ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਲਵ ਜਿਹਾਦ ਮਾਮਲਿਆਂ ‘ਤੇ ਕੰਟ੍ਰੋਲ ਕਰਨ ਲਈ ਸਖਤ ਕਾਨੂੰਨ ਬਣਾਇਆ ਜਾਵੇਗਾ| ਇਸ ਦਾ ਖਰੜਾ ਤਿਆਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ| ਗ੍ਰਹਿ ਮੰਤਰੀ ਨੇ ਅੱਜ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਕੀਤੀ| ਇਸ ਬਾਰੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ| ਉਨਾਂ ਕਿਹਾ ਕਿ ਇਸ ਕਾਨੂੰਨ ਦੇ ਬਣਨ ਨਾਲ ਸੂਬੇ ਵਿਚ ਕਿਸੇ ਵੀ ਵਿਅਕਤੀ ਵੱਲੋਂ ਦਬਾਅ, ਲਾਲਚ, ਕਿਸੇ ਤਰਾਂ ਦੇ ਸਾਜਿਸ਼ ਜਾਂ ਪਿਆਰ ਨਾਲ ਧਰਮ ਬਦਲਣ ਕਰਵਾਉਣ ਦੇ ਯਤਨ ‘ਤੇ ਰੋਕ ਲਗੇਗੀ ਅਤੇ ਦੋਸ਼ੀਆਂ ਖਿਲਾਲ ਸਖਤ ਕਾਰਵਾਈ ਕੀਤੀ ਜਾਵੇਗੀ|ਸ੍ਰੀ ਵਿਜ ਨੇ ਕਿਹਾ ਕਿ ਹੋਰ ਸੂਬਿਆਂ ਵਿਚ ਇਸ ਬਾਰੇ ਬਣੇ ਕਾਨੂੰਨਾਂ ਦਾ ਵੀ ਅਧਿਐਨ ਕੀਤਾ ਜਾਵੇਗਾ| ਇਸ ਕਮੇਟੀ ਵਿਚ ਗ੍ਰਹਿ ਵਿਭਾਗ, ਐਡਵੋਕੇਟ ਜਨਰਲ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ| ਮੀਟਿੰਗ ਵਿਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਪੁਲਿਸ ਡਾਇਰੈਕਟਰ ਜਰਨਲ ਮਨੋਜ ਯਾਦਵ, ਵਧੀਕ ਪੁਲਿਸ ਇੰਸਸਪੈਕਟਰ ਜਨਰਲ (ਸੀਆਈਡੀ) ਆਲੋਕ ਮਿੱਤਲ, ਵਧੀਕ ਪੁਲਿਸ ਇੰਸਪੈਕਟਰ ਜਨਰਲ ਨਵਦੀਪ ਸਿੰਘ ਵਿਕਰ ਸਮੇਤ ਹੋਰ ਅਧਿਕਾਰੀ ਮੌਜ਼ੂਦ ਸਨ|