ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਗਲੇ ਇਕ ਸਾਲ ਦੌਰਾਨ ਸੱਤ ਲੱਖ ਮੀਟ੍ਰਿਕ ਟਨ ਦੀ ਸਮਰੱਥਾ ਦੇ ਗੌਦਾਮ ਬਣਾਏ ਜਾਣਗੇ| ਇਹ ਗੋਦਾਮ ਨਿਜੀ ਗੋਦਾਮਾਂ ਦੀ ਤਰਜ ‘ਤੇ ਪੰਚਾਇਤਾਂ ਰਾਹੀਂ ਬਣਾਏ ਜਾਣਗੇ| ਡਿਪਟੀ ਮੁੱਖ ਮੰਤਰੀ ਐਤਵਾਰ ਨੂੰ ਸਿਰਸਾ ਸਥਿਤ ਆਪਣੀ ਰਿਹਾਇਸ਼ ‘ਤੇ ਲੋਕਾਂ ਦੀ ਸਮਸਿਆਵਾਂ ਸੁਣ ਰਹੇ ਸਨ| ਸਮਸਿਆਵਾਂ ਦੇ ਨਿਪਟਾਨ ਲਈ ਮੌਕੇ ‘ਤੇ ਹੀ ਮੌਜੂਦ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ| ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਕਿਸਾਨਾਂ ਤੇ ਖੇਤੀਬਾੜੀ ਲਈ ਲਾਭਕਾਰੀ ਸਾਬਤ ਹੋਣਗੇ| ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਹੁਣ ਤਕ ਝੋਨੇ ਦੀ ਦੁਗਣੀ ਆਮਦ ਹੋ ਚੁੱਕੀ ਹੈ| ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਵਿਕਰੀ ਵਿਚ ਕਿਸੇ ਤਰ੍ਹਾ ਦੀ ਸਮਸਿਆ ਨਹੀਂ ਆਉਣ ਦਿੱਤੀ ਜਾ ਰਹੀ ਹੈ| ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਸਰਕਾਰ ਮਜਬੂਤ ਸੰਕਲਪ ਦੇ ਨਾਲ ਕਾਰਜ ਕਰ ਰਹੀ ਹੈ|ਡਿਪਟੀ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੁੰ ਦਸ਼ਹਿਰੇ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਵਿਜੈ ਦਸ਼ਮੀ ਦਾ ਤਿਉਹਾਰ ਆਸ, ਉਤਸਾਹ ਅਤੇ ਉਰਜਾ ਦੇ ਨਾਲ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦਾ ਸੰਦੇਸ਼ ਦਿੰਦਾ ਹੈ| ਇਹ ਤਿਉਹਾਰ ਅਧਰਮ ‘ਤੇ ਧਰਮ, ਬੁਰਾਈ ਤੇ ਚੰਗਿਆਈ ਅਤੇ ਝੂਠ ਤੇ ਸੱਚ ‘ਤੇ ਜਿੱਤ ਦਾ ਪ੍ਰਤੀਕ ਹੈ| ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਗਠਜੋੜ ਸਰਕਾਰ ਨੇ ਜਨਹਿੱਤ ਵਿਚ ਵਿਵਸਥਾ ਬਦਲਾਅ ਲਈ ਨਾ ਸਿਰਫ ਇਤਿਹਾਸਕ ਫੈਸਲੇ ਲਏ ਹਨ, ਸਗੋਂ ਧਰਾਤਲ ‘ਤੇ ਆਮਜਨਤਾ ਨੁੰ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਇਆ ਹੈ|ਸ੍ਰੀ ਚੌਟਾਲਾ ਨੇ ਕਿਹਾ ਕਿ ਪੰਚਾਇਤ ਚੋਣ ਵਿਚ ਮਹਿਲਾਵਾਂ ਦੀ ਹਿੱਸੇਦਾਰੀ ਵਧੀ ਹੈ| ਪਿਛਲੇ ਦਿਨਾਂ ਜੀਂਦ ਵਿਚ ਸੱਤ ਜਿਲ੍ਹਿਆਂ ਦੀ 42 ਮਹਿਲਾ ਪ੍ਰਤੀਨਿਧੀਆਂ ਨੂੰ ਸਕੂਟੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ| ਉਨ੍ਹਾਂ ਨੇ ਦਸਿਆ ਕਿ ਇਸ ਤਰ੍ਹਾ ਦਾ ਪ੍ਰੋਗ੍ਰਾਮ ਪਹਿਲਾਂ ਗੁਰੂਗ੍ਰਾਮ ਵਿਚ ਵੀ ਆਯੋਜਿਤ ਕੀਤਾ ਜਾ ਚੁੱਕਾ ਹੈ ਅਤੇ ਚਲਦੀ ਹੀ ਪੰਚਕੂਲਾ ਵਿਚ ਵੀ ਇਸੀ ਤਰ੍ਹਾ ਇਕ ਪ੍ਰੋਗ੍ਰਾਮ ਆਯੌਜਿਤ ਕਰ ਕੇ ਬਾਕੀ ਜਿਲ੍ਹਿਆਂ ਦੀ ਮਹਿਲਾ ਜਨਪ੍ਰਤੀਨਿਧੀਆਂ ਨੂੰ ਵੀ ਸਕੂਟੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਬਰੋਦਾ ਜਿਮਨੀ ਚੋਣ ਵਿਚ ਗਠਜੋੜ ਉਮੀਦਵਾਰ ਦੀ ਇਤਿਹਾਸਕ ਜਿੱਤ ਹੋਵੇਗੀ| ਦੋਨੋਂ ਹੀ ਸੰਗਠਨ ਮਜਬੂਤੀ ਦੇ ਨਾਲ ਚੋਣ ਪ੍ਰਚਾਰ-ਪ੍ਰਸਾਰ ਕਰ ਰਹੇ ਹਨ ਅਤੇ ਮਾਹੌਲ ਸਰਕਾਰ ਦੇ ਪੱਖ ਵਿਚ ਹੈ|