ਚੰਡੀਗੜ- ਹਰਿਆਣਾ ਪੁਲਿਸ ਨੇ ਸੂਬੇ ਤੋਂ ਨਸ਼ੇ ਦੇ ਖਾਤਮੇ ਲਈ ਜਿੱਥੇ ਨਸ਼ਾ ਮਾਫੀਆਵਾਂ ‘ਤੇ ਲਗਾਤਾਰ ਸ਼ਿਕੰਜਾ ਕਸਿਆ ਹੈ, ਉੱਥੇ ਉਨਾਂ ਦੀ ਸੰਪਤੀ ਅਟੈਚ ਦੀ ਕਾਰਵਾਈ ਸ਼ੁਰੂ ਕਰਨ ਦੇ ਨਾਲ-ਨਾਲ ਅਜਿਹੇ ਤਸਕਰਾਂ ਨੂੰ ਜੇਲ ਵਿਚ ਭੇਜਣ ਲਈ ਕੋਰਟ ਵਿਚ ਐਨਡੀਪੀਐਸ ਦੇ ਮਾਮਲਿਆਂ ਦੀ ਮਜਬੂਤੀ ਨਾਲ ਪੈਰਵੀ ਵੀ ਕੀਤੀ ਜਾ ਰਹੀ ਹੈ|ਇਸ ਕੜੀ ਵਿਚ, ਜਿਲਾ ਕੁਰੂਕਸ਼ੇਤਰ ਦੀ ਅਦਾਲਤ ਨੇ ਨਸ਼ੀਲੇ ਇੰਜੈਕਸ਼ਨ ਰੱਖਣ ਦੇ ਦੋਸ਼ ਵਿਚ ਦੋ ਲੋਕਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ 15-15 ਸਾਲ ਦੀ ਕੈਦ ਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ| ਜੁਰਮਾਨਾ ਨਾ ਦੇਣ ‘ਤੇ 6-6 ਮਹੀਨੇ ਦੀ ਵੱਧ ਸਜਾ ਭੁਗਤਨੀ ਹੋਵੇਗੀ| 21 ਅਪ੍ਰੈਲ 2018 ਨੂੰ ਪੁਲਿਸ ਦੀ ਟੀਮ ਨੇ ਚੈਕਿੰਗ ਦੌਰਾਨ ਸ਼ੱਕ ਦੇ ਆਧਾਰ ‘ਤੇ ਦੋ ਐਕਟਿਵਾ ਸਵਾਰ ਨੌਜੁਆਨਾਂ ਨੂੰ ਰੋਕ ਕੇ ਪੁਛਗਿਛ ਕੀਤੀ| ਐਕਅਿਵਾ ਚਾਲਕ ਨੇ ਆਪਣਾ ਨਾਂਅ ਅਰਜੁਨ ਸਿੰਘ ਉਰਫ ਗਰਵ ਵਾਸੀ ਜਿਲਾ ਮੁਜਫਰਨਗਰ ਤੇ ਪਿਛਲੇ ਬੈਠੇ ਮੁੰਡੇ ਨੇ ਆਪਣਾ ਨਾਂਅ ਦੇਵਪੁਸ਼ਪ ਕੁਮਾਰ ਵਾਸੀ ਜਿਲਾ ਮੁਜਫਰਨਗਰ ਦਸਿਆ| ਪੁਲਿਸ ਨੇ ਉਨਾਂ ਦੀ ਤਲਾਸ਼ੀ ਲਈ ਤਾਂ ਦੋਨੋਂ ਦੇ ਕਬਜੇ ਤੋਂ 2 ਐਮਐਲ ਦੇ 1400 ਨਸ਼ੀਲੇ ਇੰਜੈਕਸ਼ਨ, 1 ਐਮਐਲ ਦੇ 600 ਇੰਜੈਕਸ਼ਨ ਅਤੇ 1 ਐਮਐਲ ਦੇ 240 ਇੰਜੈਕਸ਼ਨ ਬਰਾਮਦ ਹੋਏ ਸਨ|ਦੋਨੋਂ ਨੂੰ ਮੌਕੇ ‘ਤੇ ਗਿਰਫਤਾਰ ਕਰ ਉਨਾਂ ਦੇ ਵਿਰੁੱਧ ਚਾਲਾਨ ਤਿਆਰ ਕਰ ਕੇ ਕੋਰਟ ਵਿਚ ਦਿੱਤਾ ਗਿਆ| ਪੁਲਿਸ ਵੱਲੋਂ ਤਕਨੀਕੀ ਪਹਿਲੂਆਂ ਤੇ ਸਬੂਤਾਂ ਨੂੱ ਪੈਰਵੀ ਦੌਰਾਨ ਮਜਬੂਤ ਢੰਗ ਨਾਲ ਰੱਖਿਆ ਗਿਆ, ਜਿਸ ਦੀ ਨਿਯਮਤ ਸੁਣਵਾਈ ਦੇ ਬਾਅਦ ਜਿਲਾ ਅਤੇ ਸ਼ੈਸ਼ਨ ਕੋਰਟ ਦੀ ਅਦਾਲਤ ਨੇ ਦੋਨੋਂ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਨਾਂ ਨੂੰ 15-15 ਸਾਲ ਦੀ ਕੈਦ ਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ|