ਵਾਸ਼ਿੰਗਟਨ – ਅਮਰੀਕਾ ਦੀ ਨਿਊ-ਜਰਸੀ ਸਟੇਟ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਨੇ ਇਹ ਮੰਨਿਆ ਹੈ ਪਿਛਲੇ ਸਮੇਂ ਦੌਰਾਨ ਮਾਸਕ ਨਾ ਪਾਉਣਾ ਉਨ੍ਹਾਂ ਨੂੰ ਬਹੁਤ ਮਹਿੰਗਾ ਪਿਆ । ਮਾਸਕ ਨਾ ਪਾਉਣ ਕਰਕੇ ਓਹ ਕੋਵਿਡ -19 ਦੇ ਸ਼ਿਕਾਰ ਹੋਏ . ਉਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਮਾਸਕ ਪਾਉਣ ਦੀ ਅਪੀਲ ਕੀਤੀ। ਉਹਨਾਂ ਨੇ ਦੱਸਿਆ ਕਿ ਜਿਹੜੇ ਸੱਤ ਦਿਨ ਉਹ ਕੋਵਿੱਡ 19 ਨਾਲ ਲੜਦੇ ਆਈ. ਸੀ. ਯੂ ਵਿੱਚ ਬਿਤਾਕੇ ਆਏ ਹਨ ਉਹ ਬੇਹੱਦ ਔਖਿਆਈ ਵਾਲਾ ਸਮਾਂ ਸੀ। ਉਹਨਾਂ ਕਿਹਾ ਕਿ ਇਸ ਵਾਇਰਸ ਨੂੰ ਹਲਕੇ ਵਿੱਚ ਨਾ ਲਓ ਇਸ ਵਾਇਰਸ ਨੂੰ ਸਾਨੂੰ ਬਹੁਤ ਗੰਭੀਰਤਾ ਨਾਲ ਲੈਣਾ ਹੈ। ਕ੍ਰਿਸਟੀ ਵ੍ਹਾਈਟ ਹਾਊਸ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਉਹਨਾਂ ਲੋਕਾਂ ਵਿਚੋਂ ਇਕ ਸੀ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਕੋਵਿੱਡ ਦਾ ਸ਼ਿਕਾਰ ਹੋਏ ਸਨ। ਕ੍ਰਿਸਟੀ ਨੇ ਦੱਸਿਆ ਕਿ ਉਹ ਪ੍ਰੈਜ਼ੀਡੈਂਟ ਟਰੰਪ ਦੀਆਂ ਡੀਬੇਟ ਦੇ ਸਬੰਧ ਵਿੱਚ ਹੋਈਆਂ ਬਹੁਤ ਸਾਰੀਆਂ ਮੀਟਿੰਗਾਂ ਵਿੱਚ ਉਹ ਬਿਨਾਂ ਮਾਸਕ ਪਾਏ ਰਹੇ ਹਨ ਅਤੇ ਮਾਸਕ ਨਾ ਪਾਉਣ ਦਾ ਉਹ ਸੱਤ ਦਿਨ ਤੱਕ ਆਈ. ਸੀ. ਯ. ਵਿੱਚ ਰਹਿਕੇ ਹਰਜਾਨਾ ਭੁਗਤ ਚੱਕੇ ਹਨ। ਕ੍ਰਿਸਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਸਾਬਕਾ ਜਨਤਕ ਅਧਿਕਾਰੀ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ ਅਸੀਂ ਅਮਰੀਕੀਆਂ ਨੂੰ ਬਾਲਗ ਨਹੀਂ ਸਮਝਿਆ, ਜੋ ਸੱਚ, ਕੁਰਬਾਨੀ ਅਤੇ ਜ਼ਿੰਮੇਵਾਰੀ ਨੂੰ ਸਮਝਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸਾਰਿਆ ਨੂੰ ਕੋਵਿੱਡ 19 ਦੇ ਨਿਯਮਾਂ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ।