ਚੰਡੀਗੜ੍ਹ – ਕੋਰੋਨਾ ਮਹਾਮਾਰੀ ਦੌਰਾਨ ਭਾਰਤ ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣ ਅਤੇ ਹਰਿਆਣਾ ਦੇ ਬਰੋਦਾ ਤੇ ਹੋਰ ਸੂਬਿਆਂ ਵਿਚ ਹੋਣ ਵਾਲੀ ਜਿਮਨੀ ਚੋਣਾਂ ਨੂੰ ਆਜਾਦ, ਨਿਰਪੱਖ, ਸ਼ਾਂਤੀਪੂਰਨ, ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਸਟਾਰ ਪ੍ਰਚਾਰਕ ਨਾਲ ਸਬੰਧਤ ਸੋਧੇ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨ, ਜੋ ਤੁਰੰਤ ਪ੍ਰਭਾਵ ਤੋਂ ਲਾਗੂ ਮੰਨੇ ਜਾਣਗੇ| ਸੋਧੇ ਦਿਸ਼ਾ-ਨਿਦੇਸ਼ਾਂ ਅਨੁਸਾਰ ਕੋਰੋਨਾ ਮਹਾਮਾਰੀ ਦੇ ਚਲਦੇ ਮਾਨਤਾ ਪ੍ਰਾਪਤ ਕੌਮੀ ਤੇ ਰਾਜ ਪੱਧਰੀ ਸਿਆਸੀ ਪਾਰਟੀਆਂ ਲਈ ਹੁਣ ਸਟਾਰ ਪ੍ਰਚਾਰਕਾਂ ਦੀ ਵੱਧ ਤੋਂ ਵੱਧ ਗਿਣੀ 30 ਕਰ ਦਿੱਤੀ ਗਈ ਹੈ, ਜੋ ਪਹਿਲਾਂ 40 ਸੀ| ਇਸ ਤੋਂ ਇਲਾਵਾ, ਗੈਰ-ਮਾਨਤਾ ਪ੍ਰਾਪਤ ਰਜਿਸਟਰਡ ਸਿਆਸੀ ਪਾਰਟੀਆਂ ਲਈ ਹੁਣ ਸਟਾਰ ਪ੍ਰਚਾਰਕਾਂ ਦੀ ਵੱਧ ਤੋਂ ਵੱਧ ਗਿਣਤੀ 15 ਕਰ ਦਿੱਤੀ ਹੈ, ਜੋ ਪਹਿਲਾਂ 20 ਸੀ|ਸਟਾਰ ਪ੍ਰਚਾਰਕਾਂ ਦੀ ਸੂਚੀ ਜਮ੍ਹਾਂ ਕਰਵਾਉਣ ਦੀ ਸਮੇਂ ਨੋਟੀਫਿਕੇਸ਼ਨ ਜਾਰੀ ਹੋਣ ਨਾਲ 7 ਦਿਨਾਂ ਤੋਂ ਵੱਧਾ ਕੇ 10 ਦਿਨ ਕਰ ਦਿੱਤੀ ਹੈ| ਜੇਕਰ ਕਿਸੇ ਸਿਆਸੀ ਪਾਰਟੀ ਨੇ ਪਹਿਲਾਂ ਤੋਂ ਹੀ ਸਟਾਰ ਪ੍ਰਚਾਰਕਾਂ ਦੀ ਸੂਚੀ ਨੂੰ ਜਮ੍ਹਾਂ ਕਰਵਾ ਦਿੱਤਾ ਹੈ ਤਾਂ ਹੁਣ ਉਹ ਸੋਧੀ ਸੂਚੀ ਨਿਰਧਾਰਿਤ ਸਮੇਂ ਅੰਦਰ ਮੁੜ ਜਮ੍ਹਾਂ ਕਰਵਾ ਸਕਦੇ ਹਨ| ਉਨ੍ਹਾਂ ਦਸਿਆ ਕਿ ਸਟਾਰ ਪ੍ਰਚਾਰਕ ਵੱਲੋਂ ਪ੍ਰਚਾਰ ਕਰਨ ਦੀ ਇਜਾਜਤ ਮੰਗਣ ਲਈ ਬਿਨੈ ਪ੍ਰਚਾਰ ਸ਼ੁਰੂ ਹੋਣ ਤੋਂ ਘੱਟੋਂ ਘੱਟ 48 ਘੰਟੇ ਪਹਿਲਾਂ ਜਿਲਾ ਚੋਣ ਅਥਾਰਿਟੀ ਨੂੰ ਜਮ੍ਹਾਂ ਕਰਵਾਉਣ, ਤਾਂ ਜੋ ਸਬੰਧਤ ਸਟੇਕਹੋਲਡਰਾਂ ਵੱਲੋਂ ਸਮੇਂ ਰਹਿੰਦੇ ਲੋਂੜੀਦੀ ਸੁਰੱਖਿਆ ਉਪਾਇਆਂ ਨੂੰ ਅਮਲ ਵਿਚ ਲਿਆਇਆ ਜਾ ਸਕੇ|