ਚੰਡੀਗੜ – ਸ਼ਿਕਾਇਤਾਂ ਦੇ ਜਲਦੀ ਹੱਲ ਅਤੇ ਜਲਦੀ ਪ੍ਰਤੀਕ੍ਰਿਆ ਦੇ ਚਲਦੇ ਹਰਿਆਣਾ ਮੁੱਖ ਮੰਤਰੀ ਸੋਸ਼ਲ ਮੀਡੀਆ ਗਵਰਨੈਂਸ ਟ੍ਰੈਕਰ (ਐਸਜੀਐਮਟੀ) ਸੂਬਾਵਾਸੀਆਂ ਤੋਂ ਢੇਰਾਂ ਧੰਨਵਾਦ ਸੰਦੇਸ਼ ਅਤੇ ਖੂਬ ਸ਼ਲਾਘਾ ਸਮੇਟ ਰਿਹਾ ਹੈ|ਪਿਛਲੇ ਇਕ ਹਫਤੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਦਫਤਰ ਦੇ ਟਵੀਟਰ ਹੈਂਡਲ ਨੂੱ ਕਈ ਅਜਿਹੇ ਸੰਦੇਸ਼ ਮਿਲੇ ਹਨ ਜਿਨਾਂ ਵਿਚ ਲੋਕਾਂ ਨੇ ਅਧਿਕਾਰਿਕ ਟਵੀਟਰ ਹੈਂਡਲ ‘ਤੇ ਕੀਤੀ ਗਈ ਸ਼ਿਕਾਇਤਾਂ ਦੇ ਜਲਦੀ ਹੰਲ ਲਈ ਧੰਨਵਾਦ ਪ੍ਰਗਟਾਇਆ ਹੈ|ਅਜਿਹੇ ਹੀ ਇਕ ਟਵੀਟ ਵਿਚ ਰਾਮਫਲ ਨੇ ਰਾਜ ਸਰਕਾਰ ਵੱਲੋਂ ਬੁਢਾਪਾ ਪੈਂਸ਼ਨ ਜਾਰੀ ਨਾ ਕਰਨ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਸੀ ਜਿਸ ਦਾ ਤੁਰੰਤ ਹੱਲ ਕਰ ਦਿੱਤਾ ਗਿਆ| ਰਾਮਫਲ ਨੇ ਇਸ ‘ਤੇ ਧੰਨਵਾਦ ਪ੍ਰਗਟਾਉਂਦੇ ਹੋਏ, ਟਵੀਟ ਕਰ ਕਿਹਾ ਕਿ ਉਨਾਂ ਦੀ ਸ਼ਿਕਾਇਤ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਉਨਾਂ ਦਾ ਮਜਬੂਤ ਭਰੋਸਾ ਹੈ ਕਿ ਰਾਜ ਸੁਰੱਖਿਅਤ ਹੱਥਾ ਵਿਚ ਹੈ|ਇਕ ਹੋਰ ਟਵੀਟ ਵਿਚ ਜਿਲਾ ਚਰਖੀ ਦਾਦਰੀ ਦੇ ਮੂਲ ਨਿਵਾਸੀ ਸਦਾਨੰਦ ਛਿੱਲਰ ਨੇ ਐਸਜੀਐਮਟੀ ਵੱਲੋਂ ਪ੍ਰਦਾਨ ਕੀਤੀ ਗਈ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨਾਂ ਦੀ ਸ਼ਿਕਾਇਤ ਦਾ ਜਲਦੀ ਹੱਲ ਕਰ ਦਿੱਤਾ ਗਿਆ| ਉਨਾਂ ਦਾ ਕਹਿਨਾ ਸੀ ਕਿ ਉਨਾਂ ਨੇ ਹਾਲ ਹੀ ਵਿਚ ਝੋਨਾ ਖਰੀਦ ਦੌਰਾਨ ਇਕ ਸ਼ਿਕਾਇਤ ਕੀਤੀ ਸੀ ਜਿਸ ਦੇ ਬਾਅਦ ਉਨਾਂ ਨੇ ਤੁਰੰਤ ਸਬੰਧਿਤ ਦਫਤਰ ਤੋਂ ਇਕ ਫੋਨ ਆਇਆ| ਗਲਬਾਤ ਦੌਰਾਨ ਚਰਖੀ ਦਾਦਰੀ ਮੰਡੀ ਵਿਚ ਅਧਿਕਾਰੀਆਂ ਦੇ ਨਾਲ ਉਨਾਂ ਦੀ ਗਲ ਕਰਵਾਈ ਗਈ ਅਤੇ ਉਨਾਂ ਦੀ ਸ਼ਿਕਾਇਤ ਨੂੰ ਪ੍ਰਾਥਮਿਕਤਾ ਨਾਲ ਹੱਲ ਕਰ ਦਿੱਤਾ ਗਿਆ| ਸਦਾਨੰਦ ਛਿੱਲਰ ਨੇ ਆਪਣੇ ਟਵੀਟ ਵਿਚ ਕਿਹਾ ਕਿ ਇਸ ਸਮਸਿਆ ਦਾ ਹੱਲ ਦੋ ਦਿਨਾਂ ਦੇ ਅੰਦਰ ਹੋ ਗਿਆ ਅਤੇ ਉਹ ਸਬੰਧਿਤ ਵਿਭਾਗ ਦੇ ਧੰਨਵਾਦੀ ਹਨ| ਉਨਾਂ ਨੇ ਕਿਹਾ ਕਿ ਜਲਦੀ ਪ੍ਰਤੀਕ੍ਰਿਆ ਤੋਂ ਪਤਾ ਚਲਦਾ ਹੈ ਕਿ ਰਾਜ ਸਰਕਾਰ ਲੋਕਾਂ ਦੇ ਪ੍ਰਤੀ ਨਿਰਮਤਾ ਵਾਲੇ ਹਨ|ਗੁਰੂਗ੍ਰਾਮ ਦੇ ਰਹਿਣ ਵਾਲੇ ਵਿਪਿਨ ਸ਼ੁਕਲਾ ਆਪਣੇ ਇਲਾਕੇ ਵਿਚ ਖੁੱਲੇ ਗੱਡੇ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਸੀ| ਇਸ ‘ਤੇ ਸਬੰਧਿਤ ਅਧਿਕਾਰੀਆਂ ਵੱਲੋਂ ਤੁਰੰਤ ਗੱਡੇ ਦੀ ਮੁਰੰਮਤ ਕਰਵਾਈ ਗਈ| ਬਾਅਦ ਵਿਚ, ਵਿਪਿਨ ਸ਼ੁਕਲਾ ਨੇ ਆਪਣੇ ਟਵੀਟ ਵਿਚ ਉਨਾਂ ਨੂੰ ਸਾਰੇ ਅਧਿਕਾਰੀਆਂ ਦਾ ਧੰਨਵਾਦ ਪ੍ਰਗਟਾਇਆ, ਜਿਨਾਂ ਨੇ ਉਨਾਂ ਦੀ ਸ਼ਿਕਾਇਤ ਦਾ ਜਲਦੀ ਹੱਲ ਕੀਤਾ ਸੀ|ਇਸ ਤਰਾ, ਗੁਰੂਗ੍ਰਾਮ ਨਿਵਾਸੀ ਮਨੀਸ਼ਾ ਨੇ ਸਥਾਨਕ ਡਿਪੋ ਵਿਚ ਰਾਸ਼ਨ ਦੀ ਸਪਲਾਈ ਦੇ ਬਾਰੇ ਸ਼ਿਕਾਇਤ ਕੀਤੀ ਸੀ| ਉਨਾਂ ਨੇ ਸ਼ਿਕਾਇਤ ਵਿਚ ਦਸਿਆ ਕਿ ਡਿਪੋ ਮਾਲਿਕ ਦਾ ਕਹਿਨਾ ਹੈ ਕਿ ਸਰਕਾਰ ਹੁਣ ਮੁਫਤ ਰਾਸ਼ਨ ਨਹੀਂ ਦਿੰਦੀ| ਸਬੰਧਿਤ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਤੁਰੰਤ ਚੁਕਿਆ ਗਿਆ ਅਤੇ ਦੋ ਦਿਨਾਂ ਦੇ ਅੰਦਰ ਇਸ ਮੁੱਦੇ ਨੂੰ ਸੁਲਝਾ ਲਿਆ ਗਿਆ| ਮਨੀਸ਼ਾ ਨੇ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨਾਂ ਦਾ ਮੁੱਦਾ ਹੱਲ ਹੋ ਗਿਆ ਹੈ|ਰਾਹੁਲ ਮਿੱਤਲ ਨੇ ਹਿਸਾਰ ਵਿਚ ਇਕ ਨਵੀਂ ਨਿਰਮਾਣਿਤ ਸੜਕ ਦੇ ਵਿਚ ਇਕ ਖੰਬੇ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਸੀ| ਉਨਾਂ ਨੇ ਸਬੰਧਿਤ ਅਧਿਕਾਰੀਆਂ ਤੋਂ ਇਸ ਨੂੰ ਹਟਾਉਣ ਦਾ ਅਪੀਲ ਕੀਤੀ ਕਿਉਂਕਿ ਇਸ ਨਾਲ ਦੁਰਘਟਨਾ ਹੋਣ ਦਾ ਅੰਦੇਸ਼ਾ ਸੀ| ਸ਼ਿਕਾਇਤ ‘ਤੇ ਸਬੰਧਿਤ ਵਿਭਾਗ ਨੇ ਤੇਜੀ ਨਾਲ ਕਾਰਵਾਈ ਕੀਤੀ ਅਤੇ ਖੰਬੇ ਨੂੰ ਸ਼ਿਫਟ ਕਰ ਦਿੱਤਾ| ਰਾਹੁਲ ਨੇ ਜਲਦੀ ਕੀਤੀ ਗਈ ਕਾਰਵਾਈ ਦੇ ਲਈ ਟਵੀਟਰ ਦਾ ਧੰਨਵਾਦ ਪ੍ਰਗਟ ਕੀਤਾ| ਸੋਸ਼ਲ ਮੀਡੀਆ ਉਪਯੋਗਕਰਤਾ ਟਵੀਟਰ ‘ਤੇ ਟੈਗ ਕਰ ਸਕਦੇ ਹਨ ਅਤੇ ਆਪਣੀ ਸ਼ਿਕਾਇਤਾਂ ਦੱਸ ਸਕਦੇ ਹਨ|