ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਊਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਅੱਜ ਸਾਂਝੀ ਚੋਣ ਮੁਹਿੰਮ ਦੌਰਾਨ ਆਪਣੇ ਵਿਰੋਧੀ ਲਾਲੂ ਪ੍ਰਸਾਦ ਯਾਦਵ ’ਤੇ ਤਿੱਖੇ ਹਮਲੇ ਕਰਦਿਆਂ ਬੀਤੇ ਸਮੇਂ ਦੌਰਾਨ ਆਰਜੇਡੀ ਦੀ ਸਰਕਾਰ ਦੌਰਾਨ ਸੂਬੇ ਵਿੱਚ ਅਪਰਾਧ ਦੀ ਸਥਿਤੀ ਅਤੇ ਵਿਕਾਸ ਦੀ ਘਾਟ ਦੇ ਮੁੱਦੇ ਊਭਾਰੇ। ਆਰਜੇਡੀ ਸਰਕਾਰ ਦੇ 15 ਸਾਲਾਂ ਦੇ ਕਾਰਜਕਾਲ ਅਤੇ ਏਨੇ ਹੀ ਸਮੇਂ ਦੇ ਐੱਨਡੀਏ ਦੇ ਕਾਰਜਕਾਲ ਦੇ ਅੰਕੜਿਆਂ ਦੀ ਤੁਲਨਾ ਕਰਦਿਆਂ ਦੋਵਾਂ ਆਗੂਆਂ ਨੇ ਵੋਟਰਾਂ ਤੋਂ ਸੂਬੇ ਵਿੱਚ ਅਗਲੇ ਪੰਜ ਸਾਲਾਂ ਦੌਰਾਨ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕਰਨ ਲਈ ਇੱਕ ਹੋਰ ਮੌਕਾ ਮੰਗਿਆ। ਦੋਵਾਂ ਆਗੂਆਂ ਨੇ ਸਵੇਰ ਵੇਲੇ ਬਕਸਰ ਵਿੱਚ ਜਨਤਕ ਬੈਠਕ ਕੀਤੀ।