ ਹੈ। ਪ੍ਰਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਇਸ ਖੇਤਰ ਵਿਚ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਜਿਵੇਂ ਆਈ.ਆਈ.ਟੀ. ਰੋਪੜ, ਇੰਡੀਅਨ ਸਕੂਲ ਆਫ਼ ਬਿਜ਼ਨਸ, ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐਨ.ਆਈ.ਪੀ.ਈ.ਆਰ.), ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈ.ਆਈ.ਐਸ.ਈ.ਆਰ.), ਨੈਸ਼ਨਲ ਐਗਰੀ ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ (ਨੈਬੀ) ਨਾਲ ਘਿਰਿਆ ਹੋਇਆ ਹੈ ਜੋ ਕਿ ਮੁਹਾਲੀ ਨੂੰ ਪੰਜਾਬ ਦੇ ਇਕ ਆਧੁਨਿਕ ਇਨੋਵੇਸ਼ਨ / ਟੈਕਨੀਕਲ ਹੱਬ ਵਜੋਂ ਵਿਕਸਤ ਕਰਨ ਵਿਚ ਸਹਾਇਤਾ ਕਰ ਰਿਹਾ ਹੈ।ਅੱਗੇ ਦੱਸਦਿਆਂ ਉਨਾਂ ਕਿਹਾ ਕਿ ਵਿੱਤੀ ਸਾਲ 2019- 20 ਦੌਰਾਨ ਆਈ ਟੀ / ਆਈ.ਟੀ.ਐਸ ਖੇਤਰ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਲਗਭਗ 600 ਕਰੋੜ ਰੁਪਏ ਤੱਕ ਜਾ ਪਹੁੰਚਿਆ ਹੈ ਜੋ ਕਿ ਵਿੱਤੀ ਸਾਲ 2018-19 ਵਿਚ 345 ਕਰੋੜ ਰੁਪਏ ਅਤੇ ੇ. 2017-18 ਵਿਚ 120 ਕਰੋੜ ਰੁਪਏ ਸੀ ਜਿਸ ਨਾਲ ਵਿੱਤੀ ਸਾਲ 19-20 ਵਿੱਚ ਵਿੱਤੀ ਸਾਲ 17-18 ਦੇ ਮੁਕਾਬਲੇ ਆਈਟੀ / ਈਐਸਡੀਐਮ ਖੇਤਰ ਦੇ ਨਿਵੇਸ਼ ਵਿੱਚ 500 ਫੀਸਦੀ ਵਾਧਾ ਹੋਇਆ ਹੈ। ਪੰਜਾਬ ਵਿੱਚ ਨਵੀਆਂ ਤਕਨਾਲੋਜੀਆਂ ਜਿਵੇਂ ਬਿਗ ਡੈਟਾ, ਏਆਈ, ਮਸ਼ੀਨ ਲਰਨਿੰਗ, ਐਕਸੋਸਕੈੇਟਨ, ਡੈਵਓਪਸ ਕੰਸਲਟਿੰਗ, ਡੇਟਾ ਵੇਅਰਹਾਊਸਿੰਗ, ਐਕਸਡੀ ਡਿਜ਼ਾਈਨ ਸਟੂਡੀਓ, ਹੈਲਥਕੇਅਰ ਲਈ ਪ੍ਰੀਵੈਂਟਿਵ ਐਂਡ ਅਸਿਸਟੇਟਿਵ ਟੈਕਨਾਲੋਜੀ , ਫੈਬ ਮੈਨੂਫੈਕਚਰਿੰਗ, ਟੈਲੀਕਾਮ ਉਪਕਰਣ, ਇਲੈਕਟ੍ਰਾਨਿਕ ਟੈਸਟਿੰਗ ਲੈਬਜ਼, ਅਤਿ ਆਧੁਨਿਕ ਐਸ.ਐਮ.ਟੀ. ਉਤਪਾਦਨ ਇਕਾਈਆਂ ਵਿਚ ਕੰਮ ਕਰਨ ਵਾਲੀਆਂ 250 ਆਈ ਟੀ / ਆਈ ਟੀ ਆਈ ਕੰਪਨੀਆਂ ਦੀ ਮੌਜੂਦਗੀ ਨਾਲ ਆਈਟੀ ਖੇਤਰ ਵਿੱਚ ਇਕ ਮਜ਼ਬੂਤ ਤੇ ਅਨੁਕੂਲ ਵਾਤਾਵਰਣ ਸਿਰਜਿਆ ਹੈ। ਇੰਫੋਸਿਸ ਨੂੰ 50 ਏਕੜ ਪਲਾਟ ਅਲਾਟ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕੰਪਨੀ ਦੇ ਵਿਕਾਸ ਕੇਂਦਰ ਦੇ ਮੁਖੀ ਸਮੀਰ ਗੋਇਲ ਨੇ ਕਿਹਾ ਕਿ ਇੰਫੋਸਿਸ ਨੇ ਸਾਲ 2017 ਵਿੱਚ ਮੁਹਾਲੀ ਵਿੱਚ ਆਪਣਾ ਕੰਮਕਾਜ ਸ਼ੁਰੂ ਕੀਤਾ ਸੀ ਅਤੇ ਇਸ ਖੇਤਰ ਵਿੱਚ ਆਪਣੀਆਂ ਜੜਾਂ ਹੋਰ ਮਜ਼ਬੂਤ ਕਰਨ ਲਈ ਵਿਕਾਸ ਦੇ ਰਾਹ ’ਤੇ ਚੱਲ ਰਿਹਾ ਹੈ। ਉਨਾਂ ਨੇ ਮੁਹਾਲੀ ਦੇ ਆਈਟੀ ਸਿਟੀ ਕੈਂਪਸ ਵਿਖੇ ਆਪਣੀ ਕੰਪਨੀ ਦੇ ਵਿਸਥਾਰ ਕਰਨ ਦੀ ਯੋਜਨਾ ਵੀ ਸਾਂਝੀ ਕੀਤੀ ਅਤੇ ਵੱਖ ਵੱਖ ਵਿਦੇਸ਼ੀ ਕਲਾਇੰਟਸ ਨੂੰ 25 ਕਰੋੜ ਰੁਪਏ ਦੇ ਨਿਵੇਸ਼ 200 ਕਰਮਚਾਰੀਆਂ ਦੀ ਬੈਠਣ ਸਮਰੱਥਾ ਵਾਲੇ ਐਸਈਜ਼ੈਡ ਸਿੰਗਲ ਯੁਨਿਟ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਦਿੱਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮੀਰ ਗੋਇਲ ਨੇ ਕਿਹਾ ਕਿ ਸੰਕਟਕਾਲੀ ਸਥਿਤੀ ਦੇ ਬਾਵਜੂਦ, ਇੰਫੋਸਿਸ ਨੇ ਮੁਹਾਲੀ ਵਿਖੇ 110 ਕਰੋੜ ਰੁਪਏ ਦੇ ਨਿਵੇਸ਼ ਨਾਲ 1500 ਸਾੱਫਟਵੇਅਰ ਪੇਸ਼ੇਵਰਾਂ , ਹੋਰ ਸਹਾਇਤਾ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੇ ਲਈ ਇਕ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਸਥਾਪਨਾ ਕਰਨ ਦੀ ਤਜਵੀਜ਼ ਰੱਖੀ ਹੈ।