ਹਰ ਕੋਈ ਚਾਹੁੰਦਾ ਹੈ ਕਿ ਉਸਦੀ ਲੰਬਾਈ ਚੰਗੀ ਹੋਵੇ। ਲੋਕ ਘੱਟ ਲੰਬਾਈ ਹੋਣ ਕਾਰਨ ਬਹੁਤ ਪਰੇਸ਼ਾਨ ਰਹਿੰਦੇ ਹਨ। ਛੋਟੀ ਕੱਦ ਰਹਿਣ ਦੇ ਕਈ ਕਾਰਨ ਹਨ। ਸਰੀਰ ਨੂੰ ਪ੍ਰੋਟੀਨ ਆਦਿ ਨਹੀਂ ਮਿਲਦੇ ਜਿਸ ਕਾਰਨ ਵੀ ਲੰਬਾਈ ਘੱਟ ਹੁੰਦੀ ਹੈ। ਕੁਝ ਬੱਚਿਆਂ ਦੀ ਲੰਬਾਈ ਸਮੇਂ ਤੋਂ ਪਹਿਲਾਂ ਹੀ ਵੱਧਣੀ ਰੁੱਕ ਜਾਂਦੀ ਹੈ। ਇਸ ਦਾ ਕਾਰਨ ਸਰੀਰ ਨੂੰ ਪੋਸ਼ਕ ਤੱਤ ਨਾ ਮਿਲਣਾ ਅਤੇ ਹਾਰਮੋਨਜ਼ ਦੀ ਗੜਬੜੀ ਹੋ ਸਕਦੀ ਹੈ। ਲੰਬਾਈ ਵਧਾਉਣ ‘ਚ ਐਚ.ਜੀ.ਐਚ ਦਾ ਯੋਗਦਾਨ ਹੁੰਦਾ ਹੈ ਅਤੇ ਇਹ ਪਿਟਊਟਰੀ ਗਲੈਂਡ ਤੋਂ ਨਿਕਲਦਾ ਹੈ। ਇਹ ਕਾਰਨ ਹੈ ਕਿ ਸਰੀਰ ਨੂੰ ਸਹੀ ਪ੍ਰੋਟੀਨ ਅਤੇ ਨਿਊਟਰੀਸ਼ਨ ਨਾ ਮਿਲਣ ਦੇ ਕਾਰਨ ਸਰੀਰ ਦਾ ਵਿਕਾਸ ਨਹੀਂ ਹੋ ਪਾਉਂਦਾ ਅਤੇ ਹਾਇਟ ਛੋਟੀ ਰਹਿ ਜਾਂਦੀ ਹੈ। ਕਸਰਤ ਆਦਿ ਨਾ ਕਰਨ ਕਰਕੇ ਬੱਚੇ ਦਾ ਕੱਦ ਨਹੀਂ ਵਧਦਾ ਹੈ। ਕਈ ਵਾਰ ਮਾਪਿਆਂ ਦੀ ਲੰਬਾਈ ਘੱਟ ਹੁੰਦੀ ਹੈ, ਜਿਸ ਕਰਕੇ ਬੱਚਿਆਂ ਦੀ ਲੰਬਾਈ ਵੀ ਘੱਟ ਹੀ ਵਧਦੀ ਹੈ। ਬਾਜ਼ਾਰਾਂ ਵਿਚ ਲੰਬਾਈ ਵਧਾਉਣ ਦੀਆਂ ਦਵਾਈਆਂ ਮਿਲਦੀਆਂ ਹਨ, ਜਿਨ੍ਹਾਂ ਦਾ ਸਰੀਰ ਉਪਰ ਕਈ ਬੁਰੇ ਪ੍ਰਭਾਵ ਵੀ ਪੈਂਦੇ ਹਨ। ਜੇਕਰ ਲੰਬਾਈ ਘੱਟ ਹੈ ਤਾਂ ਇਕ ਨੁਸਖਾ ਦੀ ਮਦਦ ਨਾਲ ਆਪਣੀ ਕੱਦ ਵਧਾ ਸਕਦੇ ਹੋ। ਅਸ਼ਵਗੰਧਾ ਚੂਰਨ, ਕਾਲੇ ਤਿਲ, ਖਜ਼ੂਰ, ਗਾਂ ਦਾ ਘਿਓ ਦੀ ਵਰਤੋਂ ਨਾਲ ਅਸੀਂ ਲੰਬਾਈ ਨੂੰ ਵਧਾ ਸਕਦੇ ਹਾਂ।ਸਭ ਤੋਂ ਪਹਿਲਾਂ 1-2 ਗ੍ਰਾਮ ਅਸ਼ਵਗੰਧਾ ਚੂਰਨ ਅਤੇ 1-2 ਗ੍ਰਾਮ ਕਾਲੇ ਤਿਲ ਨੂੰ ਪੀਸ ਕੇ ਚੂਰਨ ਬਣਾ ਲਓ। ਹੁਣ ਇਸ ਚੂਰਨ ‘ਚ ਖਜ਼ੂਰ ਅਤੇ 5-20 ਗ੍ਰਾਮ ਗਾਂ ਦਾ ਘਿਓ ਮਿਲਾ ਲਓ। ਹੁਣ ਇਸ ਪੇਸਟ ਨੂੰ ਮਹੀਨੇ ਭਰ ਖਾਓ। ਇਸ ਨਾਲ ਬਹੁਤ ਲਾਭ ਮਿਲੇਗਾ। ਕਿਸੇ ਵੀ ਉਪਾਅ ਨੂੰ ਕਰਨ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।