ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਲਗਾਤਾਰ ਧਮਾਕਿਆਂ ਨਾਲ ਲੋਕ ਸਹਿਮ ਗਏ| ਰਿਪੋਰਟਾਂ ਮੁਤਾਬਕ ਇਹ ਧਮਾਕੇ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਹੋਏ| ਪਤਾ ਲੱਗਾ ਹੈ ਕਿ ਰਾਕੇਟ ਨਾਲ ਇੱਥੇ ਹਮਲਾ ਕੀਤਾ ਗਿਆ, ਜਿਸ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 21 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ| ਸਥਾਨਕ ਟੀਵੀ ਚੈਨਲਾਂ ਮੁਤਾਬਕ ਇੱਥੇ 14 ਰਾਕੇਟ ਦਾਗੇ ਗਏ|ਫਿਲਹਾਲ ਇਸ ਸਬੰਧੀ ਅਧਿਕਾਰੀਆਂ ਨੇ ਕੋਈ ਬਿਆਨ ਨਹੀਂ ਦਿੱਤਾ| ਹਾਲਾਂਕਿ, ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਦੋ ਛੋਟੇ ਟਿਸਕੀ ਬੰਬ ਨਾਲ ਧਮਾਕੇ ਹੋਏ ਸਨ| ਇਨ੍ਹਾਂ ਵਿਚੋਂ ਇਕ ਨੇ ਪੁਲੀਸ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿਚ ਇਕ ਪੁਲੀਸ ਕਰਮਚਾਰੀ ਦੀ ਮੌਤ ਹੋ ਗਈ ਤੇ 3 ਤਿੰਨ ਜ਼ਖ਼ਮੀ ਹੋ ਗਏ ਸਨ| ਹਮਲਾ ਬਹੁਤ ਭਿਆਨਕ ਸੀ| ਜ਼ਖ਼ਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ| ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ|