ਚੰਡੀਗੜ – ਨੌਜੁਆਨਾਂ ਨੂੰ ਉਦਮੀ ਵੱਜੋਂ ਵਿਕਸਿਤ ਕਰਕੇ ਆਤਮਨਿਰਭਰ ਬਣਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 11 ਫਰਵਰੀ, 2021 ਨੂੰ ਪੰਡਿਤ ਦੀਨ ਦਯਾਲ ਉਪਾਧਿਏ ਦੀ ਜੈਯੰਤੀ ‘ਤੇ ਰਿਟੇਲ ਐਕਸਪੇਂਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ| ਇਸ ਦੇ ਤਹਿਤ ਸੂਬੇ ਵਿਚ 2000 ਰਿਟੇਲ ਆਊਟਲੇਟ ਖੋਲੇ ਜਾਣਗੇ| ਸੂਬਾ ਸਰਕਾਰ ਦੀ ਸੋਚ ਅੰਤਯੋਦਯ ਦੀ ਭਾਵਨਾ ਅਨੁਸਾਰ ਹਰਿਆਣਾ ਦੇ ਆਖਰੀ ਵਿਅਕਤੀ ਤਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈ|ਇਹ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਰਿਟੇਲ ਆਊਟਲੇਟ ਸਥਾਪਿਤ ਕਰਨ ਦੇ ਸਬੰਧ ਵਿਚ ਹਰਿਆਣਾ ਅਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਦੀ ਇਕ ਮੀਟਿੰਗ ਵਿਚ ਕੀਤਾ ਗਿਆ| ਇਸ ਮੀਟਿੰਗ ਵਿਚ ਖੇਤੀਬਾੜੀ ਮੰਤਰੀ ਜੇ.ਪੀ.ਦਲਾਲ ਤੇ ਸਹਿਕਾਰਤਾ ਮੰਤਰੀ ਬਨਵਾਰੀ ਲਾਲ ਵੀ ਹਾਜਿਰ ਸਨ| ਮੀਟਿੰਗ ਵਿਚ ਪ੍ਰੋਜੈਕਟ ਨੂੰ ਲਾਗੂਕਰਨ ਲਈ ਈ-ਟੇਂਡਰਿੰਗ ਰਾਹੀਂ ਏਜੰਸੀ ਦੀ ਚੋਣ ਕੀਤੀ ਗਈ|ਪ੍ਰੋਜੈਕਟ ਦੀ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਹਰਿਆਣਾ ਅਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਰੋਹਿਤ ਯਾਦਵ ਨੇ ਦਸਿਆ ਕਿ ਪੇਂਡੂ ਖੇਤਰ ਵਿਚ 1500 ਅਤੇ ਸ਼ਹਿਰੀ ਖੇਤਰ ਵਿਚ 500 ਰਿਟੇਲ ਆਊਟਲੇਟ ਖੋਲੇ ਜਾਣਗੇ| ਪੇਂਡੂ ਖੇਤਰ ਵਿਚ ਸਰਕਾਰ ਵੱਲੋਂ ਆਊਟਲੇਟ ਤਿਆਰ ਕਰਕੇ ਨੌਜੁਆਨਾਂ ਨੂੰ ਦਿੱਤੇ ਜਾਣਗੇ| ਮਹਿਲਾ ਸਸ਼ਕਤੀਕਰਣ ਨੂੰ ਪ੍ਰੋਤਸਾਹਿਤ ਦੇਣਾ ਅਤੇ ਨੌਜੁਆਨਾਂ ਪ੍ਰੋਤਸਾਹਿਤ ਕਰਨ ਲਈ ਫੈਂ੍ਰਚਾਇਜੀ ਨੀਤੀ ਵਿਚ ਪ੍ਰਵਧਾਨ ਵੀ ਕੀਤਾ ਜਾਵੇਗਾ|!ਉਨਾਂ ਦਸਿਆ ਕਿ ਇੰਨਾਂ ਰਿਟੇਲ ਆਊਟਲੇਟ ਵਿਚ ਮੁੱਖ ਤੌਰ ‘ਤੇ ਰੋਜਾਨਾ ਦੇ ਉਤਪਾਦ ਤੇ ਖਾਣ ਪਦਾਰਥ ਰੱਖੇ ਜਾਣਗੇ| ਇੰਨਾਂ ਆਊਟਲੇਟ ਵਿਚ 30 ਫੀਸਦੀ ਉਤਪਾਦ ਸਰਕਾਰੀ ਅਦਾਰਿਆਂ ਜਿਵੇਂ ਕਿ ਹੈਫੇਡ, ਵੀਟਾ, ਅਮੂਲ, ਨੈਫੇਡ, ਖਾਦੀ ਬੋਰਡ, ਸਵੈ ਸਹਾਇਤ ਸਮੂਹ ਅਤੇ ਕਿਸਾਨ ਉਤਪਾਦਕ ਸੰਗਠਨ ਆਦਿ ਰੱਖੇ ਜਾਣਗੇ| ਇਸ ਤੋਂ ਇਲਾਵਾ, 30 ਫੀਸਦੀ ਉਤਪਾਦ ਹਰਿਆਣਾ ਤੇ ਨੇੜਲੇ ਖੇਤਰ ਦੇ ਛੋਟੇ, ਮੱਧਰੇ ਤੇ ਸੂਖਮ ਉਦਯੋਗਾਂ ਵੱਲੋਂ ਤਿਆਰ ਉਤਪਾਦ ਰੱਖੇ ਜਾਣਗੇ| ਨਾਲ ਹੀ, 40 ਫੀਸਦੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮਸ਼ਹੂਰ ਬ੍ਰਾਂਡ ਦੇ ਵੀ ਉਤਪਾਦ ਰੱਖੇ ਜਾਣਗੇ| ਇੰਨਾਂ ਆਊਟਲੇਟ ‘ਤੇ ਉੱਚ ਗੁਣਵੱਤਾ ਵਾਲੇ ਉਤਪਾਦ ਹੀ ਰੱਖੇ ਜਾਣਗੇ|ਉਨਾਂ ਦਸਿਆ ਕਿ ਇੰਨਾਂ ਆਊਟਲੇਟ ਨੂੰ ਸਥਾਪਿਤ ਕਰਨ ਲਈ ਨਿੱਜੀ ਖੇਤਰ ਦੀ ਲਾਜਿਸਿਟਕ ਤੇ ਸਪਲਾਈ ਚੈਨ ਪ੍ਰਬੰਧਨ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿਸ ਨਾਲ ਸਾਰੇ ਆਊਟਲੇਟ ‘ਤੇ ਇਕ ਬਰਾਬਰੀ ਦੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਉਪਲੱਬਧਤਾ ਯਕੀਨੀ ਹੋ ਸਕੇਗੀ| ਕੇਂਦੀਰੀਕ੍ਰਿਤ ਆਈ.ਟੀ. ਪ੍ਰਣਾਲੀ ਦੇ ਤਹਿਤ ਸੌ ਫੀਸਦੀ ਕੰਪਿਊਟਰ ਆਪਰੇਟਿਡ ਆਊਟਲੇਟ ਹੋਣਗੇ| ਲੈਣ-ਦੇਣ ਈ-ਬਿਲ ਰਾਹੀਂ ਹੋਵੇਗਾ| ਆਊਟਲੇਟ ਮਾਲਕ ਲਈ ਨੌਜੁਆਨਾਂ ਨੂੰ ਸਰਕਾਰ ਵੱਲੋਂ ਸਿਖਲਾਈ ਵੀ ਦਿੱਤੀ ਜਾਵੇਗੀ| ਸਰਕਾਰ ਦਾ ਮੰਤਵ ਉਤਪਾਦਕ, ਦੁਕਾਨਦਾਰ ਅਤੇ ਗ੍ਰਾਹਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਹੈ|ਉਨਾਂ ਦਸਿਆ ਕਿ ਇਸ ਪ੍ਰੋਜੈਕਟ ਦੇ ਸਫਲ ਲਾਗੂਕਰਨ ਲਈ ਹਰਿਆਣਾ ਅਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਲਿਮਟਿਡ ਦੇ ਤਹਿਤ ਇਕ ਵੱਖਰਾ ਡਿਵੀਜਨ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਵਿਚ ਅਜਿਹੇ ਮਾਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨਾਂ ਨੂੰ ਇਸ ਤਰਾਂ ਦੇ ਪ੍ਰੋਜੈਕਟ ਨੂੰ ਚਲਾਉਣ ਦਾ ਲੰਬਾ ਤਜੁਰਬਾ ਹੈ|