ਚੰਡੀਗੜ੍ਹ – ਵਿਵੇਕ ਆਨੰਦ ਓਬਰਾਏ ਦੀ ਫ਼ਿਲਮ ’ਪੀ ਐਮ ਨਰੇਂਦਰ ਮੋਦੀ’ ਕੋਰੋਨਾ ਲਾਕ ਡਾਊਨ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਬਣਨ ਜਾ ਰਹੀ ਹੈ। ਵਿਵੇਕ ਆਨੰਦ ਓਬਰਾਏ ਦੀ ਇਸ ਫ਼ਿਲਮ ਦਾ ਪ੍ਰੋਡਿਊਸਰ ਚੰਡੀਗੜ੍ਹ ਦਾ ਨਾਮੀ ਸ਼ਖ਼ਸ਼ ਹੈ। ਚੰਡੀਗੜ੍ਹ ਦੇ ਅਚਾਰਿਆ ਮਨੀਸ਼ ਦਾ ਕਹਿਣਾ ਹੈ ਕਿ ਉਸ 15 ਅਕਤੂਬਰ ਨੂੰ ਮੁੜ ਰਿਲੀਜ਼ ਹੋ ਰਹੀ ਇਸ ਇਤਿਹਾਸਕ ਫ਼ਿਲਮ ਨਾਲ ਜੁੜ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਫ਼ਿਲਮ ’ਪੀ ਆਮ ਨਰੇਂਦਰ ਮੋਦੀ’ ਜੋ ਮੁੜ ਰਿਲੀਜ਼ ਕੀਤੀ ਜਾ ਰਹੀ ਹੈ, ਭਾਰਤ ਸਰਕਾਰ ਵੱਲੋਂ ਸਿਨੇਮਾ ਹਾਲਾਂ ਨੂੰ ਮੁੜ 15 ਅਕਤੂਬਰ ਨੂੰ ਖੋਲ੍ਹਣ ਦੀ ਆਗਿਆ ਦੇਣ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਹੈ। ਇਹ ਫ਼ਿਲਮ ਪ੍ਰਧਾਨ ਮੰਤਰੀ ਨਰੇਂਦਰ ਦਾਮੋਦਰ ਦਾਸ ਮੋਦੀ ਦੀ ਨਿਮਾਣੇ ਵਿਅਕਤੀ ਵਜੋਂ ਸ਼ੁਰੂਆਤ ਤੋਂ ਲੈ ਕੇ ਮੁੱਖ ਮੰਤਰੀ ਬਣਨ ਤੇ ਫਿਰ 2014 ਵਿਚ ਇਤਿਹਾਸਕ ਜਿੱਤ ਤੇ ਫਿਰ ਪ੍ਰਧਾਨ ਮੰਤਰੀ ਬਣਨ ਤੱਕ ਦੇ ਸਫ਼ਰ ਦੀ ਕਹਾਣੀ ਹੈ। ਫ਼ਿਲਮ ਦਾ ਚੰਡੀਗੜ੍ਹ ਦਾ ਕੁਨੈਕਸ਼ਨ ਜੁੜਿਆ ਹੈ।ਅਚਾਰਿਆ ਮਨੀਸ਼ ਨੇ ਦੱਸਿਆ ਕਿ ਉਨ੍ਹਾਂ ਨੇ ਪੀ ਐਮ ਨਰੇਂਦਰ ਮੋਦੀ ਬਾਰੇ ਇਹ ਫ਼ਿਲਮ ਬਣਾਉਣ ਦੀ ਇਸ ਲਈ ਸੋਚਿਆ ਕਿ ਕਿਉਂਕਿ ਉਹ ਨਰੇਂਦਰ ਮੋਦੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹਨ ਜੋ ਉਨ੍ਹਾਂ ਨੇ ਗੈਰ ਸਾਧਾਰਣ ਹਾਲਾਤਾਂ ਵਿਚ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਉਹ ’ਮੇਡ ਇਨ ਇੰਡੀਆ) ਦਾ ਪ੍ਰਚਾਰ ਕਰ ਰਹੇ ਹਨ ਤੇ ਭਾਰਤ ਦੀ 5000 ਸਾਲ ਪੁਰਾਣੀ ਆਯੁਰਵੈਦਿਕ ਪ੍ਰਣਾਲੀ ਦੀ ਵਕਾਲਤ ਕਰ ਰਹੇ ਹਨ ਜਿਸ ਲਈ ਮੈਂ 1997 ਤੋਂ ਕੰਮ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਸ ਇਤਿਹਾਸਕ ਫ਼ਿਲਮ ਨਾਲ ਫ਼ਿਲਮ ਪ੍ਰੋਡਿਊਸਰ ਵਜੋਂ ਸ਼ੁਰੂਆਤ ਕਰ ਰਿਹਾ ਹਾਂ।