ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕੌਮੀ ਪ੍ਰੈਸ ਦਿਵਸ ‘ਤੇ ਪੱਤਰਕਾਰਾਂ ਨੂੰ ਵਧਾਈ ਤੇ ਸ਼ੁਭਕਾਮਨਵਾਂ ਦਿੱਤੀ ਅਤੇ ਉਨਾਂ ਵੱਲੋਂ ਦੇਸ਼, ਸਮਾਜ, ਲੋਕਤੰਤਰ ਤੇ ਲੋਕਾਂ ਨੂੰ ਦਿੱਤੀ ਜਾ ਰਹੀ ਸੇਵਾਵਾਂ ਲਈ ਸ਼ਲਾਘਾ ਕੀਤੀ| ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ 19 ਦੌਰਾਨ ਉਲਟ ਸਥਿਤੀਆਂ ਵਿਚ ਪੱਤਰਕਾਰਾਂ ਨੇ ਕੋਰੋਨਾ ਯੋਧਾਵਾਂ ਵੱਜੋਂ ਲੋਕਾਂ ਨੂੰ ਇਸ ਮਹਾਮਾਰੀ ਪ੍ਰਤੀ ਚੌਕਸੀ ਤੇ ਸਾਵਧਾਨੀ ਵਰਤਨ ਦੀ, ਜੋ ਲਗਾਤਾਰ ਜਾਣਕਾਰੀ ਦਿੱਤੀ ਉਹ ਯਕੀਨੀ ਤੌਰ ‘ਤੇ ਸ਼ਲਾਘਾਯੋਗ ਹੈ|ਮੁੱਖ ਮੰਤਰੀ ਨੇ ਕਿਹਾ ਕਿ ਮੀਡਿਆ ਨੂੰ ਲੋਕਤੰਤਰ ਦਾ ਚੌਥਾ ਥਮ ਕਿਹਾ ਜਾਂਦਾ ਹੈ| ਉਨਾਂ ਨੇ ਆਸ਼ ਪ੍ਰਗਟਾਈ ਕਿ ਮੀਡਿਆ ਅੱਗੇ ਵੀ ਆਪਣੇ ਸਨਮਾਨ ਨੂੰ ਇਸ ਤਰਾਂ ਬਣਾਏ ਰੱਖੇਗਾ ਅਤੇ ਅਜਿਹੀ ਹੀ ਉਤਸਾਹ ਨਾਲ ਦੇਸ਼ ਅਤੇ ਲੋਕਾਂ ਨੂੰ ਜਾਗਰੂਕਤ ਕਰਨ ਦਾ ਕੰਮ ਕਰਦਾ ਰਹੇਗਾ|