ਨੋਇਡਾ – ਗੌਤਮਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਬੀਟਾ-2 ਥਾਣਾ ਖੇਤਰ ਵਿੱਚ ਯਮੁਨਾ ਐਕਸਪ੍ਰੈਸ ਵੇਅ ਤੇ ਦਰਦਨਾਕ ਸੜਕ ਹਾਦਸਾ ਵਾਪਰਿਆ| ਇਸ ਹਾਦਸੇ ਵਿੱਚ ਇਨੋਵਾ ਕਾਰ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ| ਇਨੋਵਾ ਕਾਰ ਬੇਕਾਬੂ ਹੋ ਕੇ ਅੱਗੇ ਚੱਲ ਰਹੀ ਰੋਡਵੇਜ਼ ਬੱਸ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ| ਪੁਲੀਸ ਡਿਪਟੀ ਕਮਿਸ਼ਨ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਇਕ ਇਨੋਵਾ ਕਾਰ ਵਿੱਚ ਸਵਾਰ ਹੋ ਕੇ 5 ਵਿਅਕਤੀ ਆਗਰਾ ਤੋਂ ਨੋਇਡਾ ਵੱਲ ਆ ਰਹੇ ਸਨ| ਉਨ੍ਹਾਂ ਦੱਸਿਆ ਕਿ ਬੀਟਾ-2 ਥਾਣਾ ਖੇਤਰ ਵਿੱਚ ਯਮੁਨਾ ਐਕਸਪ੍ਰੈਸ ਵੇਅ ਤੇ ਐਚ.ਪੀ. ਪੈਟਰੋਲ ਪੰਪ ਨੇੜੇ ਕਾਰ ਅੱਗੇ ਚੱਲ ਰਹੀ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ|ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇਨੋਵਾ ਕਾਰ ਵਿੱਚ ਸਵਾਰ 4 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਨੂੰ ਬੇਹੱਦ ਗੰਭੀਰ ਹਾਲਤ ਵਿੱਚ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| ਉਹਨਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਸ਼ੀਸ਼ ਚੌਹਾਨ ਵਾਸੀ ਵਸੁੰਧਰਾ (ਗਾਜ਼ੀਆਬਾਦ), ਆਲੋਕ ਕੁਮਾਰ ਗੁਪਤਾ ਵਾਸੀ ਇਸਮਾਈਲਪੁਰ ਅਮਰਨਗਰ (ਫਰੀਦਾਬਾਦ, ਹਰਿਆਣਾ), ਮਣੀਗੰਦਨ ਮਾਇਕਨ ਦੇਵਕਰ ਵਾਸੀ ਉਲਹਾਸਨਗਰ ਅਤੇ ਫਿਰੋਜ਼ ਵਾਸੀ ਗੜ੍ਹੀ ਬਿਚਿੱਤਰ (ਆਗਰਾ) ਦੇ ਰੂਪ ਵਿੱਚ ਹੋਈ ਹੈ| ਉਨ੍ਹਾਂ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਪਹਿਚਾਣ ਪ੍ਰਿੰਸ ਪਾਲ ਵਾਸੀ ਫਰੀਦਾਬਾਦ ਦੇ ਰੂਪ ਵਿੱਚ ਹੋਈ ਹੈ| ਉਨ੍ਹਾਂ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਪਹਿਚਾਣ ਪ੍ਰਿੰਸ ਪਾਲ ਵਾਸੀ ਫਰੀਦਾਬਾਦ ਦੇ ਰੂਪ ਵਿੱਚ ਹੋਈ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ| ਉਹਨਾਂ ਦੱਸਿਆ ਕਿ ਇਹ ਲੋਕ ਇਕ ਇਵੈਂਟ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਆਗਰਾ ਵਿੱਚ ਆਯੋਜਿਤ ਕਿਸੇ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਬਾਅਦ ਘਰ ਆ ਰਹੇ ਸਨ|