ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਗੜਬੜ ਦੇ ਦੋਸ਼ ਲੱਗ ਰਹੇ ਹਨ। ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਐਡਵਾਂਸ ਪੋਲਿੰਗ ਦੇ ਮਾਮਲੇ ਵਿਚ ਕੁਝ ਰਾਜਾਂ ਵਿਚ ਪੋਲਿੰਗ ਸਟੇਸ਼ਨ ਖਤਮ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਅਜਿਹੀਆਂ ਰਿਪੋਰਟਾਂ ਹਨ ਕਿ ਰਿਪਬਲਿਕ ਸਰਕਾਰਾਂ ਵਾਲੇ ਸੂਬਿਆਂ ਵਿਚ ਇਕ ਇਕ ਕਾਉਂਟੀ ਵਿਚ ਇਕ ਹੀ ਪੋਲਿੰਗ ਸੈਂਟਰ ਬਣਾਇਆ ਗਿਆ ਹੈ ਜਿਸਦਾ ਮਕਸਦ ਘੱਟ ਪੋਲਿੰਗ ਕਰਵਾਉਣਾ ਹੈ। ਇਸ ਤਰੀਕੇ ਦੀਆਂ ਰਿਪੋਰਟਾਂ ਟੈਕਸਾਸ, ਨਿਊਯਾਰਕ ਤੇ ਹੋਰਨਾਂ ਥਾਵਾਂ ਤੋਂ ਮਿਲ ਰਹੀਆਂ ਹਨ। ਇਹ ਵੀ ਰਿਪੋਰਟਾਂ ਹਨ ਕਿ ਕੁਝ ਥਾਵਾਂ ’ਤੇ ਬੈਲਟ ਪੇਪਰ ਹੀ ਗਲਤ ਦਿੱਤੇ ਜਾ ਰਹੇ ਹਨ। ਡੋਨਾਲਡ ਟਰੰਪ ਅਤੇ ਉਹਨਾਂ ਦੇ ਵਿਰੋਧੀ ਜੋਇ ਬਿਡਨ ਵੱਲੋਂ ਇਸ ਸਾਰੇ ਵੱਖ ਵੱਖ ਦਾਅਵੇ ਕੀਤੇ ਜਾ ਰਹੇ ਹਨ।