ਚੰਡੀਗੜ੍ਹ – ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਵਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਬਾਈ ਬਾਈ ਵਿੱਚ ਮੁਰਗਿਆਂ ਦੀ ਲੜਾਈ ਦਿਖਾਉਣ ਸੰਬੰਧੀ ਗਾਇਕ ਸਿੱਧੂ ਮੂਸੇਵਾਲਾ ਅਤੇ ਟਰੂ ਮੇਕਰਜ ਅਂਡ ਗੋਲਡ ਮੀਡੀਆ ਇੰਟਰਟੇਨਮਂਟ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ| ਸਮਾਜਸੇਵੀ ਆਗੂ ਪੰਡਤ ਰਾਓ ਧਰਨੇਵਰ ਨੇ ਦਸਿਆ ਕਿ ਸਿੱਧੂ ਮੂਸੇਵਾਲਾ ਦੇ ਗਾਣੇ ਬਾਈ ਬਾਈ ਦੀ ਵੀਡੀਓ ਵਿੱਚ ਬੋਰਡ ਦੀ ਆਗਿਆ ਤੋਂ ਬਿਨਾਂ ਮੁਰਗਿਆਂ ਦੀ ਲੜਾਈ ਦਿਖਾਈ ਗਈ ਹੈ, ਜੋ ਕਿ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਦੀ ਉਲੰਘਣਾ ਹੈ| ਉਹਨਾਂ ਦੱਸਿਆ ਉਹਨਾਂ ਵਲੋਂ ਇਸਦੀ ਸ਼ਿਕਾਇਤ ਐਨੀਮਲ ਵੈਲਫੇਅਰ ਬੋਰਡ ਨੂੰ ਕੀਤੀ ਗਈ ਸੀ, ਜਿਸ ਉਪਰ ਕਾਰਵਾਈ ਕਰਦਿਆਂ ਬੋਰਡ ਦੇ ਸੈਕਟਰੀ ਡਾ. ਐਸ ਕੇ ਦੱਤਾ ਨੇ ਟਰੂ ਮੇਕਰਜ ਅਂਡ ਗੋਲਡ ਮੀਡੀਆ ਇੰਟਰਟੇਨਮਂੈਟ ਨੂੰ ਗਾਣੇ ਬਾਈ ਬਾਈ ਵਿੱਚ ਮੁਰਗਿਆਂ ਦੀ ਲੜਾਈ ਦਿਖਾਉਣ ਸਬੰਧੀ ਨੋਟਿਸ ਜਾਰੀ ਕਰਦਿਆਂ ਸੱਤ ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਹੈ ਅਤੇ ਜੇ ਸੱਤ ਦਿਨਾਂ ਤਕ ਇਸ ਨੋਟਿਸ ਦਾ ਜਵਾਬ ਨਾ ਦਿਤਾ ਗਿਆ ਤਾਂ ਸਿੱਧੂ ਮੂਸੇਵਾਲਾ ਅਤੇ ਟਰੂ ਮੇਕਰਜ ਅਂਡ ਗੋਲਡ ਮੀਡੀਆ ਇੰਟਰਟੇਨਮਂਟ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਇਆ ਜਾਵੇਗਾ|