ਚੰਡੀਗੜ – ਹਰਿਆਣਾ ਰਾਜ ਹਜ ਕਮੇਟੀ ਨੇ ਸਾਲ 2021 ਵਿਚ ਹਜ ਯਾਤਰਾ ਕਰਨ ਲਈ ਹਾਜੀਆਂ ਤੋਂ ਬਿਨੈ ਮੰਗੇ ਹਨ| ਬਿਨੈ ਕਰਨ ਦੀ ਆਖਰੀ ਮਿਤੀ 10 ਦਸੰਬਰ, 2020 ਹੈ| ਨਿਰਧਾਰਿਤ ਦਸਤਾਵੇਜਾਂ ਨਾਲ ਬਿਨੈ ਅਖਿਲ ਭਾਰਤੀ ਹਜ ਕਮੇਟੀ ਦੀ ਵੈਬਸਾਇਟ http:/hajcommittee.gov.in ‘ਤੇ ਕੀਤਾ ਜਾ ਸਕਦਾ ਹੈ|ਹਰਿਆਣਾ ਰਾਜ ਹਜ ਕਮੇਟੀ, ਚੰਡੀਗੜ ਦੇ ਕਾਰਜਕਾਹਰੀ ਅਧਿਕਾਰੀ ਸੁਭਾਨਦੀਨ ਭੱਟੀ ਕਿਹਾ ਕਿ ਬਿਨੈਕਾਰ ਆਨਲਾਇਨ ਬਿਨੈ ਕਰਨ ਤੋਂ ਪਹਿਲਾਂ ਅਖਿਤ ਭਾਰਤੀ ਹਜ ਕਮੇਟੀ ਦੇ ਦਿਸ਼ਾ-ਨਿਦੇਸ਼ਾਂ ਨੂੰ ਸਾਵਧਾਨੀ ਨਾਲ ਪੜਣ ਤੋਂ ਬਾਅਦ ਹੀ ਆਪਣੀ ਸਹੂਲਤ ਅਨੁਸਾਰ ਯਾਤਰਾ ਸ਼ੁਰੂ ਕਰਨ ਦੀ ਥਾਂ ਦੀ ਚੋਣ ਕਰਨ| ਇਕ ਵਾਰ ਚੁਣੇ ਵਿਕਲਪਾਂ ਨੂੰ ਬਠਾਅਦ ਵਿਚ ਬਦਲਣ ਦੀ ਇਜਾਜਤ ਨਹੀਂ ਹੋਵੇਗੀ| ਯਾਤਰੀਆਂ ਦੇ ਠਹਿਰਣ ਦੀ ਵਿਵਸਥਾ ਹਵਾਈ ਕਿਰਾਏ ‘ਤੇ ਨਿਰਭਰ ਹੋਵੇਗੀ|ਉਨਾਂ ਕਿਹਾ ਕਿ ਹਜ ਬਿਨੈਕਾਰ ਬਿਨੈ ਲਈ ਕੋਈ ਮੁਸ਼ਕਲ ਜਾਂ ਅਸਹੂਲਤ ਮਹਿਸੂਸ ਕਰਨ ‘ਤੇ ਹਰਿਆਣਾ ਰਾਜ ਕਮੇਟੀ ਦੇ ਫੋਨ ਨੰਬਰ 0172-2741438 ਜਾਂ ਅਖਿਤ ਭਾਰਤੀ ਹਜ ਕਮੇਟੀ ਦੇ ਫੋਨ ਨੰਬਰ 022-22107070 ‘ਤੇ ਸੰਪਰਕ ਕਰ ਸਕਦੇ ਹਨ|ਉਨਾਂ ਕਿਹਾ ਕਿ ਸਾਲ 2020 ਦੌਰਾਨ ਹਜ ਯਾਤਰਾ ਕੋਰੋਨਾ ਵਾਇਰਸ ਕਾਰਣ ਸੰਭਵ ਨਹੀਂ ਹੋ ਪਾਈ ਸੀ|