ਪਟਨਾ – ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੇ ਗੇੜ ਦੀਆਂ ਵੋਟਾਂ ਕੱਲ੍ਹ 28 ਅਕਤੂਬਰ ਨੁੰ ਪੈਣੀਆਂ ਹਨ, ਪਰ ਉਸ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ।ਸੂਬੇ ਭਰ ਵਿਚ ਭਾਜਪਾ ਦੇ ਪੋਸਟਰਾਂ ਵਿਚੋਂ ਨਿਤਿਸ਼ ਕੁਮਾਰ ਦੀਆਂ ਤਸਵੀਰਾਂ ਗਾਇਬ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਰੈਲੀਆਂ ਵਾਸੇਤ ਲੱਗੇ ਹੋਰਡਿੰਗਜ਼ ਵਿਚ ਵੀ ਨਿਤਿਸ਼ ਕੁਮਾਰ ਦੀ ਤਸਵੀਰ ਨਹੀਂ ਹੈ। ਮੋਦੀ ਨੇ ਆਪਣੀਆਂ ਰੈਲੀਆਂ ਵਿਚ ਖੁੱਲ੍ਹਕੇ ਨਿਤਿਸ਼ ਕੁਮਾਰ ਲਈ ਵੋਟਾਂ ਮੰਗਣ ਦੀ ਥਾਂ ਐਨ ਡੀ ਏ ਵਾਸਤੇ ਵੋਟਾਂ ਮੰਗੀਆਂ ਹਨ। ਇਹਨਾਂ ਸਭ ਵਰਤਾਰਿਆਂ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਭਾਜਪਾ ਨਿਤਿਸ਼ ਕੁਮਾਰ ਤੋਂ ਪੱਲਾ ਝਾੜਨ ਦੇ ਰੌਂਅ ਵਿਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਦੇ ਵਰਕਰ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਡ ਦੇ ਉਮੀਦਵਾਰਾਂ ਦੀ ਖੁੱਲ੍ਹ ਕੇ ਮਦਦ ਨਹੀਂ ਕਰ ਰਹੇ। ਇਹਨਾਂ ਚੋਣਾਂ ਵਿਚ ਭ੍ਰਿਸ਼ਟਾਚਾਰ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਕੋਰੋਨਾ ਸੰਕਟ ਵੇਲੇ ਸਹੀ ਸੰਭਾਲ ਨਾ ਕੀਤੇ ਜਾਣਾ ਦੋ ਵੱਡੇ ਮੁੱਦੇ ਬਣੇ ਹੋਏ ਹਨ।